International

ਅਮਰੀਕੀ ਸਰਹੱਦ ਨੇੜੇ ਹੋ ਸਕਦਾ ਵੱਡਾ ਅੱਤਵਾਦੀ ਹਮਲਾ : ਟਰੰਪ

ਵਾਸਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ ਆਇਆ ਹੈ। ਡੋਨਾਲਡ ਟਰੰਪ ਨੇ ਆਪਣੇ ਦੇਸ਼ ਦੀਆਂ ਸਰਹੱਦਾਂ ‘’ਤੇ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟਾਇਆ ਹੈ। ਟਰੰਪ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਤੱਕ ਅਮਰੀਕਾ ਦੀਆਂ ਸਰਹੱਦਾਂ ਮਜ਼ਬੂਤ ਸਨ, ਪਰ ਹੁਣ ਤਬਾਹੀ ਦੀ ਉਡੀਕ ਹੋ ਰਹੀ ਹੈ, ਸਰਹੱਦਾਂ ਓਨੀਆਂ ਸੁਰੱਖਿਅਤ ਨਹੀਂ ਹਨ। ਟਰੰਪ ਨੇ ਕਿਹਾ ਕਿ ਵੱਡੇ ਅੱਤਵਾਦੀ ਹਮਲਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਮਰੀਕਾ ਦੀਆਂ ਸਰਹੱਦਾਂ ਖੁੱਲ੍ਹੇ ਜ਼ਖ਼ਮ ਵਾਂਗ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅਮਰੀਕੀ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘’ਤੇ ਇਕ ਪੋਸਟ ‘’ਚ ਇਹ ਗੱਲ ਕਹੀ। ਇਸ ਪਿੱਛੇ ਕਾਰਨ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਮੈਕਸੀਕੋ ਸਰਹੱਦ ਨੂੰ ਲੈ ਕੇ ਕੀਤੀ ਜਾ ਰਹੀ ਡੀਲ ਤਬਾਹੀ ਲਿਆ ਸਕਦੀ ਹੈ। ਉਨ੍ਹਾਂ ਨੇ ਅਮਰੀਕਾ ਦੀ ਦੱਖਣੀ ਸਰਹੱਦ ਨੂੰ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਖਰਾਬ ਦੱਸਿਆ ਅਤੇ ਖਦਸ਼ਾ ਪ੍ਰਗਟਾਇਆ ਕਿ ਅਮਰੀਕਾ ‘’ਚ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ।ਸੋਸ਼ਲ ਮੀਡੀਆ ‘’ਤੇ ਇਕ ਪੋਸਟ ‘’ਚ ਟਰੰਪ ਨੇ ਲਿਖਿਆ ਕਿ ਤਿੰਨ ਸਾਲ ਪਹਿਲਾਂ ਤੱਕ ਸਾਡੀਆਂ ਸਰਹੱਦਾਂ ਇਤਿਹਾਸ ਵਿਚ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਸਨ, ਪਰ ਅੱਜ ਲੱਗਦਾ ਹੈ ਕਿ ਸਰਹੱਦ ‘’ਤੇ ਤਬਾਹੀ ਉਡੀਕ ਰਹੀ ਹੈ। ਇਸ ਗੱਲ ਦੀ 100 ਫੀਸਦੀ ਸੰਭਾਵਨਾ ਹੈ ਕਿ ਅਮਰੀਕਾ ‘’ਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ।

Related posts

ਭਾਰਤ ਨੇ ਚੀਨ ਨਾਲ ਕੀਤਾ ਸਭ ਤੋਂ ਜ਼ਿਆਦਾ ਵਪਾਰ, ਦੂਜੇ ਨੰਬਰ ’ਤੇ ਰਿਹਾ ਅਮਰੀਕਾ

editor

ਅਮਰੀਕਾ ਨੇ ਚੀਨ ਇਲੈਕਟਿ੍ਰਕ ਵਾਹਨਾਂ, ਬੈਟਰੀਆਂ, ਸਟੀਲ, ਸੋਲਰ ਸੈੱਲ ਅਤੇ ਐਲੂਮੀਨੀਅਮ ’ਤੇ ਭਾਰੀ ਟੈਕਸ ਲਗਾਇਆ

editor

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ ਕਰੀਬ 40 ਹਜ਼ਾਰ ਬੱਚੇ ਹੋਏ ਬੇਘਰ

editor