Sport

ਆਈ ਸੀ ਸੀ ਟੈਸਟ ਰੈਂਕਿੰਗ ’ਚ ਵਿਰਾਟ ਦਾ ਜਲਵਾ

ਨਵੀਂ ਦਿੱਲੀ – ਆਈ ਸੀ ਸੀ ਵੱਲੋਂ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਹਾਲ ਹੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਬਾਅਦ ਇਸ ਰੈਂਕਿੰਗ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ । ਦੱਖਣੀ ਅਫਰੀਕਾ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਤਾਜ਼ਾ ਰੈਂਕਿੰਗ ਵਿੱਚ ਲੰਬੀ ਛਾਲ ਮਾਰੀ ਹੈ। ਜਿਸਦੇ ਨਾਲ ਉਹ ਸਟਾਰ ਬੱਲੇਬਾਜ਼ ਬਾਬਰ ਆਜ਼ਮ ਤੋਂ ਅੱਗੇ ਨਿਕਲ ਗਏ ਹਨ।ਆਈ ਸੀ ਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਕੋਹਲੀ 6ਵੇਂ ਨੰਬਰ ’ਤੇ ਪਹੁੰਚ ਗਏ ਹਨ। ਉਹ 775 ਦੀ ਰੇਟਿੰਗ ਦੇ ਨਾਲ 9ਵੇਂ ਨੰਬਰ ਤੋਂ ਸਿੱਧਾ 6ਵੇਂ ਨੰਬਰ ’ਤੇ ਪਹੁੰਚ ਗਏ ਹਨ।ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਟਾਪ-10 ਵਿੱਚ ਪਹੁੰਚ ਗਏ ਹਨ। ਉੱਥੇ ਹੀ ਦੂਜੇ ਪਾਸੇ ਬਾਬਰ ਆਜ਼ਮ ਨੂੰ ਨੁਕਸਾਨ ਹੋਇਆ ਹੈ। ਉਹ 768 ਰੇਟਿੰਗ ਦੇ ਨਾਲ 8ਵੇਂ ਨੰਬਰ ’ਤੇ ਆ ਗਏ ਹਨ। 933 ਦੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਨੂੰ ਵੀ ਫਾਇਦਾ ਹੋਇਆ। ਉਹ ਇੱਕ ਸਥਾਨ ਦੇ ਫਾਇਦੇ ਨਾਲ ਨੰਬਰ-4 ’ਤੇ ਪਹੁੰਚ ਗਏ। ਉਨ੍ਹਾਂ ਨੇ ਦੱਖਣੀ ਅਫਰੀਕਾ ਦੌਰੇ ’ਤੇ 3 ਹੀ ਪਾਰੀਆਂ ਵਿੱਚ 12 ਵਿਕਟਾਂ ਲਈਆਂ ਸਨ। ਬੁਮਰਾਹ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਵੀ ਟੈਸਟ ਰੈਂਕਿੰਗ ਵਿੱਚ ਫਾਇਦਾ ਹੋਇਆ। ਉਹ 13 ਸਥਾਨ ਦੀ ਛਾਲ ਲਗਾ ਕੇ 17ਵੇਂ ਨੰਬਰ ’ਤੇ ਪਹੁੰਚ ਗਏ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਟਾਪ ’ਤੇ ਹਨ। ਜਦਕਿ ਰਵਿੰਦਰ ਜਡੇਜਾ ਪੰਜਵੇਂ ਨੰਬਰ ’ਤੇ ਹਨ। ਯਾਨੀ ਟਾਪ-5 ਗੇਂਦਬਾਜ਼ਾਂ ਵਿੱਚ 3 ਭਾਰਤੀ ਸ਼ਾਮਿਲ ਹਨ।
ਰੁਦ੍ਰਾਂਕਸ਼ ਤੇ ਮੇਹੁਲੀ ਜਿੱਤਿਆ ਸੋਨਾ: ਜਕਾਰਤਾ– ਰੁਦ੍ਰਾਂਕਸ਼ ਪਾਟਿਲ ਤੇ ਮੇਹੁਲੀ ਘੋਸ਼ ਦੀ ਜੋੜੀ ਨੇ ਮੰਗਲਵਾਰ ਨੂੰ ਇੱਥੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਪ੍ਰਤੀਯੋਗਿਤਾ ਜਿੱਤ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ 5ਵਾਂ ਸੋਨ ਤਮਗਾ ਦਿਵਾਇਆ। ਭਾਰਤੀ ਜੋੜੀ ਨੇ ਫਾਈਨਲ ਵਿਚ ਸ਼ੇਨ ਯੁਫਾਨ ਤੇ ਝੂ ਮਿੰਗਸ਼ੂਆਈ ਦੀ ਚੀਨੀ ਜੋੜੀ ਨੂੰ 16-10 ਨਾਲ ਹਰਾਇਆ।ਉੱਥੇ ਹੀ, ਰਿਧਮ ਸਾਂਗਵਾਨ ਤੇ ਅਰਜੁਨ ਸਿੰਘ ਚੀਮਾ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਪ੍ਰਤੀਯੋਗਿਤਾ ਦੇ ਫਾਈਨਲ ’ਚ ਥੂ ਵਿਨਹ ਟਿ੍ਰਨਹ ਤੇ ਕੁਆਂਗ ਹੂਈ ਫਾਮ ਦੀ ਵਿਅਤਨਾਮ ਦੀ ਜੋੜੀ ਦੇ ਹੱਥੋਂ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor