International

ਅਮੀਰੀ ਦੇ ਮਾਮਲੇ ’ਚ ਸਭ ਤੋਂ ਉਪਰ ਲਕਸਮਬਰਗ ਪਰ ਕਮਾਈ ’ਚ ਸਭ ਤੋਂ ਅੱਗੇ ਨਾਰਵੇ

ਵਾਸ਼ਿੰਗਟਨ – ਦੁਨੀਆਂ ’ਚ ਵਿਕਾਸ ਦੇ ਕਈ ਪੈਮਾਨੇ ਹਨ। ਕੋਈ ਦੇਸ਼ ਕਿੰਨੀ ਤਰੱਕੀ ਕਰ ਰਿਹਾ ਹੈ ਇਸ ਦਾ ਮੁਲਾਂਕਣ ਕਰਨ ਲਈ ਜੀ.ਡੀ.ਪੀ ਪ੍ਰਤੀ ਵਿਅਕਤੀ ਆਮਦਨ, ਖਰੀਦ ਸ਼ਕਤੀ ਸਮਾਨਤਾ (ਪੀ ਪੀ ਪੀ) ਵਰਗੇ ਬਹੁਤ ਸਾਰੇ ਸੰਕੇਤ ਹਨ। ਇਸ ਸਭ ਦੇ ਵਿਚਕਾਰ ਇੱਕ ਦੇਸ਼ ਦੇ ਲੋਕ ਕਿੰਨਾ ਵਿਕਾਸ ਕਰ ਰਹੇ ਹਨ, ਇਹ ਜਾਣਨ ਦਾ ਇੱਕ ਹੋਰ ਉਪਾਅ ਪ੍ਰਸਿੱਧ ਹੋ ਰਿਹਾ ਹੈ – ਆਮਦਨ ਪ੍ਰਤੀ ਘੰਟਾ ਕੰਮ ਅਰਥਾਤ ਕੰਮ ਦੇ ਪ੍ਰਤੀ ਘੰਟਾ ਆਮਦਨ। ਇਸ ਮਾਮਲੇ ‘’ਚ ਨਾਰਵੇ ਦੁਨੀਆ ਦਾ ਸਭ ਤੋਂ ਵਿਕਸਿਤ ਦੇਸ਼ ਹੈ।ਹਾਲਾਂਕਿ, ਲਕਸਮਬਰਗ ਨੂੰ ਜੀਡੀਪੀ, ਪ੍ਰਤੀ ਵਿਅਕਤੀ ਆਮਦਨ ਅਤੇ ਪੀਪੀਪੀ ਦੇ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਵਿਕਸਤ ਦੇਸ਼ ਮੰਨਿਆ ਜਾਂਦਾ ਹੈ। ਅਰਥਵਿਵਸਥਾ ਨੂੰ ਜਦੋਂ ਵੱਖ-ਵੱਖ ਪੈਮਾਨਿਆਂ ‘’ਤੇ ਦੇਖਿਆ ਜਾਵੇ ਤਾਂ ਸਾਨੂੰ ਦੇਸ਼ਾਂ ਦੀ ਅਸਲ ਸਥਿਤੀ ਦਾ ਸਹੀ ਅੰਦਾਜ਼ਾ ਲੱਗ ਸਕਦਾ ਹੈ। ਵਿਕਸਿਤ ਮੰਨੇ ਜਾਣ ਵਾਲੇ ਦੇਸ਼ ਵੀ ਕਈ ਮਾਪਦੰਡਾਂ ’ਤੇ ਪਛੜੇ ਹੋਏ ਹਨ, ਜਿਵੇਂ ਬਾਜ਼ਾਰ ਵਟਾਂਦਰੇ ਦੇ ਆਧਾਰ ‘’ਤੇ ਅਮਰੀਕਾ ਸਭ ਤੋਂ ਅਮੀਰ ਦੇਸ਼ ਜਾਪਦਾ ਹੈ ਪਰ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ‘ਤੇ ਇਹ 7ਵੇਂ ਨੰਬਰ ‘’ਤੇ ਹੈ।ਪੀਪੀਪੀ ਦੀ ਗੱਲ ਕਰੀਏ ਤਾਂ ਇਹ 8ਵੇਂ ਨੰਬਰ ‘ਤੇ ਹੋਰ ਪਿੱਛੇ ਹੈ। ਕੰਮਕਾਜੀ ਘੰਟਿਆਂ ਦੇ ਆਧਾਰ ‘’ਤੇ ਅਮਰੀਕਾ 11ਵੇਂ ਨੰਬਰ ‘’ਤੇ ਹੈ। ਇੱਥੇ ਛੁੱਟੀਆਂ ਘੱਟ ਅਤੇ ਕੰਮ ਦੇ ਘੰਟੇ ਜ਼ਿਆਦਾ ਹਨ।ਚੀਨ ਇਸ ਸਮੇਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਕੰਮ ਦੇ ਘੰਟਿਆਂ ਦੇ ਮਾਮਲੇ ਵਿੱਚ ਇਹ ਪੀਪੀਪੀ ਵਿੱਚ 65ਵੇਂ ਅਤੇ 96ਵੇਂ ਸਥਾਨ ‘’ਤੇ ਹੈ। ਆਸਟ੍ਰੇਲੀਆ ਜੀਡੀਪੀ ਦੇ ਮਾਮਲੇ ਵਿੱਚ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਪੀਪੀਪੀ ਵਿੱਚ 18ਵੇਂ ਸਥਾਨ ‘’ਤੇ ਹੈ, ਜਦੋਂ ਕਿ ਕੰਮ ਕੀਤੇ ਘੰਟਿਆਂ ਦੇ ਮਾਮਲੇ ਵਿੱਚ ਇਹ 20ਵੇਂ ਸਥਾਨ ’ਤੇ ਹੈ। ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿੱਚ 200 ਦੇਸ਼ਾਂ ਦੀ ਸੂਚੀ ਵਿੱਚ 129ਵੇਂ ਨੰਬਰ ‘’ਤੇ ਹੈ।

Related posts

ਕੁਵੈਤ ਸਰਕਾਰ ਦੀ ਸਖ਼ਤੀ, ਅੱਗ ਦੁਖਾਂਤ ਤੋਂ ਬਾਅਦ ਇਮਾਰਤਾਂ ’ਚ ਸ਼ੁਰੂ ਕੀਤੀ ਵੱਡੀ ਕਾਰਵਾਈ

editor

ਵਿਦੇਸ਼ ਮੰਤਰੀ ਜੈਸ਼ੰਕਰ ਅਗਲੇ ਹਫ਼ਤੇ ਕਰ ਸਕਦੇ ਹਨ ਸ਼੍ਰੀਲੰਕਾ ਦਾ ਦੌਰਾ

editor

ਪਾਕਿਸਤਾਨ ਦੀ ਤਰੱਕੀ ਲਈ ਇਮਰਾਨ ਖ਼ਾਨ ਨੂੰ ਪੰਜ ਸਾਲ ਜੇਲ੍ਹ ’ਚ ਰੱਖਿਆ ਜਾਵੇ: ਅਹਿਸਾਨ ਇਕਬਾਲ

editor