India

ਆਸਾਮ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਦੀ ਸਥਿਤੀ ਗੰਭੀਰ

ਅਸਾਮ – ਆਸਾਮ ਦੇ ਕਈ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਧੇਮਾਜੀ ‘ਚ ਵੀਰਵਾਰ ਨੂੰ ਵੀ ਸਥਿਤੀ ਬਹੁਤ ਗੰਭੀਰ ਰਹੀ। ਹੜ੍ਹ ਕਾਰਨ ਕਰੀਬ 39,000 ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਨਾਲ ਧੇਮਾਜੀ, ਜੋਨਈ, ਸਿਸੀਬੋਰਗਾਓਂ ਅਤੇ ਗੋਗਾਮੁਖ ਖੇਤਰਾਂ ਦੇ 76 ਪਿੰਡ ਪ੍ਰਭਾਵਿਤ ਹੋਏ ਹਨ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ‘ਨਵੇਂ ਖੇਤਰ’ ਵੀ ਤੇਜ਼ ਮੀਂਹ ਨੇ ਪਾਣੀ ਵਿਚ ਡੁੱਬ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨਦੀਆਂ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ।
ਗੋਗਾਮੁਖ ਮਾਲ ਸਰਕਲ ਅਧੀਨ ਪੈਂਦੇ 15 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਹੜ੍ਹ ਦਾ ਪਾਣੀ ਘਰਾਂ ‘ਚ ਦਾਖ਼ਲ ਹੋਣ ਕਾਰਨ ਲੋਕ ਘਰੋਂ ਨਿਕਲਣ ਲਈ ਮਜਬੂਰ ਹਨ। ਵਰਤਮਾਨ ਵਿੱਚ ਇਹ ਲੋਕ ਘਰੇਲੂ ਪਸ਼ੂਆਂ ਦੇ ਨਾਲ ਉੱਚੀਆਂ ਜ਼ਮੀਨਾਂ ਅਤੇ ਸੁਰੱਖਿਅਤ ਥਾਵਾਂ ‘ਤੇ ਪਨਾਹ ਲੈ ਰਹੇ ਹਨ।
ਹੜ੍ਹ ਪ੍ਰਭਾਵਿਤ ਪਿੰਡ ਵਾਸੀ ਮੰਟੂ ਨਾਥ ਨੇ ਇਸ ਭਿਆਨਕ ਸਥਿਤੀ ਬਾਰੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਸਾਡੀ ਫ਼ਸਲ ਦੀ ਜ਼ਮੀਨ ਨੂੰ ਪਾਣੀ ਵਿੱਚ ਡੁਬੋ ਦਿੱਤਾ ਹੈ। ਹੁਣ ਹੜ੍ਹਾਂ ਕਾਰਨ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਕਈ ਪਿੰਡ ਇਸ ਵੇਲੇ ਪਾਣੀ ਦੀ ਮਾਰ ਹੇਠ ਹਨ।
ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐੱਸਡੀਐੱਮਏ) ਦੇ ਅਨੁਸਾਰ, ਹੜ੍ਹ ਦੇ ਪਾਣੀ ਨਾਲ ਧੇਮਾਜੀ ਜ਼ਿਲ੍ਹੇ ਵਿੱਚ 2,838.40 ਹੈਕਟੇਅਰ ਫਸਲੀ ਜ਼ਮੀਨ ਡੁੱਬ ਗਈ ਹੈ।
ਦੂਜੇ ਪਾਸੇ ਜਿਆਧਲ ਖੇਤਰ ਦੇ ਘੱਟੋ-ਘੱਟ 10 ਪਿੰਡ (ਡੀਹਰੀ ਚਪੋਰੀ, ਦਿਹਰੀ ਕਚਰੀ, ਤਿਨਗੜ੍ਹੀਆ, ਨੰਬਰ 2 ਚਾਂਗਮਾਈ ਦਲੋਨੀ, ਨੰਬਰ 3 ਕਮਾਲਪੁਰ, ਅਜ਼ਰਬਾਰੀ, ਤਿਨਸੁਕੀਆ ਕੇਕੁਰੀ, ਦਿਹਰੀ ਲੇਪੋਂਗ) ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਬੁੱਧਵਾਰ ਦੀ ਰਿਪੋਰਟ ਮੁਤਾਬਕ ਅਸਾਮ ਦੇ ਪੰਜ ਜ਼ਿਲ੍ਹਿਆਂ ਵਿੱਚ ਹੜ੍ਹ ਨਾਲ ਕਰੀਬ 70,000 ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਰਾਜ ਨੂੰ 7 ਅਕਤੂਬਰ ਤੋਂ ਬਾਅਦ ਹੜ੍ਹਾਂ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪਿਆ ਹੈ।
ਧੇਮਾਜੀ ਜ਼ਿਲ੍ਹੇ ਵਿੱਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਹੜ੍ਹ ਨਾਲ 7,885 ਬੱਚਿਆਂ ਸਮੇਤ 38,774 ਲੋਕ ਪ੍ਰਭਾਵਿਤ ਹੋਏ ਹਨ। ਜ਼ਿਲ੍ਹੇ ਦੇ 76 ਪਿੰਡ ਅਤੇ 2838.40 ਹੈਕਟੇਅਰ ਫ਼ਸਲੀ ਜ਼ਮੀਨ ਇਸ ਵੇਲੇ ਪਾਣੀ ਦੀ ਮਾਰ ਹੇਠ ਹੈ।
ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੀ ਹੜ੍ਹ ਰਿਪੋਰਟ ਦੇ ਅਨੁਸਾਰ, ਧੇਮਾਜੀ, ਡਿਬਰੂਗੜ੍ਹ, ਗੋਲਾਘਾਟ, ਲਖੀਮਪੁਰ ਅਤੇ ਨਗਾਓਂ ਜ਼ਿਲ੍ਹਿਆਂ ਵਿੱਚ 69,750 ਲੋਕ ਹੜ੍ਹ ਦੀ ਤਾਜ਼ਾ ਲਹਿਰ ਨਾਲ ਪ੍ਰਭਾਵਿਤ ਹੋਏ ਹਨ। ਹੜ੍ਹ ਦੇ ਪਾਣੀ ਨਾਲ ਪੰਜ ਜ਼ਿਲ੍ਹਿਆਂ ਦੇ 110 ਪਿੰਡ ਅਤੇ 3021.40 ਹੈਕਟੇਅਰ ਫ਼ਸਲੀ ਜ਼ਮੀਨ ਡੁੱਬ ਗਈ ਹੈ।

Related posts

ਸਵਾਤੀ ਮਾਲੀਵਾਲ ਕੇਸ ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲਿਸ

editor

185 ਲੋਕਾਂ ਨੂੰ ਲੈ ਕੇ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਲੱਗੀ ਅੱਗ, ਮਚ ਗਈ ਭਗਦੜ

editor

ਆਗਰਾ ’ਚ 3 ਜੁੱਤਾ ਕਾਰੋਬਾਰੀਆਂ ਦੇ ਘਰੋਂ ਮਿਲੇ 60 ਕਰੋੜ, 40 ਕਰੋੜ ਮਿਲਿਆ ਕੈਸ਼; ਗਿਣਤੀ ਜਾਰੀ

editor