Articles

ਇਕ ਪਾਸੇ ਗੱਲਬਾਤ ਦੂਜੇ ਪਾਸੇ ਪ੍ਰਮਾਣੂ ਹਮਲੇ ਦੀ ਤਿਆਰੀ: ਪੁਤਿਨ ਦਾ ਅਗਲਾ ਕਦਮ ਕੀ ਹੋਵੇਗਾ?

ਰੂਸ ਦੇ ਵਲੋਂ 24 ਫਰਵਰੀ ਤੋਂ ਯੂਕਰੇਨ ‘ਤੇ ਉਪਰ ਲਗਾਤਾਰ ਹਮਲੇ ਜਾਰੀ ਹਨ। ਇੱਕ ਪਾਸੇ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਚੱਲ ਰਹੀ ਹੈ। ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਆਪਣੇ ਪਰਮਾਣੂ ਬਲਾਂ ਨੂੰ ਹਮਲੇ ਲਈ ਚੌਕਸ ਕਰ ਦਿੱਤਾ ਹੈ। ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਹੁਣ ਪੁਤਿਨ ਦਾ ਅਗਲਾ ਕਦਮ ਕੀ ਹੋਵੇਗਾ? ਇਹ ਸ਼ੱਕ ਇਸ ਲਈ ਹੋਰ ਵੀ ਵਧ ਗਿਆ ਹੈ ਕਿਉਂਕਿ ਪੁਤਿਨ ਨੇ ਸਾਰਿਆਂ ਦੀਆਂ ਉਮੀਦਾਂ ਦੇ ਉਲਟ ਫੈਸਲੇ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਮੇਸ਼ਾਂ ਹੀ ਉਮੀਦ ਤੋਂ ਉਲਟ ਫੈਸਲੇ ਲੈ ਕੇ ਹੈਰਾਨ ਕਰਰਨ ਦੇ ਲਈ ਮਸ਼ਹੂਰ ਹਨ। ਮਿਸਾਲ ਦੇ ਤੌਰ ’ਤੇ ਲੋਕ ਵਿਸ਼ਵਾਸ ਕਰਦੇ ਸਨ ਕਿ ਕ੍ਰੀਮੀਆ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਪਰ ਪੁਤਿਨ ਨੇ ਕੀਤਾ। ਲੋਕ ਵਿਸ਼ਵਾਸ ਕਰਦੇ ਸਨ ਕਿ ਉਹ ਕਦੇ ਵੀ ਡੌਨਬਾਸ ਵਿੱਚ ਜੰਗ ਨਹੀਂ ਲੜੇਗਾ, ਪਰ ਪੁਤਿਨ ਨੇ ਕੀਤਾ। ਲੋਕ ਕਹਿੰਦੇ ਸਨ ਕਿ ਉਹ ਕਦੇ ਵੀ ਯੂਕਰੇਨ ‘ਤੇ ਪੂਰੀ ਤਰ੍ਹਾਂ ਨਾਲ ਜੰਗ ਸ਼ੁਰੂ ਨਹੀਂ ਕਰੇਗਾ ਪਰ 24 ਫਰਵਰੀ ਦੀ ਸਵੇਰ ਨੂੰ ਪੁਤਿਨ ਨੇ ਹਮਲੇ ਦਾ ਐਲਾਨ ਕਰ ਦਿੱਤਾ।

ਰੂਸ-ਯੂਕਰੇਨ ਯੁੱਧ ਵਿੱਚ ਪੁਤਿਨ ਅੱਗੇ ਕੀ ਕਦਮ ਚੁੱਕਣਗੇ? ਇਹ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ ਪੁਤਿਨ ਦੇ ਸੋਚਣ ਦੇ ਢੰਗ ਨੂੰ ਸਮਝਣਾ ਹੋਵੇਗਾ। ਸਭ ਤੋਂ ਪਹਿਲਾਂ, ਪੁਤਿਨ ਦੇ ਜੀਵਨ ਦੀਆਂ ਤਿੰਨ ਘਟਨਾਵਾਂ ਤੋਂ ਉਸ ਦੇ ਸੁਭਾਅ ਬਾਰੇ ਤਿੰਨ ਗੱਲਾਂ ਜਾਣਦੇ ਹਾਂ।

1. ਖ਼ਤਰੇ ਨੂੰ ਘੱਟ ਸਮਝਣਾ

ਪੁਤਿਨ ਦਾ ਮੁੱਢਲਾ ਜੀਵਨ ਬਹੁਤ ਸਾਦਾ ਸੀ। ਉਸਦੇ ਪਿਤਾ ਸੋਵੀਅਤ ਨੇਵੀ ਵਿੱਚ ਕੰਮ ਕਰਦੇ ਸਨ ਅਤੇ ਮਾਂ ਇੱਕ ਫੈਕਟਰੀ ਵਰਕਰ ਸੀ। ਬੱਚੇ ਆਮ ਤੌਰ ‘ਤੇ ਡਾਕਟਰ ਅਤੇ ਇੰਜੀਨੀਅਰ ਬਣਨ ਦੇ ਸੁਪਨੇ ਦੇਖਦੇ ਹਨ, ਪਰ ਪੁਤਿਨ ਨੇ ਕਾਲਜ ਤੋਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਜਾਸੂਸ ਬਣਨਾ ਚਾਹੁੰਦਾ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਸੋਵੀਅਤ ਖੁਫੀਆ ਏਜੰਸੀ ਕੇਜੀਬੀ ਵਿੱਚ ਸ਼ਾਮਲ ਹੋ ਗਿਆ। ਵਲਾਦੀਮੀਰ ਪੁਤਿਨ ਲੰਬੇ ਸਮੇਂ ਤੋਂ ਸੋਵੀਅਤ ਸੰਘ ਦੀ ਖੁਫੀਆ ਏਜੰਸੀ ਕੇਜੀਬੀ ਦੇ ਏਜੰਟ ਵਜੋਂ ਪੂਰਬੀ ਜਰਮਨੀ ਵਿੱਚ ਤਾਇਨਾਤ ਸਨ। ਕੇਜੀਬੀ ਵਿੱਚ ਸਿਖਲਾਈ ਦੌਰਾਨ, ਇੱਕ ਕੇਜੀਬੀ ਅਧਿਕਾਰੀ ਨੇ ਪੁਤਿਨ ਵਿੱਚ ‘ਖਤਰੇ ਦੀ ਘਟਦੀ ਭਾਵਨਾ’ ਪਾਈ। ਯਾਨੀ ਕਿ ਜਿਸ ਨੂੰ ਲੋਕ ਆਮ ਤੌਰ ‘ਤੇ ਵੱਡਾ ਖ਼ਤਰਾ ਸਮਝਦੇ ਹਨ, ਉਹ ਪੁਤਿਨ ਲਈ ਆਮ ਗੱਲ ਹੈ। ਪੁਤਿਨ ਵੀ ਆਪਣੀ ਜੀਵਨੀ ਵਿੱਚ ਇਸ ਗੱਲ ਨੂੰ ਸਵੀਕਾਰ ਕਰਦੇ ਹਨ। ਪੁਤਿਨ ਦੇ ਇਸ ਸੁਭਾਅ ਕਾਰਨ ਪਿਛਲੇ 14 ਸਾਲਾਂ ਵਿੱਚ ਤਿੰਨ ਹਮਲੇ ਹੋਏ ਹਨ। ਪੁਤਿਨ ਨੇ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਜਾਰਜੀਆ, ਕ੍ਰੀਮੀਆ ਅਤੇ ਹੁਣ ਯੂਕਰੇਨ ‘ਤੇ ਹਮਲਾ ਕੀਤਾ ਹੈ।

2. ਆਵੇਗਸ਼ੀਲ ਅਤੇ ਜੋਖਮ ਲੈਣ ਵਾਲਾ

ਆਪਣੀ ਜੀਵਨੀ ਵਿੱਚ ਪੁਤਿਨ ਜਵਾਨੀ ਦਾ ਇੱਕ ਕਿੱਸਾ ਦੱਸਦਾ ਹੈ। ਆਪਣੇ ਯੂਨੀਵਰਸਿਟੀ ਦੇ ਦਿਨਾਂ ਦੌਰਾਨ ਪੁਤਿਨ ਆਪਣੇ ਮਾਰਸ਼ਲ ਆਰਟ ਕੋਚ ਨਾਲ ਕਾਰ ਰਾਹੀਂ ਸਫ਼ਰ ਕਰ ਰਿਹਾ ਸੀ। ਸੁੱਕੇ ਘਾਹ ਨਾਲ ਭਰਿਆ ਇੱਕ ਟਰੱਕ ਰਸਤੇ ਵਿੱਚ ਲੰਘਿਆ। ਪੁਤਿਨ ਨੇ ਕਾਰ ਨੂੰ ਟਰੱਕ ਦੇ ਅੱਗੇ ਲਾਇਆ ਅਤੇ ਘਾਹ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕਾਰ ਬੇਕਾਬੂ ਹੋ ਗਈ। ਕਿਸੇ ਤਰ੍ਹਾਂ ਉਹ ਕਾਰ ਨੂੰ ਕਾਬੂ ਕਰ ਸਕਿਆ। ਕੋਚ ਨੇ ਪੁੱਛਿਆ ਕਿ ਇੰਨਾ ਜੋਖਮ ਕਿਉਂ ਲਿਆ। ਪੁਤਿਨ ਨੇ ਜਵਾਬ ਦਿੱਤਾ ਕਿ ਘਾਹ ਦੀ ਗੰਧ ਅਜਿਹੀ ਸੀ ਕਿ ਆਪਣੇ ਆਪਨੂੰ ਕੰਟਰੋਲ ਨਹੀਂ ਕਰ ਸਕਿਆ।

2015 ਵਿੱਚ, ਪੁਤਿਨ ਨੇ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ’50 ਸਾਲ ਪਹਿਲਾਂ, ਲੈਨਿਨਗ੍ਰਾਡ ਦੀ ਸੜਕ ਦੀ ਕੁੱਟਮਾਰ ਨੇ ਮੈਨੂੰ ਸਿਖਾਇਆ ਸੀ ਕਿ ਜਦੋਂ ਲੜਾਈ ਹੋਣੀ ਹੀ ਹੈ, ਤਾਂ ਪਹਿਲਾ ਮੁੱਕਾ ਆਪ ਹੀ ਮਾਰੋ’। ਉਹ ਪਿਛਲੇ 14 ਸਾਲਾਂ ਵਿੱਚ ਤਿੰਨ ਹਮਲੇ ਕਰਕੇ ਕੁਝ ਅਜਿਹਾ ਹੀ ਕਰਦਾ ਨਜ਼ਰ ਆ ਰਿਹਾ ਹੈ।

3. ਸਭ ਲਈ ਗੁਪਤ ਅਤੇ ਹੈਰਾਨ ਕਰਨ ਵਾਲਾ

ਪੁਤਿਨ ਚੀਜ਼ਾਂ ਨੂੰ ਗੁਪਤ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਜੋ ਸਭ ਤੋਂ ਵੱਧ ਹੈਰਾਨ ਕਰਨ ਵਾਲੀਆਂ ਹਨ। ਪੁਤਿਨ ਦੇ ਪਰਿਵਾਰ ਅਤੇ ਇੱਥੋਂ ਤੱਕ ਕਿ ਸੰਪਤੀਆਂ ਬਾਰੇ ਵੀ ਬਹੁਤੀ ਜਨਤਕ ਜਾਣਕਾਰੀ ਨਹੀਂ ਹੈ। ਪੁਤਿਨ ਦੇ ਪਰਿਵਾਰ ਬਾਰੇ ਹੋਰ ਜਾਣਕਾਰੀ ਮਿਲਣ ‘ਤੇ ਨਿਊਜ਼ ਏਜੰਸੀ ਰਾਇਟਰਜ਼ ਨੇ ਜਾਂਚ ਵੀ ਕਰਵਾਈ ਸੀ। ਕੇਜੀਬੀ ਦੇ ਦਿਨਾਂ ਤੋਂ ਹੀ ਉਸਨੂੰ ਗੁਪਤਤਾ ਰੱਖਣ ਦੀ ਆਦਤ ਹੈ। ਰਾਇਟਰਜ਼ ਮੁਤਾਬਕ ਪੁਤਿਨ ਦਾ ਵਿਆਹ 28 ਜੁਲਾਈ 1983 ਨੂੰ ਲਿਊਡਮਿਲਾ ਨਾਂ ਦੀ ਔਰਤ ਨਾਲ ਹੋਇਆ ਸੀ ਅਤੇ 2014 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

ਜਰਮਨੀ ਵਿੱਚ ਲੰਬੇ ਸਮੇਂ ਤੱਕ ਜਾਸੂਸੀ ਕਰਨ ਤੋਂ ਬਾਅਦ, ਉਸਨੂੰ ਕੇਜੀਬੀ ਦਾ ਬੌਸ ਬਣਾਇਆ ਗਿਆ ਸੀ। ਫਿਰ ਉਸ ਨੂੰ ਫੈਡਰਲ ਸਕਿਉਰਿਟੀ ਚੀਫ਼ ਬਣਾਇਆ ਗਿਆ। ਇਸ ਤੋਂ ਬਾਅਦ 1999 ‘ਚ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਬਣੇ। 2000 ਵਿੱਚ ਪੁਤਿਨ ਰੂਸ ਦੇ ਰਾਸ਼ਟਰਪਤੀ ਬਣੇ। ਕਿਹਾ ਜਾਂਦਾ ਹੈ ਕਿ ਪੁਤਿਨ ਨੂੰ ਰਾਸ਼ਟਰਪਤੀ ਬਣਾਏ ਜਾਣ ਦੀ ਜਾਣਕਾਰੀ ਸੀ, ਪਰ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਇਸ ਸਬੰਧੀ ਨਹੀਂ ਦੱਸਿਆ ਸੀ।

ਯੂਕਰੇਨ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ

ਪੁਤਿਨ ਨੇ ਚਾਰ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਯੂਕਰੇਨ ‘ਤੇ ਤਿੰਨ ਪਾਸਿਉਂ ਹਮਲਾ ਕੀਤਾ। ਪੁਤਿਨ ਦੀ ਯੋਜਨਾ ਸੀ ਕਿ ਯੂਕਰੇਨ ਦੀ ਜ਼ੇਲੇਂਸਕੀ ਸਰਕਾਰ ਤੋਂ ਜਲਦੀ ਤੋਂ ਜਲਦੀ ਆਤਮ ਸਮਰਪਣ ਕਰਵਾ ਦਿੱਤਾ ਜਾਵੇ ਅਤੇ ਯੂਕਰੇਨ ‘ਤੇ ਕਠਪੁਤਲੀ ਸਰਕਾਰ ਬਿਠਾਈ ਜਾਵੇ, ਪਰ ਮੌਜੂਦਾ ਸਥਿਤੀ ਯੋਜਨਾ ਅਨੁਸਾਰ ਨਹੀਂ ਹੈ। ਯੂਕਰੇਨ ਦੇ ਵਿਰੋਧ ਕਾਰਨ ਪਿਛਲੇ ਦਿਨਾਂ ਤੋਂ ਜੰਗ ਜਾਰੀ ਹੈ ਅਤੇ ਰੂਸ ਨੂੰ ਵੀ ਇਸ ਜੰਗ ਵਿੱਚ ਕਾਫੀ ਨੁਕਸਾਨ ਹੋਇਆ ਹੈ।

ਪੁਤਿਨ ਕੋਲ ਹੁਣ ਤਿੰਨ ਰਸਤੇ ਬਚੇ

ਪਹਿਲਾ: ਯੂਕਰੇਨ ਨਾਲ ਗੱਲਬਾਤ ਦੀ ਮੇਜ਼ ‘ਤੇ ਗੱਲਬਾਤ ਅਤੇ ਹਮਲੇ ਬੰਦ ਕਰੇ।

ਦੂਜਾ: ਰਾਜਧਾਨੀ ਕੀਵ ‘ਤੇ ਕਬਜ਼ਾ ਕਰਕੇ ਕਠਪੁਤਲੀ ਸਰਕਾਰ ਬਣਾਉਣ ਦਾ ਯਤਨ ਕਰੇ।

ਤੀਜਾ: ਯੁੱਧ ਦੇ ਪੈਮਾਨੇ ਨੂੰ ਵਧਾ ਕੇ ਯੂਕਰੇਨ ਦੀ ਮਦਦ ਕਰਨ ਵਾਲੇ ਦੇਸ਼ਾਂ ‘ਤੇ ਵੀ ਹਮਲੇ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।

ਪੁਤਿਨ ਕਿੰਨੀ ਦੂਰ ਜਾ ਸਕਦਾ ਹੈ?

24 ਫਰਵਰੀ ਨੂੰ ਯੂਕਰੇਨ ‘ਤੇ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕਰਦੇ ਹੋਏ ਪੁਤਿਨ ਨੇ ਕਿਹਾ ਸੀ ਕਿ, ‘ਜੇਕਰ ਬਾਹਰੋਂ ਕੋਈ ਦਖਲਅੰਦਾਜ਼ੀ ਕਰਨ ਦੀ ਸੋਚਦਾ ਹੈ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਅਜਿਹੇ ਨਤੀਜੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਮਿਲੇ।’ ਮਾਹਿਰਾਂ ਦਾ ਮੰਨਣਾ ਸੀ ਕਿ ਪੁਤਿਨ ਨਾਟੋ ਨੂੰ ਪ੍ਰਮਾਣੂ ਹਮਲੇ ਦੀ ਸਿੱਧੀ ਧਮਕੀ ਦੇ ਰਿਹਾ ਸੀ। ਇਹ ਸਮਝਣ ਲਈ ਕਿ ਪੁਤਿਨ ਕਿਸ ਹੱਦ ਤੱਕ ਜਾ ਸਕਦਾ ਹੈ, ਇੱਕ 2018 ਦੀ ਦਸਤਾਵੇਜ਼ੀ ਵਿੱਚ ਰਾਸ਼ਟਰਪਤੀ ਪੁਤਿਨ ਦੀਆਂ ਟਿੱਪਣੀਆਂ ਨੂੰ ਸੁਣਨਾ ਚਾਹੀਦਾ ਹੈ। ਪੁਤਿਨ ਨੇ ਕਿਹਾ ਕਿ, “ਜੇਕਰ ਕੋਈ ਰੂਸ ਨੂੰ ਤਬਾਹ ਕਰਨ ਦਾ ਫੈਸਲਾ ਕਰਦਾ ਹੈ, ਤਾਂ ਸਾਡੇ ਕੋਲ ਜਵਾਬ ਦੇਣ ਦਾ ਕਾਨੂੰਨੀ ਅਧਿਕਾਰ ਹੈ।” ਹਾਂ, ਇਹ ਮਨੁੱਖਤਾ ਅਤੇ ਦੁਨੀਆ ਲਈ ਇੱਕ ਤਬਾਹੀ ਹੋਵੇਗੀ, ਪਰ ਮੈਂ ਰੂਸ ਦਾ ਨਾਗਰਿਕ ਹਾਂ ਅਤੇ ਇਸ ਦੇਸ਼ ਦਾ ਰਾਸ਼ਟਰਪਤੀ ਵੀ ਹਾਂ। ਸਾਨੂੰ ਰੂਸ ਤੋਂ ਬਿਨਾਂ ਦੁਨੀਆਂ ਦੀ ਲੋੜ ਕਿਉਂ ਹੈ?’

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin