International

ਇਟਲੀ ਪੁਲਿਸ ਵੱਲੋਂ 48 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਬਰਾਮਦ, ਗਿਰੋਹ ਦੇ 7 ਮੈਂਬਰਾਂ ਨੂੰ ਕੀਤਾ ਕਾਬੂ

ਰੋਮ (ਇਟਲੀ) – ਇਟਲੀ ਦਾ ਸੂਬਾ ਕੰਪਾਨੀਆਂ ਜਿਹੜਾ ਦੇਸ਼ ਦੇ ਦੱਖਣ ਵਿੱਚ ਸਥਿਤ ਹੈ ਸਦਾ ਹੀ ਗੈਰ-ਕਾਨੂੰਨੀ ਕੰਮਾਂ ਲਈ ਮਸ਼ਹੂਰ ਰਿਹਾ ਹੈ ਇੱਥੇ ਕਦੀਂ ਨਕਲੀ ਪੇਪਰ ਬਣਾਉਣ ਵਾਲੇ ਗਿਰੋਹ ਦਾ ਪ੍ਰਦਾਫਾਸ਼ ਹੁੰਦਾ ਹੈ ਤੇ ਕਦੀਂ ਲੁੱਟਾਂ-ਖੋਹਾਂ ਕਰਨ ਵਾਲੇ ਟੋਲੇ ਨੂੰ ਪੁਲਿਸ ਕਾਬੂ ਕਰਦੀ ਹੈ ਇੱਥੋਂ ਦਾ ਮਾਫੀਆ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਪਰ ਇਸ ਵਾਰ ਇਸ ਸੂਬੇ ਦੀ ਰਾਜਧਾਨੀ ਨਾਪੋਲੀ ਇਲਾਕੇ ਵਿੱਚ ਨਕਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਇਟਲੀ ਪੁਲਸ ਨੇ ਪੂਰੇ ਯੂਰਪ ਵਿੱਚ ਇਸ ਗੋਰਖ ਧੰਦੇ ਵਿੱਚ ਹਿੱਸੇਦਾਰੀ ਨਿਭਾਉਣ ਵਾਲੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਵਿਸ਼ੇਸ਼ ਪੁਲਿਸ ਗੁਆਰਦਾ ਦਾ ਫੀਨਾਂਸਾ ਰੋਮ ਅਤੇ ਨਾਪੋਲੀ ਨੇ ਇੱਕ ਕਥਿਤ “ਨਾਪੋਲੀ ਗਰੁੱਪ “( ਜਿਹੜਾ ਕਿ ਪਹਿਲਾਂ ਤੋਂ ਹੀ ਪੁਲਸ ਦੀ ਮੁੱਖ ਸੂਚੀ ਵਿੱਚ ਸੀ )ਤੋਂ ਕੰਪਾਨੀਆਂ ਸੂਬੇ ਦੇ ਜ਼ਿਲ੍ਹਾ ਪੋਂਟੀਚੇਲੀ ਦੇ ਇੱਕ ਉਦਯੋਗਿਕ ਗੋਦਾਮ ਵਿੱਚੋਂ 48 ਮਿਲੀਅਨ ਯੂਰੋ ਦੇ ਨਕਲੀ 50 ਯੂਰੋ ਦੇ ਨੋਟ ਜ਼ਬਤ ਕੀਤੇ ਹਨ।ਇਸ ਚੱਕਰਵਿਊ ਦੇ ਰਚੇਤਾ ਕਾਰੀਗਰ ਇੰਨੇ ਆਪਣੇ ਕੰਮ ਦੇ ਮਾਹਿਰ ਸਨ ਕਿ ਉਹਨਾਂ ਦੀ ਕਾਰਾਗਿਰੀ ਦੇਖ ਪੁਲਸ ਵੀ ਦੰਗ ਰਹਿ ਗਈ ਕਿ ਇਹਨਾਂ ਸ਼ਾਤਰਾਂ ਨੇ ਬੈਂਕ ਨੋਟ ਆਫਸੈੱਟ ਨਾਮਕ ਇੱਕ ਪ੍ਰਕਿਰਿਆ ਨਾਲ ਬਣਾਏ ਸਨ ਜੋ ਕਿ ਅਸਲ ਨੋਟਾਂ ਦੇ ਬਹੁਤ ਨੇੜੇ ਹੋਣ ਕਾਰਨ ਚੰਗੇ ਭਲੇ ਬੰਦੇ ਨੂੰ ਰਤਾ ਵੀ ਨਕਲ ਹੋਣ ਦਾ ਸ਼ੱਕ ਨਹੀਂ ਹੋਣ ਦਿੰਦੀ ਸੀ।ਨਾਪੋਲੀ ਗਰੁੱਪ ਨੇ ਹਾਲ ਹੀ ਵਿੱਚ ਇਸ ਤਾਣੇਬਾਣੇ ਨੂੰ ਪੋਂਟੀਚੇਲੀ ਦੇ ਗੋਦਾਮਾਂ ਵਿੱਚ ਤਬਦੀਲ ਕੀਤਾ ਹੈ ਪਹਿਲਾਂ ਇਹ ਧੰਦਾ ਨਾਪੋਲੀ ਦੇ ਸ਼ਹਿਰ ਕਾਜਾਵਿਤੋਰੇ ਵਿਖੇ ਧੜੱਲੇ ਨਾਲ ਚੱਲਦਾ ਸੀ ਪਰ ਜਦੋਂ ਨਾਪੋਲੀ ਗਰੁੱਪ ਦੇ ਨੁਮਾਇੰਦਿਆਂ ਨੂੰ ਖਤਰਾ ਲੱਗਾ ਤਾਂ ਉਹਨਾਂ ਪੋਂਟੀਚੇਲੀ ਕਿਰਾਏ ਦੇ ਗੋਦਾਮਾਂ ਵਿੱਚ ਸਾਰਾ ਕੰਮ ਲੈ ਆਉਂਦਾ ਜਿੱਥੇ ਪੁਲਸ ਨੇ 50 ਯੂਰੋ ਦੇ ਨਕਲੀ ਨੋਟਾਂ ਦੇ ਢੇਰ ਲੱਗੇ ਦੇਖੇ ਇਹਨਾਂ ਨੋਟਾਂ ਨੂੰ ਛਾਪਣ ਦਾ ਕੰਮ ਮੁਕੰਮਲ ਹੋ ਚੁੱਕਾ ਸੀ ਪਰ ਕੱਟਣ ਨੂੰ ਰਹਿੰਦੇ ਸਨ।ਪੁਲਸ ਪਾਰਟੀ ਅਪ੍ਰੈਲ ਮਹੀਨੇ ਤੋਂ ਇਹਨਾਂ ਗੋਦਾਮਾਂ ਦੀ ਨਿਗਰਾਨੀ ਰੱਖ ਰਹੀ ਸੀ ਕਿ ਬੀਤੇ ਦਿਨ ਤੜਕਸਾਰ ਹੀ ਟੀਮ ਨੇ ਮੁਲਜ਼ਮਾਂ ਨੂੰ ਸੁਤਿਆਂ ਦੱਬ ਲਿਆ ਜਿਹੜੇ ਕਿ ਗੋਦਾਮ ਵਿੱਚ ਰਹਿੰਦੇ ਸਨ।ਨਾਪੋਲੀ ਗਰੁੱਪ ਦੇ ਇਹਨਾਂ ਲੋਕਾਂ ਤੋਂ ਪੁਲਸ ਨੇ 80,000 ਅਜਿਹੀਆਂ ਸ਼ੀਟਾਂ ਬਰਾਮਦ ਕੀਤੀਆਂ ਹਨ ਜਿਹਨਾਂ ਉਪੱਰ 50 ਯੂਰੋ ਦੇ ਨਕਲੀ ਨੋਟਾਂ ਦੀ ਛਪਾਈ ਕੀਤੀ ਗਈ ਸੀ।7 ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਲੋਕ ਗੋਦਾਮਾਂ ਵਿੱਚ ਹੀ ਰਹਿੰਦੇ ਸਨ।ਪਿਛਲੇ 5 ਸਾਲਾਂ ਵਿੱਚ ਪੁਲਸ ਨੇ ਇਟਲੀ ਵਿੱਚ ਨਕਲੀ ਨੋਟ ਬਣਾਉਣ ਵਾਲੀ ਟੀਮ ਦੇ 16 ਲੋਕਾਂ ਨੂੰ ਗਿ੍ਰਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋ 5 ਪਿ੍ਰੰਟਿੰਗ ਪ੍ਰੈਸਾਂ ਨੂੰ ਜ਼ਬਤ ਕਰਕੇ 100 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਕਾਬੂ ਕੀਤੀ ਹੈ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor