International

ਅਮਰੀਕਾ ਨੇ ਵੀਜ਼ਾ ਫੀਸਾਂ ’ਚ ਕੀਤਾ ਭਾਰੀ ਵਾਧਾ, ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਹੋਣਗੀਆਂ ਲਾਗੂ

ਵਾਸ਼ਿੰਗਟਨ – ਅਮਰੀਕਾ ਨੇ ਭਾਰਤੀਆਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਐੱਚ-1ਬੀ, ਐੱਲ-1 ਅਤੇ ਈਬੀ-5 ਵਰਗੇ ਗੈਰ-ਪਰਵਾਸੀ ਵੀਜ਼ਾ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਫੀਸਾਂ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। 2016 ਤੋਂ ਬਾਅਦ ਪਹਿਲੀ ਵਾਰ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜੋ 1 ਅਪਰੈਲ ਤੋਂ ਲਾਗੂ ਹੋਵੇਗਾ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕੀ ਸਰਕਾਰ ਨੇ 1990 ਵਿੱਚ ਈਬੀ-5 ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰ ਵਿੱਚ ਘੱਟੋ ਘੱਟ 500,000 ਡਾਲਰ ਦਾ ਨਿਵੇਸ਼ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਈਬੀ-5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਐੱਚ-1ਬੀ ਐਪਲੀਕੇਸ਼ਨ ਵੀਜ਼ਾ ਫੀਸ 460 ਤੋਂ ਵਧਾ ਕੇ 780 ਡਾਲਰ ਕਰ ਦਿੱਤੀ ਗਈ ਹੈ। ਅਗਲੇ ਸਾਲ ਤੋਂ ਐੱਚ-1ਬੀ ਰਜਿਸਟ੍ਰੇਸ਼ਨ ਫੀਸ 10 ਡਾਲਰ ਤੋਂ ਵਧਾ ਕੇ 215 ਡਾਲਰ ਤੱਕ ਵਧ ਜਾਵੇਗੀ। ਐੱਲ-1 ਵੀਜ਼ਾ ਲਈ ਫੀਸ 460 ਤੋਂ 1,385 ਡਾਲਰ ਅਤੇ ਈਬੀ-5 ਵੀਜ਼ਾ ਫੀਸ, ਜੋ ਨਿਵੇਸ਼ਕ ਵੀਜ਼ਾ ਵਜੋਂ ਮਸ਼ਹੂਰ ਹੈ, ਦੀ ਫੀਸ 3,675 ਤੋਂ 11,160 ਡਾਲਰ ਗਈ ਹੈ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor