Articles Australia

ਆਸਟ੍ਰੇਲੀਅਨ ਵੀਜ਼ਾ ਤਬਦੀਲੀਆਂ ਨੇ ਪ੍ਰਵਾਸ ਦੇ ਨਵੇਂ ਰਾਹ ਖੋਲ੍ਹੇ !

ਇਕ ਜੁਲਾਈ ਨੂੰ ਵਿੱਤੀ ਸਾਲ ਦੀ ਸ਼ੁਰੂਆਤ ਦਾ ਮਤਲਬ ਆਸਟ੍ਰੇਲੀਆ ਦੇ ਪ੍ਰਵਾਸ ਪ੍ਰੋਗਰਾਮ ਵਿਚ ਥਾਵਾਂ ਨੂੰ ਰੀਸੈੱਟ ਕਰਨਾ, ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਨਵੇਂ ਮੌਕੇ ਖੋਲ੍ਹਣਾ ਹੈ ਪਰ ਇਸ ਸਾਲ ਕੋਵਿਡ-19 ਮਹਾਂਮਾਰੀ ਦੇ ਜਵਾਬ ਵਿਚ ਕੁੱਝ ਵੀਜ਼ਾ ਧਾਰਕਾਂ ਲਈ ਕੁੱਝ ਮੁੱਖ ਤਬਦੀਲੀਆਂ ਪੇਸ਼ ਕੀਤੀਆਂ ਗਈਆਂ ਹਨ। ਇਕ ਜੁਲਾਈ ਤੋਂ ਵੀਜ਼ਾ ਤਬਦੀਲੀਆਂ ਹੁਨਰਮੰਦ ਕਾਮਿਆਂ ਲਈ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਲਈ ਨਵੇਂ ਰਾਹ, ਵਰਕਿੰਗ ਹੌਲੀਡੇ ਮੇਕਰਜ਼ ਲਈ ਹੋਰ ਥਾਵਾਂ ਅਤੇ ਕੋਵਿਡ-19 ਕਾਰਨ ਸਰਹੱਦ ਬੰਦ ਹੋਣ ਤੋਂ ਪ੍ਰਭਾਵਤ ਗ੍ਰੈਜ਼ੂਏਟਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਰਹਿਣ ਸਮੇਂ ਦੀ ਪੂਰਤੀ ਕਰਨ ਦਾ ਮੌਕਾ ਮੁਹੱਈਆ ਕਰਨਗੀਆਂ।

ਟੈਂਪਰੇਰੀ ਸਕਿਲ ਸ਼ਾਰਟੇਜ ਵੀਜ਼ਾ

ਟੈਂਪਰੇਰੀ ਸਕਿਲ ਸ਼ਾਰਟੇਜ਼ (ਟੀਐਸਐਸ) ਸਬਕਲਾਸ 482 ਵੀਜ਼ਾ ਧਾਰਕਾਂ ਲਈ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਨਾ ਸੌਖਾ ਹੋ ਜਾਵੇਗਾ। 31 ਮਾਰਚ ਤੱਕ ਆਸਟ੍ਰੇਲੀਆ ਵਿਚ 52,440 ਵਿਅਕਤੀ 482 ਵੀਜ਼ਾ ਜਾਂ ਸਬੰਧਤ 457 ਵੀਜ਼ਾ ’ਤੇ ਸਨ ਜਿਸ ਨੇ ਮਾਰਚ 2018 ਵਿਚ ਬਿਨੇਕਾਰਾਂ ਨੂੰ ਨਵੀਆਂ ਥਾਵਾਂ ਦੀ ਪੇਸ਼ਕਸ਼ ਬੰਦ ਕਰ ਦਿੱਤੀ ਸੀ। ਇਕ ਜੁਲਾਈ ਤੋਂ ਉਹ ਵੀਜ਼ਾ ਧਾਰਕ ਟੈਂਪਰੇਰੀ ਰੈਜ਼ੀਡੈਂਸ ਟਰਾਂਜ਼ੀਸ਼ਨ (ਟੀਆਰਟੀ) ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਜਿਸ ਨਾਲ ਹੁਨਰਮੰਦ ਕਾਮੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਨਾਮਜ਼ਦ ਕਰਨਗੇ, ਆਸਟ੍ਰੇਲੀਆ ਵਿਚ ਪੱਕੇ ਤੌਰ ’ਤੇ ਰਹਿ ਤੇ ਕੰਮ ਕਰ ਸਕਣਗੇ ਪਰ ਨਵਾਂ ਰਸਤਾ ਇਸ ਤਾਰੀਕ ਤੋਂ ਦੋ ਸਾਲਾਂ ਲਈ ਪਹੁੰਚਯੋਗ ਹੋਵੇਗਾ। ਯੋਗ ਵਿਅਕਤੀਆਂ ਦੇ ਇਕ ਫਰਵਰੀ 2020 ਅਤੇ 14 ਦਸੰਬਰ 2021 ਵਿਚਕਾਰ ਘੱਟੋ-ਘੱਟ ਇਕ ਸਾਲ ਆਸਟ੍ਰੇਲੀਆ ਵਿਚ ਰਹੇ ਹੋਣਾ ਚਾਹੀਦਾ ਹੈ। ਇਹ ਤਬਦੀਲੀ ਸਬਕਲਾਸ 457 ਵੀਜ਼ਾ ਧਾਰਕਾਂ ’ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਦਾ ਸ਼ਾਰਟ ਟਰਮ ਸਕਿਲਡ ਆਕੂਪੇਸ਼ਨ ਲਿਸਟ (ਐਸਟੀਐਸਓਐਲ) ਕਿੱਤਾ ਹੋਵੇਗਾ। ਇਹ ਉਨ੍ਹਾਂ ਨੂੰ ਇਥੇ ਰਹਿਣ ਅਤੇ ਆਸਟ੍ਰੇਲੀਅਨ ਨਾਗਰਿਕਤਾ ਦੇ ਰਾਹ ਨਾਲ ਇਥੇ ਰਹਿਣ ਦੀ ਇਜਾਜ਼ਤ ਦਿੰਦਾ ਹੈ।

ਉਮਰ ਦੀ ਹੱਦ ਵਿਚ ਛੋਟ

457 ਵੀਜ਼ਾ ਧਾਰਕਾਂ ਨੂੰ ਪ੍ਰਭਾਵਤ ਕਰਨ ਵਾਲੀ ਇਕ ਹੋਰ ਤਬਦੀਲੀ ਦਾ ਮਤਲਬ ਉਨ੍ਹਾਂ ਲਈ ਹੁਣ ਟੀਆਰਟੀ ਸਟਰੀਮ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਨ ਵਿਚ ਉਮਰ ਦੀ ਹੱਦ ਅੜਿੱਕਾ ਨਹੀਂ ਬਣੇਗੀ। ਇਸ ਤੋਂ ਪਹਿਲਾਂ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੀਜ਼ਾ ਧਾਰਕਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਦੀ ਪੈਰਵੀ ਕਰਨ ਦਾ ਕੋਈ ਰਸਤਾ ਨਹੀਂ ਸੀ। ਆਸਟ੍ਰੇਲੀਆ ਵਿਚ ਬਹੁਤ ਸਾਰੇ ਲੋਕ ਉਨ੍ਹਾਂ ਦੇ ਮਾਲਕਾਂ ਵਲੋਂ ਸਪਾਂਸਰ ਕੀਤੇ ਜਾਣ ਪਿੱਛੋਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਜਦੋਂ ਉਹ ਛੋਟੇ ਸਨ ਤਾਂ ਉਹ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ ਅਤੇ ਹੁਣ ਉਹ ਸਿਸਟਮ ਤੋਂ ਬਾਹਰ ਹੋ ਗਏ। ਇਸ ਤਬਦੀਲੀ ਨਾਲ ਉਹ ਲੰਬੇ ਸਮੇਂ ਦੀ ਆਸ ਕਰ ਸਕਦੇ ਹਨ। ਤਬਦੀਲੀ ਜਿਹੜੀ ਇਸ ਬਦਲ ਨੂੰ ਅਪਨਾਉਣ ਲਈ ਕੋਈ ਉਮਰ ਦੀ ਹੱਦ ਨਿਸ਼ਚਤ ਨਹੀਂ ਕਰਦੀ, ਪਹਿਲੀ ਜੁਲਾਈ ਤੋਂ ਕੇਵਲ ਦੋ ਸਾਲਾਂ ਲਈ ਪਹੁੰਚਯੋਗ ਹੋਵੇਗੀ। ਉਮਰ ਦੀ ਹੱਦ ਵਿਚ ਛੋਟ ਲਈ ਯੋਗ ਹੋਣ ਵਾਸਤੇ 457 ਵੀਜ਼ਾ ਧਾਰਕਾਂ ਕੋਲ 18 ਅਪ੍ਰੈਲ 2017 ਜਾਂ ਇਸ ਤੋਂ ਬਾਅਦ ਵੀਜ਼ਾ ਹੋਣਾ ਚਾਹੀਦਾ ਹੈ। ਉਹ 1 ਫਰਵਰੀ 2020 ਅਤੇ 14 ਦਸੰਬਰ 2021 ਵਿਚਕਾਰ ਘੱਟੋ-ਘੱਟ ਇਕ ਸਾਲ ਆਸਟ੍ਰੇਲੀਆ ਵਿਚ ਰਹੇ ਹੋਣੇ ਚਾਹੀਦੇ ਹਨ।

ਟੈਂਪਰੇਰੀ ਗ੍ਰੈਜ਼ੂਏਟ ਵੀਜ਼ਾ

ਇਕ ਜੁਲਾਈ ਤੋਂ ਮੌਜੂਦਾ ਤੇ ਸਾਬਕਾ ਟੈਂਪਰੇਰੀ ਗ੍ਰੈਜ਼ੂਏਟ ਵੀਜ਼ਾ ਧਾਰਕ ਜਿਨ੍ਹਾਂ ਨੇ ਕੋਵਿਡ-19 ਪਾਬੰਦੀਆਂ ਕਾਰਨ ਸਮਾਂ ਗੁਆਇਆ ਹੈ ਉਹ ਵੀ ਵੀਜ਼ਾ ਬਦਲੀ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਯੋਗ ਹੋਣ ਵਾਸਤੇ ਲੋਕਾਂ ਕੋਲ ਕਰਆਮਦ ਟੈਂਪਰੇਰੀ ਗ੍ਰੈਜ਼ੂਏਟ ਵੀਜ਼ਾ ਜਾਂ ਪਿਛਲੇ ਸਮੇਂ ਵਿਚ ਟੈਂਪਰੇਰੀ ਗ੍ਰੈਜ਼ੂਏਟ ਵੀਜ਼ਾ ਹੋਣਾ ਚਾਹੀਦਾ ਹੈ ਜਿਹੜਾ ਇਕ ਫਰਵਰੀ 2020 ਜਾਂ ਇਸ ਤੋਂ ਪਿੱਛੋਂ ਖਤਮ ਹੋਇਆ ਹੋਵੇ। ਉਨ੍ਹਾਂ ਦਾ ਇਕ ਫਰਵਰੀ 2020 ਅਤੇ 15 ਦਸੰਬਰ 2021 ਵਿਚਕਾਰ ਆਸਟ੍ਰੇਲੀਆ ਤੋਂ ਬਾਹਰ ਹੋਣਾ ਵੀ ਜ਼ਰੂਰੀ ਹੈ। ਉਪਾਅ ਦਾ ਐਲਾਨ ਇਸ ਆਸ ਨਾਲ ਕੀਤਾ ਗਿਆ ਕਿ ਇਸ ਨਾਲ 30,000 ਮੌਜੂਦਾ ਜਾਂ ਸਾਬਕਾ ਟੈਂਪਰੇਰੀ ਗ੍ਰੈਜ਼ੂੇਟ ਵੀਜ਼ਾ ਧਾਰਕਾਂ ਨੂੰ ਲਾਭ ਮਿਲੇਗਾ।

ਵਰਕਿੰਗ ਹੌਲੀਡੇ ਮੇਕਰ ਵੀਜ਼ਾ

ਕੋਵਿਡ-19 ਸਰਹੱਦ ਬੰਦ ਹੋਣ ਦਾ ਮਤਲਬ ਵਰਕਿੰਗ ਹੌਲੀਡੇ ਮੇਕਰਜ਼ ਦੇਸ਼ ਤੋਂ ਬਾਹਰ ਰੋਕ ਦਿੱਤੇ ਗਏ ਜਿਸ ਨਾਲ ਉਦਯੋਗਾਂ ’ਤੇ ਦਬਾਅ ਪਿਆ ਜਿਹੜੇ ਆਮ ਤੌਰ ’ਤੇ ਉਨ੍ਹਾਂ ਦੇ ਯੋਗਦਾਨ ’ਤੇ ਨਿਰਭਰ ਕਰਦੇ ਹਨ ਪਰ ਪਹਿਲੀ ਜੁਲਾਈ ਤੋਂ ਸਬਕਲਾਸ 462 ਵੀਜ਼ਾ ਵਿਵਸਥਾ ਦੇ ਹਿੱਸੇ ਵਜੋਂ ਕਈ ਦੇਸ਼ਾਂ ਦੇ ਵਰਕਿੰਗ ਹੌਲੀਡੇ ਮੇਕਰਜ਼ ਲਈ ਉਪਲਬਧ ਸਥਾਨਾਂ ਦੀ ਗਿਣਤੀ ਵਿਚ ਸਿਰਫ 2022-23 ਲਈ 30 ਫ਼ੀਸਦੀ ਵਾਧਾ ਹੋਵੇਗਾ। ਨਵੇਂ ਵਿੱਤੀ ਸਾਲ ਤੋਂ ਮੰਗੋਲੀਆ ਤੇ ਬ੍ਰਾਜ਼ੀਲ ਦੀ ਵੀ ਆਸਟ੍ਰੇਲੀਆ ਵਰਕਿੰਗ ਹੌਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਤੱਕ ਪਹੁੰਚ ਹੋਵੇਗੀ ਅਤੇ ਕੁੱਝ ਦੇਸ਼ਾਂ ਲਈ ਉਮਰ ਦੀ ਹੱਦ ਵਿਚ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਇਟਲੀ ਤੇ ਡੈਨਿਸ਼ ਨਾਗਰਿਕਾਂ ਲਈ ਉਮਰ ਦੀ ਹੱਦ ਪੰਜ ਸਾਲ ਵਧਾ ਕੇ 30 ਤੋਂ 35 ਕਰ ਦਿੱਤੀ ਗਈ ਹੈ। ਕੁੱਲ 1,400 ਸਥਾਨਾਂ ਲਈ ਹੰਗਰੀ, ਆਸਟਰੀਆ ਅਤੇ ਸਲੋਵਾਕ ਲਈ ਵਰਕ ਐਂਡ ਹੌਲੀਡੇ ਵੀਜ਼ਾ ਪ੍ਰਬੰਧਾਂ ਦੀ ਹੱਦ ਵਿਚ ਵਾਧਾ ਕੀਤਾ ਗਿਆ ਹੈ।

ਨਵੀਂ ਸਰਕਾਰ ਦੀ ਕੀ ਪਹੁੰਚ ਹੋਵੇਗੀ?

ਇਕ ਜੁਲਾਈ ਪ੍ਰਵਾਸ ਪ੍ਰੋਗਰਾਮ ਵਿਚ ਸਥਾਨਾਂ ਦੀ ਰੀਸੈੱਟਿੰਗ ਅਤੇ ਪ੍ਰਵਾਸੀਆਂ ਲਈ ਨਵੇਂ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਹੁਨਰਮੰਦ ਕਾਮਿਆਂ ਲਈ ਆਸਟ੍ਰੇਲੀਆ ਵਿਚ ਦਾਖਲ ਹੋਣ ਦੇ ਵੱਖ-ਵੱਖ ਰਸਤਿਆਂ ਵਿਚ 30,000 ਥਾਵਾਂ ਤੋਂ ਵੱਧ ਦਾ ਵਾਧਾ ਹੋਣ ਵਾਲਾ ਹੈ। ਲੇਬਰ ਸਰਕਾਰ ਨੇ ਅਸਥਾਈ ਪ੍ਰਵਾਸ ਦੇ ਵਧ ਰਹੇ ਪੱਧਰ ਕਾਰਨ ਪੈਦਾ ਹੋਈ ਅਸੁਰੱਖਿਆ ਦਾ ਮੁਕਾਬਲਾ ਕਰਨ ਲਈ ਪਰਮਾਨੈਂਟ ਰੈਜ਼ੀਡੈਂਸੀ ਰਾਹਾਂ ’ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਦੇ ਇਰਾਦੇ ਦੀ ਰੂਪਰੇਖਾ ਪੇਸ਼ ਕੀਤੀ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor