India

ਐੱਨ.ਆਈ.ਏ. ਨੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਮਿਜ਼ੋਰਮ ਤੋਂ ਇਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਘੀਏ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ ਕੁਝ ਪੂਰਬ-ਉੱਤਰ ਰਾਜਾਂ ’ਚ ਵੱਡੇ ਪੈਮਾਨੇ ’ਤੇ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਦੀ ਤਸਕਰੀ ਦਾ ਗਿਰੋਹ ਚਲਾਉਣ ਦੇ ਸੰਬੰਧ ’ਚ ਜਾਣਕਾਰੀ ਮਿਲਣ ਤੋਂ ਬਾਅਦ ਮਿਜ਼ੋਰਮ ਦੇ ਮਮਿਤ ਇਲਾਕੇ ਵਾਸੀ ਲਾਲਨਗੈਹੌਮਾ ਨੂੰ ਆਈਜ਼ੋਲ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਪਿਛਲੇ ਸਾਲ 26 ਦਸੰਬਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫ਼ੋਟਕ ਪਦਾਰਥ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਐੱਨ.ਆਈ.ਏ. ਵਲੋਂ ਦਰਜ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਬੁਲਾਰੇ ਨੇ ਕਿਹਾ,’’ਦੋਸ਼ੀ ਹੋਰ ਲੋਕਾਂ ਨਾਲ ਮਿਲ ਕੇ ਨਾ ਸਿਰਫ਼ ਪੂਰਬ-ਉੱਤਰ ਰਾਜਾਂ ’ਚ ਸਗੋਂ ਸਰਹੱਦ ਪਾਰ ਵੀ ਹਥਿਆਰਾਂ, ਗੋਲਾ-ਬਾਰੂਦ ਅਤੇ ਵਿਸਫ਼ੋਟਕ ਸਮੱਗਰੀ ਦੀ ਤਸਕਰੀ ’ਚ ਲੱਗਾ ਹੋਇਆ ਸੀ। ਉਹ ਅੰਤਰਰਾਸ਼ਟਰੀ ਸਰਹੱਦ ਪਾਰ ਸਥਿਤ ਵਿਦਰੋਹੀ ਸਮੂਹਾਂ ਸਮੇਤ ਵੱਖ-ਵੱਖ ਗੁਰਗਿਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ।’’

Related posts

ਸੰਸਦ ’ਚ ਜੰਮੂ-ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ

editor

ਜਿਨਸੀ ਸ਼ੋਸ਼ਣ ਮਾਮਲੇ ’ਚ ਜੇ.ਡੀ.(ਐਸ) ਵਿਧਾਇਕ ਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਨੂੰ ਮਿਲੀ ਜ਼ਮਾਨਤ

editor

ਯੂ.ਪੀ. ’ਚ ਫਰਜ਼ੀ ਵੋਟਿੰਗ ਮਾਮਲੇ ਵਿੱਚ ਪੂਰੀ ਪੋਲਿੰਗ ਪਾਰਟੀ ਮੁਅੱਤਲ, ਮੁੜ ਵੋਟਾਂ ਪਾਉਣ ਦੀ ਸਿਫ਼ਾਰਸ਼

editor