Sport

ਕਾਮਨਵੈਲਥ ਮੈਡਲਿਸਟ ਪੂਜਾ ਸਿਹਾਗ ਦੇ ਪਤੀ ਦੀ ਸ਼ੱਕੀ ਹਾਲਾਤ ‘ਚ ਮੌਤ, ਦੋ ਹੋਰ ਪਹਿਲਵਾਨ ਗੰਭੀਰ

ਰੋਹਤਕ – ਬਰਮਿੰਘਮ ਕਾਮਨਵੈਲਥ ਗੇਮਜ਼ ‘ਚ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪਹਿਲਵਾਨ ਪੂਜਾ ਸਿਹਾਗ ਨੰਦਲ ਦੇ ਪਤੀ ਅਜੈ ਨਾਂਦਲ ਦੀ ਸ਼ਨਿੱਚਰਵਾਰ ਰਾਤ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਉਹ ਦੋ ਹੋਰ ਪਹਿਲਵਾਨ ਦੋਸਤਾਂ ਨਾਲ ਮੇਹਰ ਸਿੰਘ ਅਖਾੜਾ ਨੇੜੇ ਕਾਰ ‘ਚ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਤਿੰਨਾਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਪਹਿਲਵਾਨ ਅਜੇ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਪਹਿਲਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਸਿਵਲ ਲਾਈਨ ਅਤੇ ਪੀਜੀਆਈਐਮਐਸ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੜ੍ਹੀ ਬੋਹੜ ਨਿਵਾਸੀ ਬਿਜੇਂਦਰ ਨਾਂਦਲ ਦੇ ਪੁੱਤਰ 30 ਸਾਲਾ ਅਜੈ ਨਾਂਦਲ 2010 ਤੋਂ ਪਹਿਲਵਾਨੀ ਕਰ ਰਹੇ ਸਨ। ਕੁਸ਼ਤੀ ਦੇ ਬਲਬੂਤੇ ਉਸ ਦੀ ਸੀਆਈਐਸਐਫ ‘ਚ ਨੌਕਰੀ ਲੱਗ ਗਈ। ਅਜੈ ਨਾਂਦਲ ਸ਼ਨਿੱਚਰਵਾਰ ਨੂੰ ਹੀ ਕੰਮ ਕਰ ਕੇ ਘਰ ਪਰਤਿਆ ਸੀ। ਸ਼ਾਮ ਨੂੰ ਉਹ ਆਪਣੇ ਦੋ ਸਾਥੀਆਂ ਪਹਿਲਵਾਨ ਰਵੀ ਵਾਸੀ ਕਾਰੌਰ ਪਿੰਡ ਤੇ ਸੇਨੂੰ ਵਾਸੀ ਸੁਲਤਾਨਪੁਰ, ਹਿਸਾਰ ਨਾਲ ਜਾਟ ਕਾਲਜ ਸਟੇਡੀਅਮ ਨੇੜੇ ਇਕ ਕਾਰ ਵਿੱਚ ਪਾਰਟੀ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨਾਂ ਨੇ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ।
ਇਸ ਤੋਂ ਬਾਅਦ ਕਾਰ ਲੈ ਕੇ ਦੇਵ ਕਾਲੋਨੀ ਸਥਿਤ ਮੇਹਰ ਸਿੰਘ ਅਖਾੜਾ ਨੇੜੇ ਪਹੁੰਚਿਆ, ਜਿੱਥੇ ਉਸ ਦੀ ਸਿਹਤ ਵਿਗੜਨ ‘ਤੇ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਉਥੇ ਹੀ ਅਜੇ ਨਾਂਦਲ ਦੀ ਮੌਤ ਹੋ ਗਈ। ਸੋਨੂੰ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਜਦਕਿ ਰਵੀ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਅਜੈ ਨਾਂਦਲ ਦੇ ਪਿਤਾ ਬਿਜੇਂਦਰ ਇਕ ਕਿਸਾਨ ਹਨ ਜਦਕਿ ਮਾਂ ਸੁਨੀਤਾ ਘਰੇਲੂ ਔਰਤ ਹੈ। ਅਜੈ ਤੇ ਪੂਜਾ ਨੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ 28 ਨਵੰਬਰ 2021 ਨੂੰ ਲਵ-ਮੈਰਿਜ ਕੀਤੀ ਸੀ। ਇਸ ਮਾਮਲੇ ‘ਚ ਅਰਬਨ ਅਸਟੇਟ, ਸਿਵਲ ਲਾਈਨ ਅਤੇ ਪੀਜੀਆਈਐਮਐਸ ਥਾਣੇ ਦੀ ਪੁਲਿਸ ਜਾਂਚ ਕਰ ਰਹੀ ਹੈ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor