India

ਈਡੀ ਦੀ ਰੇਡ ‘ਚ ਸਤੇਂਦਰ ਜੈਨ ਦੇ ਘਰੋਂ ਮਿਲੇ ਤਿੰਨ ਕਰੋੜ ਰੁਪਏ ਕੈਸ਼

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਈਡੀ ਨੇ ਛਾਪੇਮਾਰੀ ਵਿੱਚ ਕਰੀਬ ਤਿੰਨ ਕਰੋੜ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਜੈਨ ਦੇ ਟਿਕਾਣੇ ਤੋਂ ਸੋਨੇ ਦੇ ਸਿੱਕੇ, ਬਿਸਕੁਟ ਅਤੇ ਵੱਡੀ ਮਾਤਰਾ ਵਿਚ ਚਾਂਦੀ ਵੀ ਮਿਲੀ ਹੈ।

ਈਡੀ ਦੀ ਟੀਮ ਨੇ ਸੋਮਵਾਰ ਨੂੰ ਜੈਨ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੀ ਟੀਮ ਨੇ ਸਵੇਰੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਈਡੀ ਦੇ ਛਾਪੇ ਮੰਗਲਵਾਰ ਸਵੇਰੇ ਵੀ ਜਾਰੀ ਰਹੇ। ਇਸੇ ਛਾਪੇਮਾਰੀ ਦੌਰਾਨ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਈਡੀ ਨੇ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਅਦਾਲਤ ਤੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।

Related posts

ਭਾਰਤ ਵਿੱਚ 4 ਜੂਨ ਨੂੰ ਬਣੇਗੀ ਗੱਠਜੋੜ ਸਰਕਾਰ : ਅਰਵਿੰਦ ਕੇਜਰੀਵਾਲ

editor

ਦੇਸ਼ ’ਚ ਕੋਵਿਡ ਟੀਕਾਕਰਨ ਦਾ ਅੰਕੜਾ 220.68 ਕਰੋੜ ਤੋਂ ਪਾਰ

editor

ਗੁਜਰਾਤ ਵਿਖੇ ਨਰਮਦਾ ਨਦੀ ਵਿੱਚ ਪਰਿਵਾਰ ਦੇ 7 ਜੀਅ ਡੁੱਬੇ, ਭਾਲ ਜਾਰੀ

editor