Poetry Geet Gazal

ਕਵਿਤਾ/ ਯਾਦਾਂ ਦਾ ਕਾਫ਼ਲਾ 

ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ, ਬਸ ਹੁਣ ਆਪਣਾ ਮਨ ਪਰਚਾ ਲਈਦਾ,

ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।
ਕਾਲਜ ਟਾਈਮ ਚ’ ਕਰੀਆਂ ਪ੍ਰਧਾਨਗੀਆਂ ,
ਹੁਣ ਜਿੰਮੇਵਾਰੀਆਂ ਹੇਠ ਦੱਬ ਕੇ ਰਹਿ ਗਈਆਂ ਨੇ ।
ਕਈ ਯਾਰਾਂ ਦੀਆਂ ਢਾਣਿਆਂ ਦਾ ਕਾਲਜ ਚ’ ਹੁੰਦਾ ਸੀ ਜ਼ਿਕਰ ਬੜਾ,
ਹੁਣ ਗੁਜ਼ਰੇ ਪਾਣੀ ਵਾਂਗ,ਉਹ ਵੀ ਵਹਿ ਗਈਆਂ ਨੇ।
ਜਦ ਬਾਹਲਾ ਦਿਲ ਕਰਦਾ ਯਾਦਾਂ ਤਾਜ਼ੀਆਂ ਕਰਨ ਲਈ ,
ਤਾਂ ਕੁਝ ਪੁਰਾਣੇ ਮਿੱਤਰਾਂ ਨੂੰ ਫ਼ੋਨ️ ਮਿਲਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ … ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ … ।
ਉਹੀ ਹੋਸਟਲ ਦਾ ਖੱਪ-ਖਾਨਾ,
ਜਦ ਖ਼ਿਆਲਾ ਦੇ ਵਿੱਚ ਆਉਦਾ ਏ ।
ਅੱਧੀ-ਅੱਧੀ ਰਾਤ ਤੱਕ ਢਾਬਿਆਂ ਤੇ ਲੱਗਦੀਆਂ ਮਹਿਫ਼ਲਾਂ ਦਾ ,
ਜ਼ਿਕਰ ਵੀ ਦਿਲ ਵਿੱਚ ਹੌਲ ਜਿਹੇ ਪਾਉਦਾ ਏ ।
ਛੱਡ ਮਨਾ ਇਹ ਤੇ ਸਾਡਾ ਗੁਜ਼ਰਿਆ ਕੱਲ ਸੀ,
ਕਹਿ ਕੇ ਹੁਣ ਆਪਣੇ-ਆਪ ਨੂੰ ਸਮਝਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ …,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ …।
ਅੱਜ ਉਹ ਹੀ ਨੇ ਮਿੱਤਰ ਸਾਡੇ,
ਜ਼ਿਹਨਾਂ ਨਾਲ ਖਾਂਦੇ ਸੀ ਅਸੀ ਖਾਰ ਕਦੇ ।
ਕੁਝ ਉਹ ਵੀ ਸੀ, ਜੋ ਦੂਰ ਅੱਜ ਹੋ ਗਏ ਨੇ,
ਜ਼ਿਹਨਾਂ ਉੱਤੇ ਸੀ ਰੱਬ ਜਿੱਡਾ ਇਤਬਾਰ ਕਦੇ ।
ਕਾਲਜ ਚ’ ਗ੍ਰੁੱਪ ਬਣਾ-ਬਣਾ ਕਰੀਆ ਲੜਾਈਆਂ ਨੂੰ ,
ਆਪਣੀ ਨਾਂ-ਸਮਝੀ ਸਮਝ ਕੇ ਹੁਣ ਝੂਠਲਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ਼ ਦੀਆਂ … ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ …।
ਗੱਲ ਕੁੜੀਆਂ ਦੀ ਕੀਤੇ ਬਿਨਾ ਵੀ,
ਛਾਪਿਆਂ-ਵਾਲੀ ਕਾਲਜ ਦੀ ਕਹਾਣੀ ਅਧੂਰੀ ਏ ।
ਉਹਨਾ ਵੱਲੋਂ ਕਾਲਜ ਚ’ ਲਾਈਆਂ ਰੌਣਕਾਂ ਦਾ,
ਜ਼ਿਕਰ ਹੋਣਾ ਵੀ ਬਹੁਤ ਜ਼ਰੂਰੀ ਏ ।
ਜਿਉਦੀਆਂ-ਵੱਸਦੀਆ ਰਹੋ ਸਾਰੀਆਂ ,
ਬਸ ਇਹਨਾ ਕਹਿ ਕੇ ਹੁਣ ਆਪਣਾ ਫਰਜ਼ ਨਿਭਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ… ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ …।
ਕਿੱਸੇ ਤਾਂ ਹੋਰ ਵੀ ਬਥੇਰੇ ਨੇ ਕਾਲਜ ਦੇ,
ਕਦੇ ਵਿਹਲੇ ਬੈਠ ਫਿਰ ਸੁਣਾਵਾਂਗਾ ।
ਜੁੜੂਗੀ ਜ਼ਰੂਰ ਕਦੇ ਮਹਿਫ਼ਲ ਪੁਰਾਣੇ ਮਿੱਤਰਾਂ ਦੀ,
ਕਦੀ ਤੇ ਮੁੜ ਗਲਾਸੀ ਨਾਲ ਗਲਾਸੀ ਖੜਕਾਵਾਂਗਾ ।
ਇਸੇ ਉਮੀਦ ਤੇ ਲਿਖਦੇ-ਲਿਖਦੇ, ਹੁਣ ਕਲਮ ਨੂੰ ਅੱਗੇ ਵਧਾ ਲਈਦਾ,
ਕਰ-ਕਰ ਯਾਦ ਕਹਾਣੀਆਂ ਛਾਪਿਆਂ ਵਾਲੀ ਕਾਲਜ ਦੀਆਂ, ਸੇਖੋਂ ਹੁਣ ਆਪਣਾ ਮਨ ਪਰਚਾ ਲਈਦਾ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ, ਬਸ ਹੁਣ ਆਪਣਾ ਮਨ ਪਰਚਾ ਲਈਦਾ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।
– ਪਰਮਜੀਤ ਸਿੰਘ ਸੇਖੋਂ

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin