Sport

ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਬਣਾਇਆ ਵਿਸ਼ਵ ਰਿਕਾਰਡ, ਟੈਸਟ ਕ੍ਰਿਕਟ ‘ਚ ਮਚਾਇਆ ਹੰਗਾਮਾ

ਨਵੀਂ ਦਿੱਲੀ – ਵੈਸਟਇੰਡੀਜ਼ ਖਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਇੰਗਲੈਂਡ ਕ੍ਰਿਕਟ ਟੀਮ ਮਜ਼ਬੂਤ ​​ਨਜ਼ਰ ਆਈ। ਕਪਤਾਨ ਜੋਅ ਰੂਟ ਦੇ ਦਮਦਾਰ ਸੈਂਕੜੇ ਦੇ ਦਮ ‘ਤੇ ਟੀਮ ਨੇ 9 ਵਿਕਟਾਂ ‘ਤੇ 507 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਵੈਸਟਇੰਡੀਜ਼ ਨੇ 1 ਵਿਕਟ ‘ਤੇ 71 ਦੌੜਾਂ ਬਣਾ ਲਈਆਂ ਸਨ। ਰੂਟ ਨੇ ਵੈਸਟਇੰਡੀਜ਼ ਖਿਲਾਫ਼ ਦੂਜੇ ਟੈਸਟ ਮੈਚ ‘ਚ 153 ਦੌੜਾਂ ਦੀ ਪਾਰੀ ਦੇ ਦਮ ‘ਤੇ ਨਵਾਂ ਰਿਕਾਰਡ ਬਣਾਇਆ।

ਦੂਜੇ ਦਿਨ ਦੀ ਖੇਡ ‘ਚ ਦੋ ਸੈਂਕੜੇ ਲਗਾਉਣ ਵਾਲੇ ਆਲਰਾਊਂਡਰ ਬੇਨ ਸਟੋਕਸ ਨੇ ਕਪਤਾਨ ਦਾ ਸਾਥ ਦਿੰਦੇ ਹੋਏ 120 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਇੰਗਲੈਂਡ ਨੇ ਮੈਚ ਦੇ ਪਹਿਲੇ ਦਿਨ 3 ਵਿਕਟਾਂ ‘ਤੇ 244 ਦੌੜਾਂ ਬਣਾਈਆਂ ਸਨ ਜਦਕਿ ਦੂਜੇ ਦਿਨ ਉਸ ਨੇ 507 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਇਸ ਪਾਰੀ ਦੌਰਾਨ ਇੰਗਲਿਸ਼ ਕਪਤਾਨ ਨੇ 150 ਤੋਂ ਵੱਧ ਦੌੜਾਂ ਦੀ ਪਾਰੀ ਖੇਡ ਕੇ ਵਿਸ਼ਵ ਰਿਕਾਰਡ ਬਣਾਇਆ।

ਵੈਸਟਇੰਡੀਜ਼ ਵਿਰੁੱਧ ਉਸ ਦੀ 153 ਦੌੜਾਂ ਦੀ ਪਾਰੀ ਰੂਟ ਦੇ ਟੈਸਟ ਕਰੀਅਰ ਦੀ 150 ਤੋਂ ਉਪਰ ਦੀ 12ਵੀਂ ਪਾਰੀ ਸੀ। ਇਸ ਪਾਰੀ ਦੇ ਨਾਲ, ਉਸਨੇ ਇਸ ਖਾਸ ਮਾਮਲੇ ‘ਚ ਸਾਰੇ ਸਾਬਕਾ ਦਿੱਗਜ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟੇਅਰ ਕੁੱਕ ਨੇ 11 ਵਾਰ ਟੈਸਟ ਮੈਚਾਂ ‘ਚ 150 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵੈਲੀ ਹੈਮੰਡ, ਲਿਓਨਾਰਡ ਹਟਨ ਤੇ ਕੇਵਿਨ ਪੀਟਰਸਨ ਨੇ 10-10 ਮੈਚਾਂ ‘ਚ ਅਜਿਹਾ ਕੀਤਾ।

ਮੌਜੂਦਾ ਦੌਰ ‘ਚ ਵੀ ਰੂਟ ਸਰਗਰਮ ਬੱਲੇਬਾਜ਼ਾਂ ‘ਚ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ 10 ਵਾਰ ਟੈਸਟ ‘ਚ 150 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆਈ ਦਿੱਗਜ ਸਟੀਵ ਸਮਿਥ ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 8-8 ਵਾਰ ਅਜਿਹਾ ਕਰ ਚੁੱਕੇ ਹਨ।

Related posts

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor