International

ਆਂਗ ਸਾਨ ਸੂ ਦੀ ਵਧੀ ਮੁਸੀਬਤ, ਚੋਣ ਧੋਖਾਧੜੀ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਮਿਲੀ 3 ਸਾਲ ਦੀ ਸਜ਼ਾ

ਨੈਪਿਤਾਵ – ਮਿਆਂਮਾਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਚੋਣ ਧੋਖਾਧੜੀ ਦਾ ਦੋਸ਼ੀ ਪਾਇਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸੂ ਕੀ ਨੂੰ ਫਰਵਰੀ 2021 ਵਿੱਚ ਤਖਤਾਪਲਟ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਭ੍ਰਿਸ਼ਟਾਚਾਰ ਅਤੇ ਉਕਸਾਉਣ ਸਮੇਤ ਕਈ ਅਪਰਾਧਾਂ ਲਈ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਇਸ ਫੈਸਲੇ ਨਾਲ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੀ ਹੋਂਦ ਨੂੰ ਵੀ ਖ਼ਤਰਾ ਹੈ। ਕਿਉਂਕਿ ਸਰਕਾਰ ਨੇ ਨਵੀਂ ਚੋਣ ਤੋਂ ਪਹਿਲਾਂ ਇਸ ਨੂੰ ਭੰਗ ਕਰਨ ਦੀ ਗੱਲ ਕਹੀ ਸੀ।ਫੌਜ ਨੇ 2023 ਵਿੱਚ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੈ। ਸੂ ਕੀ ਦੀ ਪਾਰਟੀ ਨੇ 2020 ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਪਰ ਮਿਆਂਮਾਰ ਦੀ ਫੌਜ ਨੇ 1 ਫਰਵਰੀ, 2021 ਨੂੰ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ, ਇਹ ਕਹਿੰਦੇ ਹੋਏ ਕਿ ਉਸਨੇ ਕਥਿਤ ਤੌਰ ‘ਤੇ ਚੋਣ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਸੂ ਕੀ ਦੀ ਸਾਬਕਾ ਸਰਕਾਰ ਦੇ ਦੋ ਸੀਨੀਅਰ ਮੈਂਬਰਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਪਹਿਲਾਂ ਮਿਆਂਮਾਰ ਦੀ ਇਕ ਅਦਾਲਤ ਨੇ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਕੁੱਲ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor