Articles

ਅੱਤਵਾਦ ਦੇ ਕਾਲੇ ਦੋਰ ਦੀਆਂ ਚੋਣਾਂ ਦੀ ਯਾਦਗਰ

ਮੈਂ ਪੰਜਾਬ ਦੇ ਅੱਤਵਾਦ ਦੇ ਕਾਲੇ ਦੌਰ ਤੇ ਉਸ ਬੁਰੇ ਹਲਾਤਾ ਦੀ ਗੱਲ ਕਰ ਰਿਹਾ ਹਾਂ ਜਦੋਂ ਖਾੜਕੂਆਂ ਨੇ ਵੋਟਾ ਦਾ ਬਾਈਕਾਟ ਕੀਤਾ ਸੀ ਤੇ ਵੋਟਰਾਂ ਨੂੰ ਵੋਟਾਂ ਵਿੱਚ ਹਿੱਸਾ ਨਾਂ ਲੈਣ ਲਈ ਚਿਤਾਵਨੀ ਵੀ ਦਿੱਤੀ ਸੀ ਤੇ ਅਕਾਲੀਆਂ ਨੇ ਵੀ ਬਾਈਕਾਟ ਕੀਤਾ ਸੀ , ਉਸ ਵੇਲੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਹੌਦ ਵਿੱਚ ਆਈ ਸੀ , ਲੋਕਾ ਦੇ ਵਿੱਚ ਵੀ ਤੇ ਚੋਣ ਅਮਲਾ ਫੈਲਾ ਵੀ ਦਹਿਸ਼ਤ ਵਿੱਚ ਸੀ, ਰਾਤ ਨੂੰ ਅਮਲਾ ਫੈਲਾ ਸਕੂਲ ਠਹਿਰਣ ਦੀ ਜਗਾ ਬੀਐਸ ਐਫ, ਤੇ ਸੀਆਰਪੀਐਫ ਕੈਂਪ ਵਿੱਚ ਠਹਿਰਿਆ ਸੀ ਤੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਉਹਨਾਂ ਵੱਲੋਂ ਕੀਤਾ ਗਿਆ ਸੀ। ਜੋ ਰਾਤ ਅਮਲਾ ਫੈਲਾ ਠਹਿਰਣ ਤੋਂ ਬਾਅਦ ਸਵੇਰੇ ਸਕੂਲ ਵਿੱਚ ਸਵੱਗਤੇ ਕੂਚ ਕਰ ਗਿਆ। ਜਿਸ ਤਰਾਂ ਪਹਿਲਾ ਚੋਣ ਅਮਲੇ ਦਾ ਲੋਕ ਸਵਾਗਤ ਕਰਦੇ ਸੀ ਖਾੜਕੂਆਂ ਦੇ ਡਰ ਤੋਂ ਪਰੇ ਹੱਟ ਕੋਈ ਵੀ ਬੰਦਾ ਸਕੂਲ ਵਿੱਚ ਨਹੀਂ ਆਇਆ, ਇੱਥੋਂ ਤੱਕ ਕੇ ਸਰਕਾਰੀ ਚੌਕੀਦਾਰ ਵੀ ਨਹੀ ਆਇਆ, ਕਿਸੇ ਨੇ ਚਾਹ ਰੋਟੀ ਤਾਂ ਕੀ ਪੁੱਛਣੀ ਸੀ ਪਾਣੀ ਵੀ ਪੀਣ ਨੂੰ ਨਹੀਂ ਮਿਲਿਆਂ, ਥਾਣੇ ਦੇ ਮੁੱਖ ਅਫਸਰ ਵੱਲੋਂ ਰੋਟੀ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਇਹੋ ਜਿਹੇ ਹਲਾਤ ਸਨ ਕੇ ਦੋ ਵਜੇ ਤੱਕ ਕੋਈ ਵੀ ਵੋਟ ਪੋਲ ਨਹੀਂ ਹੋਈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਗਈੰਆ। ਥਾਣੇ ਦੇ ਮੁੱਖ ਅਫਸਰਾ ਨੂੰ ਉਪਰੋ ਹੁਕਮ ਹੋਇਆ ਕੇ ਖਾੜਕੂਆਂ ਦੇ ਪਰਵਾਰਾਂ ਦੀਆਂ ਵੋਟਾਂ ਪਵਾਈਆ ਜਾਣ ਜਿੰਨਾਂ ਨੂੰ ਦੇਖ ਦੂਸਰੇ ਲੋਕ ਵੀ ਵੋਟ ਪਾਉਣਗੇ, ਜੋ ਪਿੰਡਾਂ ਵਿੱਚ ਖਾੜਕੂਆ ਦੇ ਪਰਵਾਰ ਸਨ ਪੁਲਿਸ ਨੇ ਥੋੜੀਆਂ ਬਹੁਤੀਆਂ ਵੋਟਾ ਪਵਾਈਆਂ, ਪਰ ਲੋਕ ਵੋਟ ਨਹੀਂ ਪਾਉਣ ਆਏ। ਅਕਾਲੀ ਪਾਰਟੀ ਵੱਲੋਂ ਬਾਈਕਾਟ ਕਰਣ ਤੇ ਘੱਟ ਵੋਟਾ ਪੈਣ ਨਾਲ ਵੀ ਬੇਅੰਤ ਸਿੰਘ ਸਰਕਾਰ ਹੌਦ ਵਿੱਚ ਆ ਗਈ।
ਮੈਂ ਆਪਣੀ ਨੋਕਰੀ ਵਿੱਚ ਕਈ ਚੋਣਾਂ ਕਰਵਾਈਆਂ ਹਨ। ਇਹ ਚੋਣ ਦੀ ਯਾਦਗਾਰ ਹਮੇਸ਼ਾ ਯਾਦ ਰਹੇਗੀ। ਮੇਰਾ ਮੰਨਣਾ ਹੈ ਸਰਕਾਰ ਵੱਲੋਂ ਪੁਲਿਸ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਇੰਤਜ਼ਾਮ ਨਹੀਂ ਹੁੰਦਾ, ਜੋ ਪਿੰਡ ਦੇ ਸਰਪੰਚ ਤੇ ਰਾਜਨੀਤਕ ਪਾਰਟੀਆਂ ਕਰਦੀਆਂ ਹਨ ਜਿਸ ਨਾਲ ਕਈ ਮਾੜੇ ਸਰਪੰਚ ਕਰਜਾਈ ਵੀ ਹੋ ਜਾਂਦੇ ਹਨ। ਜਿਹੜੀ ਪਾਰਟੀ ਪੁਲਿਸ ਨੂੰ ਰੋਟੀ ਚਾਹ ਪਾਣੀ ਦਾ ਇੰਤਜ਼ਾਮ ਕਰਦੀ ਹੈ, ਉਸ ਪਾਰਟੀ ਨੂੰ ਫਿਰ ਸ਼ਰਮੋ ਕਸ਼ੱਰਮੀ ਉਸ ਵੱਲੋਂ ਕੀਤੀ ਸੇਵਾ ਦੇ ਅਧਾਰ ਚਲਦੇ ਸਹੂਲਤ ਦੇਣੀ ਪੈਦੀ ਹੈ, ਜਿਸ ਨਾਲ ਵੋਟਾਂ ਪਰਭਾਵਤ ਹੁੰਦੀਆਂ ਹਨ, ਦੂਸਰੀ ਧਿਰ ਰੋਹ ਵਿੱਚ ਆ ਜਾਦੀ ਹੈ ਜਿਸ ਨਾਲ ਕਈ ਵਾਰੀ ਝਗੜੇ ਵੀ ਹੋ ਜਾਂਦੇ ਹਨ।
ਕਈ ਵੋਟਾ ਦੋਰਾਨ ਉਦਾਹਰਣਾਂ ਮਿਲਦੀਆਂ ਹਨ ਜੋ ਪਿੰਡ ਵਿੱਚ ਚੋਣਾਂ ਕਰਵਾਉਣ ਗਏ ਤੇ ਇੱਕ ਪਾਰਟੀ ਦੇ ਉਮੀਦਵਾਰ ਸਰਪੰਚ ਨੇ ਜੋ ਆਰਥਿਕ ਪੱਖੋਂ ਮਾੜਾ ਸੀ ਚੋਣ ਅਮਲੇ ਦੀ ਬੜ੍ਹੀ ਸੇਵਾ ਕੀਤੀ ਦੂਸਰੀ ਧਿਰ ਨੇ ਪਾਣੀ ਵੀ ਨਹੀ ਪੁੱਛਿਆਂ,ਉਸ ਨੂੰ ਹੰਕਾਰ ਸੀ ਉਸ ਨੇ ਅਸਾਨੀ ਨਾਲ ਜਿੱਤ ਜਾਣਾ ਹੈ। ਉਹ ਪਹਿਲਾ ਕਦੀ ਵੀ ਹਾਰਿਆ ਨਹੀਂ ਸੀ, ਦੋ ਵਜੇ ਤੱਕ ਉਸ ਗਰੀਬ ਉਮੀਦਵਾਰ ਸਰਪੰਚ ਨੂੰ ਬਹੁਤ ਹੀ ਘੱਟ ਵੋਟਾਂ ਪੋਲ ਹੋਈਆ ਤਾਂ ਚੋਣ ਅਮਲੇ ਨੇ ਮਹਿਸੂਸ ਕੀਤਾ ਕੇ ਇਸ ਨੇ ਯਾਰ ਇੰਨੀ ਸੇਵਾ ਕੀਤੀ ਹੈ, ਇਹ ਹਾਰ ਰਿਹਾ ਹੈ। ਪੋਲਿੰਗ ਅਫਸਰ ਨੇ ਹਾਰ ਰਹੇ ਉਮੀਦਵਾਰ ਨੂੰ ਕੰਨ ਵਿੱਚ ਕਿਹਾ ਕੇ ਤੂੰ ਜਿੱਤ ਰਿਹਾ ਹੈ ਜਾਕੇ ਬੱਕਰਾ ਵਗੈਰਾ ਵੱਢ, ਉਸ ਨੇ ਖੁਸੀ ਵਿੱਚ ਜਾਕੇ ਬੱਕਰਾ ਵੱਢ ਦਿੱਤਾ ਉਸ ਦੀ ਘਰ ਵਾਲੀ ਚਾਹ ਤੇ ਪਕੋੜੇ ਬਣਵਾ ਲੋਕਾ ਨੂੰ ਖਵਾਉਣ ਲੱਗ ਪਈ। ਲੋਕਾ ਸਮਝਿਆਂ ਯਾਰ ਬੱਕਰਾ ਤੇ ਇਸ ਨੇ ਵੱਢਿਆ ਹੈ ਇਹ ਤਾਂ ਜਿੱਤ ਰਿਹਾ ਹੈ ਫਿਰ ਹਾਰੇ ਉਮੀਦਵਾਰ ਨੂੰ ਵੋਟ ਪਾਕੇ ਵੋਟ ਕਿਉਂ ਖ਼ਰਾਬ ਕਰਣੀ ਹੈ , ਜੋ 2 ਵਜੇ ਤੋ ਬਾਅਦ ਜ਼ਿਆਦਾਤਰ ਵੋਟਾਂ ਹਾਰ ਰਹੇ ਉਮੀਦਵਾਰ ਨੂੰ ਪੈ ਗਈਆ ਜੋ 20 ਵੋਟਾਂ ਤੇ ਜੇਤੂ ਇਕਰਾਰ ਦੇ ਦਿੱਤਾ ਗਿਆ। ਜੋ ਜੇ ਸਾਰੀਆਂ ਰਾਜਨੀਤਕ ਪਾਰਟੀਆਂ ਜੇ ਚਹੁੰਦੀਆਂ ਹਨ ਕੇ ਨਿਰਪੱਖ ਚੋਣਾਂ ਹੋਣ ਤਾਂ ਚੋਣ ਅਮਲੇ ਦਾ ਰਹਿਣ ਸਹਿਣ, ਖਾਣ ਪੀਣ ਦਾ ਇੰਤਜ਼ਾਮ ਸਰਕਾਰ ਦੁਆਰਾ ਕਰਣਾ ਚਾਹੀਦਾ ਹੈ। ਫਿਰ ਹੀ ਨਿਰਪੱਖ ਵੋਟਾਂ ਪੈ ਸਕਦੀਆਂ ਹਨ। ਹਰ ਵੋਟਰ ਨੂੰ ਵੋਟ ਪੜ੍ਹੇ ਲਿਖੇ ਬੇਦਾਗ, ਇਮਾਨਦਾਰ ਜੋ ਪੈਸੇ ਤੇ ਸ਼ਰਾਬ ਵੰਡ ਕੇ ਵੋਟਾ ਲੈਣ ਵਾਲਾ ਨਾਂ ਹੋਵੇ ਵੋਟ ਪਾਉਣੀ ਚਾਹੀਦੀ ਹੈ, ਫਿਰ ਹੀ ਸਾਫ ਸੁਥਰੀ ਅਕਸ ਵਾਲੀ ਸਰਕਾਰ ਹੋਂਦ ਵਿੱਚ ਆ ਸਕਦੀ ਹੈ।
– ਗੁਰਮਿੱਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin