Story

ਅੱਧੀ ਤਨਖਾਹ।

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਮਹਾਂ ਸ਼ਰਾਬੀ ਗਾਮੇ ਕਲਰਕ ਦਾ ਆਪਣੀ ਪਤਨੀ ਸ਼ਾਂਤੀ ਨਾਲ ਕਈ ਸਾਲਾਂ ਤੋਂ ਤਲਾਕ ਦਾ ਕੇਸ ਚੱਲ ਰਿਹਾ ਸੀ। ਗਾਮੇ ਦੀਆਂ ਕਰਤੂਤਾਂ ਤੋਂ ਅੱਕੀ ਸ਼ਾਂਤੀ ਉਸ ਨਾਲ ਹੋਰ ਦਿਨ ਕੱਟਣ ਤੋਂ ਇਨਕਾਰੀ ਹੋ ਗਈ ਸੀ। ਕਈ ਘੁੰਮਣ ਘੇਰੀਆਂ ਤੋਂ ਬਾਅਦ ਆਖਰ ਜੱਜ ਨੇ ਫੈਸਲਾ ਸੁਣਾ ਹੀ ਦਿੱਤਾ। ਜੱਜ ਨੇ ਹੁਕਮ ਕੀਤਾ ਕਿ ਤਲਾਕ ਮੰਨਜ਼ੂਰ ਕੀਤਾ ਜਾਂਦਾ ਹੈ ਤੇ ਗਾਮੇ ਦੀ ਅੱਧੀ ਤਨਖਾਹ ‘ਤੇ ਸ਼ਾਂਤੀ ਦਾ ਹੱਕ ਹੋਵੇਗਾ। ਫੈਸਲਾ ਸੁਣ ਕੇ ਗਾਮਾ ਉੱਚੀ ਉੱਚੀ ਹੱਸਣ ਲੱਗਾ ਤੇ ਉਸ ਨੇ ਵਾਰ ਵਾਰ ਜੱਜ ਦਾ ਧੰਨਵਾਦ ਕੀਤਾ। ਜੱਜ ਹੈਰਾਨ ਰਹਿ ਗਿਆ ਕਿ ਇਹ ਕਿਤੇ ਸਦਮੇ ਨਾਲ ਪਾਗਲ ਤਾਂ ਨਹੀਂ ਹੋ ਗਿਆ। ਉਸ ਨੇ ਗਾਮੇ ਨੂੰ ਪੁੱਛਿਆ, “ਕੀ ਗੱਲ ਆ ਤੈਨੂੰ? ਲੋਕ ਤਾਂ ਅੱਧੀ ਤਨਖਾਹ ਜਾਂਦੀ ਵੇਖ ਕੇ ਰੋਣ ਲੱਗ ਪੈਂਦੇ ਨੇ, ਤੂੰ ਦੰਦੀਆਂ ਕੱਢੀ ਜਾਨਾਂ।” “ਜੱਜ ਸਾਹਿਬ ਤੁਸੀਂ ਤਾਂ ਬਚਾ ਲਿਆ ਮੈਨੂੰ। ਪਹਿਲਾਂ ਇਹ ਹਰ ਮਹੀਨੇ ਸਾਰੀ ਤਨਖਾਹ ਖੋਹ ਲੈਂਦੀ ਸੀ। ਸ਼ਰਾਬ ਵੀ ਦੋਸਤਾਂ ਕੋਲੋਂ ਉਧਾਰ ਲੈ ਕੇ ਪੀਣੀ ਪੀਂਦੀ ਸੀ। ਬੱਚੇ ਜੀਣ ਤੁਹਾਡੇ, ਹੁਣ ਅੱਧੀ ਤਨਖਾਹ ਤਾਂ ਬਚ ਜਾਵੇਗੀ” ਗਾਮੇ ਦਾ ਜਵਾਬ ਸੁਣ ਕੇ ਜੱਜ ਦਾ ਅਜਿਹੇ ਢੀਠ ਬੰਦੇ ਨੂੰ ਦਸ ਸਾਲ ਲਈ ਜੇਲ੍ਹ ਵਿੱਚ ਠੋਕਣ ਦਾ ਮਨ ਕਰਨ ਲੱਗਾ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin