India

ਇਹ ਚੋਣਾਂ ਉਨ੍ਹਾਂ ਨੂੰ ਸਜ਼ਾ ਦੇਵੇਗਾ ਜੋ ਸੰਵਿਧਾਨ ਦੇ ਖ਼ਿਲਾਫ਼ ਹਨ : ਮੋਦੀ

ਗਯਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਅਫ਼ਵਾਹਾਂ ਫੈਲਾ ਕੇ ਦੇਸ਼ ਦੇ ਸੰਵਿਧਾਨ ਨੂੰ ਰਾਜਨੀਤਕ ਹੱਥਕੰਡੇ ਵਜੋਂ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਚੋਣ ਉਨ੍ਹਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਦੇ ਖ਼ਿਲਾਫ਼ ਹਨ ਅਤੇ ਦੇਸ਼ ਨੂੰ ’ਵਿਕਸਿਤ ਭਾਰਤ’ ਬਣਾਉਣ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਸਮੇਤ ਵਿਰੋਧੀ ਨੇਤਾਵਾਂ ’ਤੇ ਸੰਵਿਧਾਨ ਨਾਲ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ। ਬਿਹਾਰ ਦੇ ਗਯਾ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਮੋਦੀ ਨੇ ਕਿਹਾ ਇਹ ਚੋਣ ’ਘਮੰਡੀ’ ਗਠਜੋੜ ਦੇ ਨੇਤਾਵਾਂ ਨੂੰ ਸਜ਼ਾ ਦੇਵੇਗਾ। ਇਹ ਚੋਣ ਉਨ੍ਹਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਖ਼ਿਲਾਫ਼ ਹਨ ਅਤੇ ਦੇਸ਼ ਨੂੰ ’ਵਿਕਸਿਤ ਭਾਰਤ’ ਬਣਾਉਣ ਦੇ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ।’’ ਮੋਦੀ ਵਿਰੋਧੀ ਧਿਰ ਗਠਜੋੜ ’ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦਾ ਹਮੇਸ਼ਾ ’ਘਮੰਡੀ’ ਗਠਜੋੜ ਕਹਿੰਦੇ ਹਨ।
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐੱਚ.ਏ.ਐੱਮ.) ਦੇ ਸੰਸਥਾਪਕ ਜੀਤਨ ਰਾਮ ਮਾਂਝੀ ਗਯਾ ਲੋਕ ਸਭਾ ਸੀਟ ਤੋਂ ਰਾਜਗ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੋਣ ’ਵਿਕਸਿਤ ਭਾਰਤ’ ਅਤੇ ’ਵਿਕਸਿਤ ਬਿਹਾਰ’ ਲਈ ਹੈ। ਉਨ੍ਹਾਂ ਕਿਹਾ ਕਾਂਗਰਸ ਅਤੇ ਉਸ ਦੇ ਸਹਿਯੋਗੀ ਮੈਨੂੰ ਅਪਮਾਨਤ ਕਰਨ ਲਈ ਸੰਵਿਧਾਨ ਦੇ ਨਾਂ ’ਤੇ ਝੂਠ ਬੋਲ ਰਹੇ ਹਨ। ਰਾਜਗ ਸੰਵਿਧਾਨ ਦਾ ਸਨਮਾਨ ਕਰਦਾ ਹੈ। ਮੋਦੀ ਅਤੇ ਭਾਜਪਾ ਤਾਂ ਕੀ ਖ਼ੁਦ ਬਾਬਾ ਸਾਹਿਬ ਅੰਬੇਡਕਰ ਵੀ ਇਸ ਸੰਵਿਧਾਨ ਨੂੰ ਨਹੀਂ ਬਦਲ ਸਕਦੇ ਹਨ, ਇਸ ਲਈ ਵਿਰੋਧੀ ਧਿਰ ਝੂਠ ਬੋਲਣਾ ਬੰਦ ਕਰੇ।’’ ਮੋਦੀ ਨੇ ਕਿਹਾ ਕਿ ਉਹ (ਵਿਰੋਧੀ ਧਿਰ ਨੇਤਾ) ਸਨਾਤਨ ਧਰਮ ਨੂੰ ’ਡੇਂਗੂ ਅਤੇ ਮਲੇਰੀਆ’ ਕਹਿੰਦੇ ਹਨ। ਉਹ ਤਾਂ ਇਕ ਵੀ ਸੀਟ ਦੇ ਹੱਕਦਾਰ ਨਹੀਂ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਾਜਦ ਭਿ੍ਰਸ਼ਟਾਚਾਰ ਅਤੇ ਗੁੰਡਾ ਰਾਜ ਦਾ ਪ੍ਰਤੀਕ ਹੈ। ਮੋਦੀ ਨੇ ਕਿਹਾ,’’ਰਾਜਦ ਨੇ ਬਿਹਾਰ ਨੂੰ ਸਿਰਫ਼ 2 ਚੀਜ਼ਾਂ ਦਿੱਤੀਆਂ ਹਨ… ਜੰਗਲਰਾਜ ਅਤੇ ਭਿ੍ਰਸ਼ਟਾਚਾਰ।

Related posts

ਸਾਲ ਸੱਤਾ ’ਚ ਰਹੀ ਕਾਂਗਰਸ ਦੇਸ਼ ਲਈ ਕੁਝ ਨਹੀਂ ਕਰ ਸਕੀ: ਰਾਮਦਾਸ ਅਠਾਵਲੇ

editor

ਬਾਬਾ ਸਾਹਿਬ ਨਾ ਹੁੰਦੇ ਤਾਂ ਨਹਿਰੂ ਨੇ ਐੱਸ. ਸੀ.-ਐੱਸ. ਟੀ. ਨੂੰ ਨਹੀਂ ਦੇਣੀ ਸੀ ਰਿਜ਼ਰਵੇਸ਼ਨ : ਮੋਦੀ

editor

ਮਨੁੱਖੀ ਤਸਕਰੀ ਦੇ ਸ਼ਿਕਾਰ 300 ਭਾਰਤੀਆਂ ਨੇ ਕੰਬੋਡੀਆ ’ਚ ਕੀਤੀ ਬਗਾਵਤ, ਕਈ ਗਿ੍ਰਫ਼ਤਾਰ

editor