International

ਸੀਰੀਅਲ ਕਿਲਰ ਨੂੰ ਸਜ਼ਾ-ਏ-ਮੌਤ, ਖ਼ੂਨੀ ਸਾਜਿਸ਼ ਘੜਨ ’ਚ ਸੀ ਮਾਹਰ

ਬੀਜਿੰਗ –  ਚੀਨ ‘’ਚ ਲੁੱਟ, ਡਾਕੇ ਅਤੇ ਕਤਲੇਆਮ ਕਰਨ ਵਾਲੀ ਚੀਨੀ ਸੀਰੀਅਲ ਕਿਲਰ ਦੀ ਖੇਡ ਖਤਮ ਹੋ ਗਈ। ਦਰਅਸਲ, ਸੁਪਰੀਮ ਪੀਪਲਜ਼ ਕੋਰਟ ਨੇ ਇਸ ਕਾਤਲ ਹਸੀਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।ਐੱਸਪੀਸੀ ਦੇ ਬਿਆਨ ਅਨੁਸਾਰ, 1996 ਤੋਂ 1999 ਤੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਈ ਡਾਕੇ, ਅਗਵਾ ਅਤੇ ਹੱਤਿਆਵਾਂ ਦੀ ਸਾਜ਼ਿਸ਼ ਰਚੀ। ਇਨ੍ਹਾਂ ਅਪਰਾਧਾਂ ਦੇ ਨਤੀਜੇ ਵਜੋਂ ਸੱਤ ਲੋਕਾਂ ਦੀ ਮੌਤ ਹੋ ਗਈ। ਲਾਓ ਰੋਂਗਝੀ ‘’ਤੇ ਦੋਸ਼ ਹੈ ਕਿ ਉਸ ਨੇ ਇਕ ਬੱਚੇ ਸਣੇ ਸੱਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਐੱਸਪੀਸੀ ਨੇ ਬਿਆਨ ‘’ਚ ਕਿਹਾ ਕਿ ਲਾਓ ਦੇ ਅਪਰਾਧਾਂ ਨੇ ਕਰੂਰਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ਦੇ ਕਈ ਗੰਭੀਰ ਨਤੀਜੇ ਨਿਕਲੇ। ਲਾਓ ਨੇ ਵੱਖ-ਵੱਖ ਨਾਵਾਂ ਨਾਲ ਲਗਪਗ 20 ਸਾਲਾਂ ਤੱਕ ਖ਼ੁਦ ਨੂੰ ਛੁਪਾ ਕੇ ਰੱਖਿਆ ਅਤੇ ਆਖ਼ਰਕਾਰ ਨਵੰਬਰ 2019 ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਸਤੰਬਰ 2021 ‘’ਚ, ਨਾਨਚਾਂਗ ਹਾਇਰ ਪੀਪਲਜ਼ ਕੋਰਟ ਨੇ ਲਾਓ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਖਿਲਾਫ਼ ਲਾਓ ਨੇ ਬਾਅਦ ਵਿੱਚ ਅਪੀਲ ਕੀਤੀ।ਹਾਲਾਂਕਿ, ਨਵੰਬਰ 2022 ‘’ਚ ਜਿਆਂਗਸ਼ੀ ਸੂਖੇ ਦੇ ਹਾਇਰ ਪੀਪਲਜ਼ ਕੋਰਟ ਨੇ ਮਾਮਲੇ ਦੀ ਦੂਜੀ ਸੁਣਵਾਈ ਪੂਰੀ ਕਰਨ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor