Australia Sport

ਆਸਟ੍ਰੇਲੀਆ ਹੱਥੋਂ ਹਾਰ ਨਾਲ ਔਖਾ ਹੋਇਆ ਭਾਰਤ ਦਾ ਰਾਹ

ਮੈਲਬੌਰਨ – ਆਸਟ੍ਰੇਲੀਆ ਨੇ ਮਹਿਲਾ ਵਨ ਡੇ ਵਿਸ਼ਵ ਕੱਪ ਇਤਿਹਾਸ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਦੇ ਹੋਏ ਸ਼ਨਿਚਰਵਾਰ ਨੂੰ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ ਤੇ ਸੈਮੀਫਾਈਨਲ ਵਿਚ ਆਪਣਾ ਥਾਂ ਪੱਕਾ ਕੀਤਾ। ਕਪਤਾਨ ਮਿਤਾਲੀ ਰਾਜ (96 ਗੇਂਦਾਂ ਵਿਚ 68 ਦੌੜਾਂ), ਯਸਤਿਕਾ ਭਾਟੀਆ (83 ਗੇਂਦਾਂ ਵਿਚ 59 ਦੌੜਾਂ) ਤੇ ਹਰਮਨਪ੍ਰੀਤ ਕੌਰ (47 ਗੇਂਦਾਂ ਵਿਚ ਅਜੇਤੂ 57 ਦੌੜਾਂ) ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਸੱਤ ਵਿਕਟਾਂ ’ਤੇ 277 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਆਸਟ੍ਰੇਲੀਆ ਨੇ 49.3 ਓਵਰਾਂ ਵਿਚ ਚਾਰ ਵਿਕਟਾਂ ’ਤੇ 280 ਦੌੜਾਂ ਬਣਾ ਕੇ ਪੰਜ ਮੈਚਾਂ ਵਿਚ ਆਪਣੀ ਪੰਜਵੀਂ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਏਲਿਸਾ ਹੀਲੀ (65 ਗੇਂਦਾਂ ਵਿਚ 72 ਦੌੜਾਂ) ਤੇ ਰਸ਼ੇਲ ਹੇਂਸ (52 ਗੇਂਦਾਂ ਵਿਚ 43 ਦੌੜਾਂ) ਨੇ 121 ਦੌੜਾਂ ਦੀ ਭਾਈਵਾਲੀ ਕਰ ਕੇ ਆਸਟ੍ਰੇਲੀਆ ਨੂੰ ਤੇਜ਼ ਸ਼ੁਰੂਆਤ ਦਿਵਾਈ ਜਿਸ ਤੋਂ ਬਾਅਦ ਕਪਤਾਨ ਮੇਗ ਲੇਨਿੰਗ (107 ਗੇਂਦਾਂ ਵਿਚ 97 ਦੌੜਾਂ) ਟੀਮ ਨੂੰ ਜਿੱਤ ਦੇ ਨੇੜੇ ਲੇ ਗਈ। ਝੂਲਨ ਗੋਸਵਾਮੀ ਨੇ ਆਖ਼ਰੀ ਓਵਰਾਂ ਵਿਚ ਅੱਠ ਦੌੜਾਂ ਦਾ ਬਚਾਅ ਕਰਨਾ ਸੀ ਪਰ ਬੇਥ ਮੂਨੀ (20 ਗੇਂਦਾਂ ਵਿਚ ਅਜੇਤੂ 30 ਦੌੜਾਂ) ਨੇ ਪਹਿਲੀਆਂ ਤਿੰਨ ਗੇਂਦਾਂ ’ਤੇ ਟੀਮ ਨੂੰ ਜਿੱਤ ਦਿਵਾਈ ਦਿੱਤੀ। ਇਹ ਭਾਰਤ ਦੀ ਪੰਜ ਮੈਚਾਂ ਵਿਚ ਤੀਜੀ ਹਾਰ ਹੈ ਜਿਸ ਨਾਲ ਉਸ ਦੀ ਸੈਮੀਫਾਈਨਲ ਵਿਚ ਪੁੱਜਣ ਦਾ ਰਾਹ ਮੁਸ਼ਕਲ ਹੋ ਗਿਆ ਹੈ। 2017 ਗੇੜ ਦੀ ਉੱਪ ਜੇਤੂ ਭਾਰਤੀ ਟੀਮ ਹੁਣ ਆਪਣੇ ਬਚੇ ਹੋਏ ਲੀਗ ਮੈਚਾਂ ਵਿਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਨਾਲ ਭਿੜੇਗੀ। ਹੀਲੀ ਤੇ ਲੈਅ ਵਿਚ ਚੱਲ ਰਹੀ ਹੇਂਸ ਸ਼ੁਰੂ ਤੋਂ ਹੀ ਹਮਲਾਵਰ ਰਹੀਆਂ। ਉਨ੍ਹਾਂ ਨੇ ਆਪਣੀ ਮਰਜ਼ੀ ਮੁਤਾਬਕ ਭਾਰਤੀ ਗੇਂਦਬਾਜ਼ੀ ਹਮਲੇ (ਤੇਜ਼ ਗੇਂਦਬਾਜ਼ ਤੇ ਸਪਿੰਨਰਾਂ) ਖ਼ਿਲਾਫ਼ ਦੌੜਾਂ ਬਣਾਈਆਂ। ਝੂਲਨ ਗੋਸਵਾਮੀ ਤੇ ਮੇਘਨਾ ਸਿੰਘ ਸ਼ੁਰੂ ਵਿਚ ਜਾਂ ਤੋਂ ਫੁਲ ਲੈਂਥ ਗੇਂਦਬਾਜ਼ੀ ਕਰ ਰਹੀਆਂ ਸਨ ਜਾਂ ਫਿਰ ਕਾਫੀ ਸ਼ਾਰਟ। ਹੀਲੀ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਕਵਰ ਡਰਾਈਵ, ਕਟ ਸ਼ੱਟ ਤੇ ਪੁਲ ਸ਼ਾਟ ਰਾਹੀਂ ਦੌੜਾਂ ਬਣਾਈਆਂ। ਭਾਰਤ ਦੀ ਸਰਬੋਤਮ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਜਦ ਗੇਂਦਬਾਜ਼ੀ ਲਈ ਉਤਰੀ ਤਾਂ ਹੀਲੀ ਨੇ ਬਿਹਤਰੀਨ ਸ਼ਵੀਪ ਸ਼ਾਟ ਨਾਲ ਵਿਰੋਧੀ ਟੀਮ ਨੂੰ ਹੋਰ ਦਬਾਅ ਵਿਚ ਲਿਆਂਦਾ।

Related posts

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor