ਸਦੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਇਸ ਧਰਤੀ ‘ਤੇ ਹਾਲੇ ਵੀ ਕਾਇਮ ਹਨ ਅਤੇ ਜੇਕਰ ਆਪਾਂ ਦੂਸਰੇ ਦੇਸ਼ਾਂ ਦੀ ਗੱਲ ਨਾ ਵੀ ਕਰੀਏ ਤਾਂ ਭਾਰਤ ਦੇ ਅਲਗ ਅਲਗ ਸੂਬਿਆਂ ਅਤੇ ਖਾਸ ਖਾਸ ਖਿੱਤਿਆਂ ਵਿੱਚ ਅਜੇ ਵੀ ਅੰਨ੍ਹੇ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਪੀੜੀੑ ਦਰੑ ਪੀੜੀ ਬਰਕਰਾਰ ਹਨ ਅਤੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਠੱਲ੍ਹ ਪੈ੍ਵਦੀ ਨਜ਼ਰ ਨਹੀ ਆਉ੍ਵਦੀ।ਸਾਡੇ ਆਲੇ ਦੁਆਲੇ ਦੇ ਲੋਕ ਵਹਿਮਾਂ ਭਰਮਾਂ ਵਿਚ ਇਸ ਕਦਰ ਗ੍ਰਸੇ ਹੋਏ ਹਨ ਕਿ ਉਹ ਇਹਨਾਂ ਵਿਚੋ ਨਿਕਲਣਾ ਹੀ ਨਹੀ ਚਾਹੁੰਦੇ ਜਾਂ ਉਹਨਾਂ ਨੂੰ ਇਨ੍ਹਾਂ ਵਿਚੋ ਨਿਕਲਣ ਦਾ ਕੋਈ ਵੀ ਸਾਫ ਰਸਤਾ ਦਿਖਾਈ ਨਹੀ ਦਿੰਦਾ। ਵਹਿਮ ਭਰਮ ਜਾਂ ਅੰਨ੍ਹੇ ਵਿਸ਼ਵਾਸ ਕੀ ਹਨ, ਜਾਦੂ ਟੋਨਾ,ਕਿਤ਼ੇ ਜਾਣ ਲੱਗਿਆਂ ਕਿਸੇ ਨੂੰ ਨਿੱਛ ਆਉਣੀ,ਬਿੱਲੀ ਦਾ ਰਸਤਾ ਕੱਟ ਜਾਣਾ,ਬੱਚਿਆਂ ਤੇ ਵੱਡਿਆਂ ਦੀ ਬਲੀ ਦਾ ਰਿਵਾਜ਼,ਅਣਦੇਖੀਆਂ ਸ਼ਕਤੀਆਂ ਦੀ ਪੂਜਾ,ਭੂਤਾਂ ਪ੍ਰੇਤਾਂ ਤੇ ਜਿੰਨਾਂ ਦੈਤਾਂ ਅਤੇ ਹੋਰ ਅਖੌਤੀ ਪਰੀ ਕਥਾਵਾਂ ਨੂੰ ਅੱਖਾਂ ਮੀਟ ਕੇ ਮੰਨਦੇ ਚਲੇ ਜਾਣਾ।ਘਰਾਂ ਜਾਂ ਗੱਡੀਆਂ ਟਰੱਕਾਂ ਤੇ ਕੋਈ ਜੁੱਤੀ ਜਾਂ ਹੋਰ ਕੋਈ ਨਿਸ਼ਾਨ ਬਣਾ ਕੇ ਲਿਖਣਾ ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਆਦਿ।
ਲੋਕ ਮੰਦਰ ਜਾਂਦੇ ਹਨ, ਮਸੀਤ ਜਾਂਦੇ ਹਨ,ਗੁਰਦੁਆਰੇ ਜਾਂ ਹੋਰ ਕਿਸੇ ਧਾਰਮਿਕ ਸਥਾਨ #ਤੇ।ਤਾਂ ਇਸ ਨੂੰ ਯਕੀਨ ਜਾਂ ਵਿਸ਼ਵਾਸ ਮਿੱਥਿਆ ਗਿਆ ਹੈ। ਸ਼ਰਧਾ ਵੀ ਮੰਨੀ ਗਈ ਹੈ ਅ਼ਤੇ ਸ਼ਰਧਾਲੂ ਇਕ ਜਾਂ ਦੋ ਜਾਂ ਵਧੀਕ ਧਾਰਮਿਕ ਸਥਾਨਾਂ ਤੇ ਜਾਂਦੇ ਵੇਖੇ ਗਏ ਹਨ। ਪ੍ਰੰਤੂ ਸਿੱਖ ਧਰਮ ਵਿੱਚ ਕੇਵਲ ਤੇ ਕੇਵਲ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਆਖਰੀ ਅਥਾਰਟੀ ਮੰਨਿਆ ਗਿਆ ਹੈ,’ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ੍ਵ ਗਰੰਥ@।ਲੇਕਿਨ ਇਸ ਦੇ ਬਾਵਜੂਦ ਲੋਕ ਜਾਂ ਕਹਿ ਲਓ ਅਖੌਤੀ ਸ਼ਰਧਾਲੂ ਥਾਂ ਥਾਂ ‘ਤੇ ਭਟਕਦੇ ਵੇਖੇ ਜਾ ਸਕਦੇ ਹਨ। ਗੁਰੂਬਾਣੀ ਵਿੱਚ ਕਿਸੇ ਵੀ ਕਿਸਮ ਦੇ ਵਹਿਮ ਭਰਮ ਲਈ ਕੋਈ ਜਗ੍ਹਾ ਨਹੀ ਹੈ। ਹੋਰ ਵੀ ਕੁਝ ਧਰਮ ਸਿਰਫ ਇਕ ਰੱਬ ਦੇ ਸਿਧਾਂਤ ਨੂੰ ਮੰਨਣ ਵਾਲੇ ਹਨ।ਪ੍ਰੰਤੂ ਇਸ ਦੇ ਬਾਵਜੂਦ ਇਹਨਾਂ ਦੇ ਅਨੁਯਾਈ ਵਹਿਮਾਂ ਭਰਮਾਂ ਦੀ ਜਕੜ ਵਿਚ ਹਨ। ਮੜੀਆਂ ਮਸਾਨਾਂ ਜਾਂ ਹਰ ਇਕ ਕਿਸਮ ਦੀਆਂ ਇੱਟਾਂ ਜਾਂ ਪੱਥਰਾਂ ‘ਤੇ ਮੱਥੇ ਰਗੜਦੇ ਆਮ ਹੀ ਵੇਖੇ ਗਏ ਹਨ। ਬੇਸ਼ਕ ਬੰਦਿਆਂ ਦੀ ਬਲੀ ਜਾਂ ਸਤੀ ਪ੍ਰਥਾ ਅੱਜ ਦੇ ਸੰਦਰਭ ਵਿੱਚ ਆਮ ਤਾਂ ਨਹੀ ਰਹੀ ਪ੍ਰੰਤੂ ਫਿਰ ਵੀ ਕਿਧਰੇ ਨਾ ਕਿਧਰੇ ਇਸ ਦੀਆਂ ਉਦਾਹਰਣਾਂ ਵੇਖਣ ਨੂੰ ਮਿਲ ਜਾਂਦੀਆਂ ਹਨ।
ਅੱਜ ਦੇ ਆਧੁਨਿਕ ਬੋਧ ਵਾਲੇ ਦੌਰ ਵਿੱਚ ਵੀ ਅਖੌਤੀ ਬਾਬਿਆਂ ਤੇ ਡੇਰਾਵਾਦ ਦੀ ਚੜ੍ਹਤ ਵੇਖੀ ਜਾ ਸਕਦੀ ਹੈ।ਬੇਸ਼ਕ ਇਸ ਦੇ ਰਾਜਸੀ ਜਾਂ ਧਾਰਮਿਕ ਕਾਰਨ ਵੀ ਹੋ ਸਕਦੇ ਹਨ ਪ੍ਰੰਤੂ ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ ਤੇ ਅਖਬਾਰਾਂ ਤੇ ਟੀਵੀ ਤੋ ਖਬਰਾਂ ਮਿਲਦੀਆਂ ਹਨ ਕਿ ਇਹ ਆਪੂੰ ਸਜੇ ਗੁਰੂ,ਬਾਬੇ ਕਿਹੋ ਜਿਹੇ ਕੁਕਰਮ ਕਰਦੇ ਹਨ। ਜਿਸ ਇਸਤਰੀ ਲਈ ਗੁਰੂ ਨਾਨਕ ਨੇ ‘ਸੋ ਕਿਉ ਮੰਦਾ ਆਖਿਐ ਜਿਤੁ ਜੰਮੇ ਰਾਜਾਨੁ’ ਉਚਾਰਿਆ, ਉਸੇ ਧਰਤੀ ‘ਤੇ ਇਸਤਰੀ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ, ਬਾਲੜੀਆਂ ਨੂੰ ਵੀ ਬਖਸਿ਼ਆ ਨਹੀ ਜਾ ਰਿਹਾ। ਇਹ ਬਾਬੇ ਜਾਂ ਗੁਰੂ ਕਹਾਉਣ ਵਾਲੇ ਕਿਸੇ ਦਾ ਕਤਲ ਕਰਨ ਤੋ ਵੀ ਗੁਰੇਜ਼ ਨਹੀ ਕਰਦੇ। ਰਾਜਸੀ ਨੇਤਾਵਾਂ ਜਾਂ ਅੰਨ੍ਹੇ ਸ਼ਰਧਾਲੂਆਂ ਦੀ ਬਦੌਲਤ ਇਹਨਾਂ ਦਾ ਧੰਦਾਂ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ।ਇਹਨਾਂ ਦੇ ਇਸ਼ਤਿਹਾਰਾਂ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਹਨ ਤੇ ਟੈਲੀਵੀਜ਼ਨ ਦੇ ਪ੍ਰਾਈਵੇਟ ਚੈਨਲਾਂ ਨੂੰ ਇਹਨਾਂ ਨੇ ਖਰੀਦ ਰੱਖਿਆ ਹੈ। ਥੋੜਾ ਰਿਮੋਟ ਘੁਮਾਓ ਤੁਹਾਨੂੰ ਵੱਖ ਵੱਖ ਬਾਬੇ ਜਾਂ ਗੁਰੂ ਮਾਤਾਵਾਂ ਪ੍ਰਚੱਲਤ ਤੇ ਸਾਧਾਰਣ ਜਿਹੇ ਪ੍ਰਵੱਚਨ ਕਰਦੇ ਮਿਲਣਗੇ।ਕੁਝ ਇਕਨਾਂ ਦੇ ਤਾਂ ਡੇਰਿਆਂ ਆਸ਼ਰਮਾਂ ਵਿਚ ਵੱਡੀਆਂ ਫੀਸਾਂ ਵੀ ਲਈਆਂ ਜਾਂਦੀਆਂ ਹਨ ਤੇ ਹਾਸ ਰਸ ਉਪਜਾਉਣ ਵਾਲੇ ਉਪਾਓ ਵੀ ਦੱਸੇ ਜਾਂਦੇ ਹਨ।
• ਸਾਡੀਆਂ ਫਿਲਮਾਂ ਅਤੇ ਟੀਵੀ ਸੀਰੀਅਲ ਵੀ ਇਹਨਾਂ ਤੋ ਬਚੇ ਹੋਏ ਨਹੀ। ਕਿੰਨੇ ਗੈਰ ਕੁਦਰਤੀ ਢੰਗ ਤਰੀਕਿਆਂ ਨਾਲ ਭੂਤਾਂ ਪ੍ਰੇਤਾਂ ਅਤੇ ਹੋਰ ਗੈਰ ਜ਼ਰੂਰੀ ਰਿਵਾਜਾਂ ਦਾ ਸਾਡੀਆਂ ਫਿਲਮਾਂ ਤੇ ਸੀਰੀਅਲ ਪ੍ਰਚਾਰ ਕਰਦੇ ਹਨ ਕਿ ਇਕ ਥੋੜੀ ਜਿਹੀ ਸਮਝ ਰੱਖਣ ਵਾਲਾ ਬੰਦਾ ਵੀ ਝੁੰਝਲਾ ਉਠਦਾ ਹੈ।ਜਦੋ ਇਹਨਾਂ ਨੂੰ ਕੋਈ ਪੱਤਰਕਾਰ ਜਾਂ ਲੇਖਕ ਪ੍ਰਸ਼ਨ ਕਰਦਾ ਹੈ ਕਿ ਭਾਈ ਅਜਿਹਾ ਕਰਕੇ ਤੁਸੀ ਸਮਾਜ ਨੂੰ ਕੀ ਦੱਸਣਾ ਚਾਹੁੰਦੇ ਹੋ? ਤਾਂ ਇਹਨਾਂ ਦੀ ਢੀਠਤਾਈ ਦੀ ਹੱਦ ਵੇਖਣਯੋਗ ਹੁੰਦੀ ਹੈ,ਕਹਿੰਦੇ ਹਨ, ਜਦੋ ਦਰਸ਼ਕ ਅਜਿਹਾ ਕੁਝ ਦੇਖਣਾ ਪਸੰਦ ਕਰਦੇ ਹਨ,ਤਾਂ ਇਸ ਵਿਚ ਅਸੀ ਕੀ ਕਰ ਸਕਦੇ ਹਾਂ? ਪ੍ਰੰਤੂ ਇਹਨਾਂ ਢੀਠਾਂ ਤੇ ਬੇਸ਼ਰਮਾਂ ਨੂੰ ਇਤਨਾ ਕੁ ਵੀ ਇਲਮ ਨਹੀ ਕਿ ਵਧੇਰੇ ਕਰਕੇ ਟੀਵੀ ਜਾਂ ਫਿਲਮਾਂ ਬੱਚੇ ਜਾਂ ਨੌਜਵਾਨ ਹੀ ਦੇਖਦੇ ਹਨ।ਖੌਰੇ ਕਿਉ ਇਹ ਲੋਕਾਂ ਦੀ ਸੋਚ ਦੇ ਦੰਦਿਆਂ ਨੂੰ ਖੁੰਢਾ ਕਰਨ ‘ਤੇ ਤੁਲੇ ਹੋਏ ਹਨ?ਸਾਡਾ ਸੈ੍ਵਸਰ ਬੋਰਡ ਵੀ ਇਹਨਾਂ ਨੂੰ ਸਹਿਜੇ ਹੀ ਪਾਸ ਕਰ ਦਿੰਦਾ ਹੈ ਅਤੇ ਇਸਦੇ ਮੈਬਰ ਕਹਿੰਦੇ ਹਨ, ‘ਫਾਰ ਅਡੱਲਟ ਹੈ,ਇਸੇ ਲਈ ਤਾਂ ਏ ਸਰਟੀਫੀਕੇਟਝ ਦਿੱਤਾ ਹੈ। ਏ ਹੋਵੇ ਜਾਂ ਯੂ, ਸਵਾਲ ਤਾਂ ਇਹਨਾਂ ‘ਤੇ ਰੋਕ ਲਾਉਣ ਦੀ ਹੈ। ਪ੍ਰੰਤੂ ਰੋਕ ਲਾਵੇਗਾ ਕੌਣ, ਭੋਲੇ ਭਾਲੇ ਦਰਸ਼ਕ ਤਾਂ ਦੇਖਣਗੇ ਹੀ,ਜਦੋ ਚੀਜ਼ ਉਹਨਾਂ ਦੇ ਸਾਹਮਣੇ ਪਰੋਸੀ ਜਾਵੇਗੀ।
ਜਿਥੋਂ ਤੱਕ ਰਿਸਾਲੇ ਜਾਂ ਕਿਤਾਬਾਂ ਦਾ ਤਾਅਲੁਕ ਹੈ ਉਹ ਵੀ ਅਜਿਹੇ ਕਾਰਨਾਮਿਆਂ ਤੋ ਖਾਲੀ ਨਹੀ ਹਨ, ਸਾਧਾਰਨ ਜਾਂ ਗੈਰ ਸੰਜੀਦਾ ਲੇਖਕ,ਸੰਪਾਦਕ ਤਾਂ ਇਹਨਾਂ ਲਈ ਜਿ਼ਮੇਵਾਰ ਹਨ ਹੀ, ਬੱਚਿਆਂ ਜਾਂ ਵੱਡਿਆਂ ਦੀ ਪੜ੍ਹਾਈ ਲਈ ਕੋਰਸੀ ਕਿਤਾਬਾਂ ਲਾਉਣ ਜਾਂ ਥੋਪਣ ਵਾਲੇ ਅਦਾਰੇ ਤੇ ਮੈਬਰ ਵੀ ਇਸ ਲਈ ਸਿੱਧੇ ਨਾ਼ਮਜ਼ਦ ਕੀਤੇ ਜਾ ਸਕਦੇ ਹਨ, ਜੋ ਜਾਂ ਤਾਂ ਬੌਧਿਕ ਪੱਖ ਤੋ ਸੱਖਣੇ ਹੁੰਦੇ ਹਨ ਜਾਂ ਰਾਜਸੀ ਨੇਤਾਵਾਂ ਜਾਂ ਸਰਮਾਇਕਾਰੀ ਸਿਸਟਮ ਦੇ ਹੱਥ ਠੋਕੇ ਕਿਉਕਿ ਜਦੋ ਬੱਚਿਆਂ ਦੀ ਬੁਨਿਆਦ ਹੀ ਖੋਖਲੀ ਹੋਵੇਗੀ ਤਾਂ ਭਵਿੱਖ ਵਿੱਚ ਉਨ੍ਹਾਂ ਤੋ੍ਵ ਸਾਰਥਕ ਸੋਚ ਦੀ ਉਮੀਦ ਕਿਵੇ ਰੱਖ ਸਕਦੇ ਹਾਂ?ਬੇਸ਼ਕ ਅੱਜ ਦੀ ਪਨੀਰੀ, ਜਿਸ ਨੂੰ ਘਰ ਦਾ ਸਾਰਥਕ ਮਾਾਂਹੌਲ ਮਿਲਿਆ ਹੋਵੇ,ਉਹ ਥੋਥਲੇ ਰਸਮੋ ਰਿਵਾਜ਼ ਤੇ ਵਹਿਮਾਂ ਭਰਮਾਂ ਤੋ ਕਾਫੀ ਹੱਦ ਤੱਕ ਮੁਕਤ ਦਿਖਾਈ ਦਿੰਦੀ ਹੈ ਪ੍ਰੰਤੂ ਸਮਾਜ ਦਾ ਬਹੁਤਾਤੀ ਹਿੱਸਾ ਇਸ ਦੀ ਲਪੇਟ ਵਿਚ ਆਇਆ ਹੋਇਆ ਹੈ।ਘੱਟੋ ਘੱਟ ਪੰਜਾਬੀ ਅਖਬਾਰ ਤਾਂ ਬੇਹਤਰ ਭੂਮਿਕਾ ਨਿਭਾਅ ਹੀ ਸਕਦੇ ਹਨ, ਫੇਰ ਦੈਨਿਕਾਂ ਵਿੱਚ ਰਾਸ਼ੀਫਲਾਂ ਲਈ ਵਿਸ਼ੇਸ਼ ਕਾਲਮ ਕਿਉ ਰੱਖੇ ਜਾਂਦੇ ਹਨ?
ਇਤਿਹਾਸ ਨੂੰ ਵੀ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ ਅਤੇ ਮਿਥਿਹਾਸ ਦੇ ਪੰਨਿਆਂ ਦਾ ਜ਼ਬਰਦਸਤੀ ਪਾਠ ਪੜ੍ਹਾਇਆ ਜਾ ਰਿਹੈ ।ਅਸੀ ਚੋਹ ਤਰਫ ਦੇਖ ਰਹੇ ਹਾਂ ਕਿ ਤਰਕਸ਼ੀਲ ਅਤੇ ਵਿਗਿਆਨਕ ਸੋਚ ਦੇ ਧਾਰਨੀ ਵਿਅਕਤੀਆਂ ਦੇ ਕਿਵੇ ਰਾਹ ਰੋਕੇ ਜਾ ਰਹੇ ਹਨ।ਉਨ੍ਹਾਂ ‘ਤੇ ਅਤਿਆਚਾਰ ਵੀ ਹੋ ਰਹੇ ਹਨ ਤੇ ਉਨ੍ਹਾਂ ਦੇ ਮੂੰਹ ਬੰਦ ਕਰਨ ਲਈ ਉਨ੍ਹਾਂ ਨੂੰ ਫਿਰਕੂ ਅਨਸਰ ਕਤਲਾਂ ਤੋ ਵੀ ਬਾਜ਼ ਨਹੀ ਆ ਰਹੇ।ਇਸ ਆਧੁਨਿਕ ਤੇ ਵਿਗਿਆਨਕ ਦੌਰ ਵਿਚ ਸਿਆਸੀ ਆਗੂ ਆਪਣੀਆਂ ਮਨ ਮਾਨੀਆਂ ਤਾਂ ਕਰਦੇ ਹੀ ਹਨ,ਬਲਕਿ ਭਾਰਤ ਵਰਸ਼ ਨੂੰ ਫਿਰਕੂ ਰੰਗਣ ਦੇ ਕੇ ਆਪਣੇ ਹਿੱਤਾਂ ਦੀ ਪੂਰਤੀ ਵੀ ਕਰਦੇ ਹਨ। ਅ਼਼਼ੰਧ ਵਿਸ਼ਵਾਸਾਂ ਦੇ ਖਾਤਮੇ ਲਈ ਕਾਨੂੰਨ ਵੀ ਬਣਨੇ ਜ਼ਰੂਰੀ ਹਨ ਪਰ ਇਸ ਤੋ ਵੀ ਪਰ੍ਹੇ ਜਾਂਦਿਆਂ ਮਨੁੱਖਤਾ ਨੂੰ ਜਾਗਰੂਕ ਕਰਨ ਦੀ ਲੋੜ ਹੈ,ਲੇਕਿਨ ਇਹ ਤਦੇ ਸੰਭਵ ਹੋ ਸਕੇਗਾ ਜੇਕਰ ਵਿਗਿਆਨਕ ਸੋਚ ਨੂੰ ਪ੍ਰਣਾਈਆਂ ਲਿਖਤਾਂ ਤੇ ਸਾਹਿਤ ਸਿਲੇਬਸ ਦਾ ਹਿੱਸਾ ਬਣਨ ,ਵਹਿਮ ਭਰਮ ਉਪਜਾਂਦੇ ਟੀਵੀ ਸੀਰੀਅਲਾਂ ਤੇ ਫਿਲਮਾਂ ਉਪਰ ਵੀ ਰੋਕ ਲੱਗੇ ।ਫੋਕੀਆਂ ਦਲੀਲਾਂ, ਅਪੀਲਾਂ ਜਾਂ ਚੰਦ ਬੰਦਿਆਂ ਲਈ ਸੈਮੀਨਾਰ ਹੀ ਕਾਫੀ ਨਹੀ, ਜਨ ਸਮੂਹ ਦੀ ਬੇਹਤਰੀ ਲਈ ਵੱਡੇ ਉਪਰਾਲੇ ਕਰਨੇ ਹੋਣਗੇ ਅਤ਼ੇ ਇਹ ਚੰਗਿਆਈ ਦਾ ਕੰਮ ਤੁਸੀ ਖੁਦ ਕਿਉ ਨਹੀ ਕਰ ਲੈਦੇ, ਕੀ ਇਸ ਲਈ ਕਿਸੇ ਦੀ ਸਹਿਮਤੀ ਦੀ ਉਡੀਕ ਪਏ ਕਰਦੇ ਹੋ?
next post