India

ਐਸ. ਨਿਮੋਨੀਆ ਦੀ ਲਾਗ ਨੂੰ ਰੋਕਣ ਲਈ ਭਾਰਤ ‘ਚ ਟੀਕਾ ਹੋਇਆ ਵਿਕਸਤ , ਸੀਡੀਐਸਸੀਓ ਨੇ ਦਿੱਤੀ ਮਨਜ਼ੂਰੀ’

ਹੈਦਰਾਬਾਦ – ਹੈਦਰਾਬਾਦ ਸਥਿਤ ਵੈਕਸੀਨ ਨਿਰਮਾਤਾ ਬਾਇਓਲਾਜੀਕਲ ਈ ਲਿਮਿਟਿਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐਸਸੀਓ) ਦੀ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਨੇ ਪੜਾਅ III ਇਨਫੈਂਟਸ ਕਲੀਨਿਕਲ ਟ੍ਰਾਇਲ ਡਾਟਾ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਨੇ ਐਸ. ਨਿਮੋਨੀਆ ਦੀ ਲਾਗ ਦੇ ਵਿਰੁੱਧ ਇੱਕ ਡੋਜ਼ ਅਤੇ ਮਲਟੀ-ਡੋਜ਼ ਵਿੱਚ ਇਸਦੀ 14-ਵੈਲੇਂਟ ਪੀਡੀਆਟ੍ਰਿਕ ਵੈਕਸੀਨ ਬਣਾਉਣ ਦੀ ਸਿਫਾਰਸ਼ ਕੀਤੀ।
ਕੰਪਨੀ ਨੇ ਕਿਹਾ ਕਿ PCV14 ਵੈਕਸੀਨ 6, 10 ਅਤੇ 14 ਹਫਤਿਆਂ ਦੀ ਉਮਰ ਦੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ। ਬਾਇਓਲਾਜੀਕਲ ਈ ਅਨੁਸਾਰ, ਸਟ੍ਰੈਪਟੋਕਾਕਸ ਨਿਮੋਨੀਆ ਦੀ ਲਾਗ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਇਕ ਪ੍ਰਮੁੱਖ ਕਾਰਨ ਬਣੀ ਹੋਈ ਹੈ। PCV14 ਵੈਕਸੀਨ ਨਾਲ, ਕੰਪਨੀ ਲਾਗ ਦੀ ਰੋਕਥਾਮ ਵਿੱਚ ਯੋਗਦਾਨ ਪਾਉਣ ਅਤੇ ਵਿਸ਼ਵ ਪੱਧਰ ‘ਤੇ ਲੱਖਾਂ ਬੱਚਿਆਂ ਦੀਆਂ ਜਾਨਾਂ ਬਚਾਉਣ ਦੀ ਉਮੀਦ ਕਰਦੀ ਹੈ।
ਮਹਿਮਾ ਦਤਾਲਾ, ਮੈਨੇਜਿੰਗ ਡਾਇਰੈਕਟਰ, ਬਾਇਓਲਾਜੀਕਲ ਈ ਲਿਮਿਟੇਡ ਨੇ ਕਿਹਾ, “ਅਸੀਂ ਇਸ ਵੈਕਸੀਨ ਦੇ ਵਿਕਾਸ ਨੂੰ ਲੈ ਕੇ ਉਤਸ਼ਾਹਿਤ ਹਾਂ। BE ਦਾ PCV14 ਦੁਨੀਆ ਭਰ ਵਿੱਚ ਲੱਖਾਂ ਬੱਚਿਆਂ ਦੀ ਰੱਖਿਆ ਕਰੇਗਾ ਅਤੇ ਹਮਲਾਵਰ ਨਿਮੋਕੋਕਲ ਬਿਮਾਰੀ ਦੀ ਰੋਕਥਾਮ ਵਿੱਚ ਯੋਗਦਾਨ ਪਾਵੇਗਾ। SEC ਦੀ ਇਸ ਸਿਫ਼ਾਰਸ਼ ਅਤੇ DCGI ਤੋਂ ਬਾਅਦ ਦੀ ਮਨਜ਼ੂਰੀ ਦੇ ਨਾਲ, ਭਾਰਤ ਕੋਲ ਬੱਚਿਆਂ ਦੀ ਵਰਤੋਂ ਲਈ ਇਕ ਹੋਰ ਮਹੱਤਵਪੂਰਨ ਜੀਵਨ ਬਚਾਉਣ ਵਾਲਾ ਟੀਕਾ ਹੋਵੇਗਾ। ਅਸੀਂ ਇਸ ਵੈਕਸੀਨ ਨੂੰ ਵਿਸ਼ਵ ਪੱਧਰ ‘ਤੇ ਉਪਲਬਧ ਕਰਵਾਉਣ ਲਈ WHO ਅਤੇ ਹੋਰ ਗਲੋਬਲ ਰੈਗੂਲੇਟਰੀ ਏਜੰਸੀਆਂ ਨਾਲ ਵੀ ਕੰਮ ਕਰਾਂਗੇ।
ਦਿੱਲੀ ਦੇ ਸਰਕਾਰੀ ਸਕੂਲ ‘ਚ ਤੀਜੀ ਜਮਾਤ ਦੇ ਵਿਦਿਆਰਥੀ ਨਾਲ ਹੋਈ ਬਦਫੈਲੀ, ਰਾਤ ​​ਨੂੰ ਉਸ ਦੀ ਤਬੀਅਤ ਵਿਗੜੀ ਤਾਂ ਮਾਮਲਾ ਆਇਆ ਸਾਹਮਣੇਤੁਹਾਨੂੰ ਦੱਸ ਦੇਈਏ ਕਿ ਇਕੱਲੇ ਭਾਰਤ ਵਿੱਚ ਹੀ ਨਿਮੋਨੀਆ ਕਾਰਨ ਇਕ ਲੱਖ ਤੋਂ ਵੱਧ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਜ਼ੀਰੋ ਤੋਂ ਪੰਜ ਸਾਲ ਦੀ ਉਮਰ ਦੇ ਬੱਚੇ ਹਨ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor