Articles Pollywood

‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ – ਸਰਗੁਣ ਮਹਿਤਾ

ਲੇਖਕ: –ਹਰਜਿੰਦਰ ਸਿੰਘ ਜਵੰਧਾ

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ Çਂੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ ਅੰਗਰੇਜ਼ ’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ ਦਾ ਦਿਲ ਜਿੱਤਣ ‘ਚ ਸਫ਼ਲ ਰਹੀ। ਛੋਟੇ ਪਰਦੇ ਤੋਂ ਪੰਜਾਬੀ ਪਰਦੇ ‘ਤੇ ਛਾਈ ਸਰਗੁਣ ਨੇ ਕਦਮ ਦਰ ਕਦਮ ਸਫ਼ਲਤਾ ਦੀ ਟੀਸੀ ਨੂੰ ਛੋਹਿਆ। ਸਰਗੁਣ ਪੰਜਾਬੀ ਦਰਸ਼ਕਾਂ ਦੀ ਮਨ-ਪਸੰਦ ਅਦਾਕਾਰਾ ਹੈ। ਸਰਗੁਣ ਨੇ ਇੱਕ ਤੋਂ ਇੱਕ ਵਧਕੇ ਫ਼ਿਲਮਾਂ ਕੀਤੀਆਂ ਤੇ ਹਰ ਕਿਰਦਾਰ ਆਪਣੀ ਪਹਿਲੀ ਈਮੇਜ਼ ਤੋਂ ਹਟ ਕੇ ਕੀਤਾ। ‘ਅੰਗਰੇਜ਼’ ਦੀ ਚੁਲਬੁਲੀ ਤੇ ਹੰਸੂ ਹੰਸੂ ਕਰਦੀ ‘ਧੰਨ ਕੌਰ’ ਨੇ ਅਮਿਰੰਦਰ ਗਿੱਲ ਨਾਲ ਅਗਲੀ ਫ਼ਿਲਮ ‘ ਲਵ ਪੰਜਾਬ’ ‘ਚ ਪਹਿਲੀ ਫ਼ਿਲਮ ਤੋਂ ਬਿਲਕੁਲ ਉਲਟ ਕਿਰਦਾਰ ਨਿਭਾਇਆ । ‘ਕਿਸਮਤ’ ਦੀ ਗੱਲ ਕਰੀਏ ਤਾਂ ਇਸ ਵਿੱਚ ਉਸਦੀ ਅਦਾਕਾਰੀ ਦੇ ਕਈ ਰੰਗ ਵੇਖਣ ਨੂੰ ਮਿਲੇ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਸੰਗੀਤ ਐਨਾਂ ਜਬਰਦਸ਼ਤ ਬਣਿਆ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇੱਕ ਮੀਲ ਪੱਥਰ ਸਾਬਤ ਹੋਈ। ਬਿਨ੍ਹਾਂ ਸ਼ੱਕ ਅਮਰਿੰਦਰ ਗਿੱਲ ਤੋਂ ਬਾਅਦ ਇਸ ਫ਼ਿਲਮ ਦੁਆਰਾ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਨੂੰ ਦਰਸ਼ਕਾਂ ਨੇ ਪ੍ਰਵਾਨ ਕੀਤਾ। ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ‘ਚ ‘ਕਿਸਮਤ’ ਦਾ ਅਗਲਾ ਭਾਗ ਵੇਖਣ ਦੀ ਰੀਝ ਪੈਦਾ ਹੋਣੀ ਸੁਭਾਵਿਕ ਹੀ ਸੀ, ਜਲਦ ਹੀ ਦਰਸ਼ਕਾਂ ‘ਚੋਂ ਇਸ ਦੀ ਮੰਗ ਵੀ ਉੱਠਣ ਲੱਗੀ, ਜੋ ਸਮੁੱਚੀ ਟੀਮ ਲਈ ਇੱਕ ਚਣੌਤੀ ਸੀ। ਜਿਸ ਨੂੰ ਪ੍ਰਵਾਨ ਕਰਦਿਆਂ ‘ਕਿਸਮਤ-2’ ਦਾ ਨਿਰਮਾਣ ਹੋਇਆ। ਦਰਸ਼ਕਾਂ ਦੀ ਹਰ ਰੀਝ ਨੂੰ ਧਿਆਨ ‘ਚ ਰੱਖਦਿਆਂ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ ਫ਼ਿਲਮ ਨੂੰ ਬਣਾਇਆ ਹੈ ਜੋ ਬਹੁਤ ਜਲਦ ਦਰਸ਼ਕਾਂ ਦੀ ਨਜ਼ਰ ਹੋਵੇਗੀ। ਜਿਕਰਯੋਗ ਹੈ ਕਿ ‘ ਕਿਸਮਤ 2’ ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅੱਗੇ ਦੀ ਜ਼ਿੰਦਗੀ ਨੂੰ ਵਿਖਾÇਂੲਆ ਜਾਵੇਗਾ। ਸ਼ਿਵੇ ਅਤੇ ਬਾਨੀ ਦੀ ਕਹਾਣੀ ਨੂੰ ਦਰਸ਼ਕ ਇੱਕ ਨਵੇਂ ਤਜ਼ਰਬੇ ਅਤੇ ਨਜ਼ਰੀਏ ਨਾਲ ਪਰਦੇ ਤੇ ਵੇਖਣਗੇ। ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਦੇ ਇਲਾਵਾ ਤਾਨੀਆ ਦਾ ਕਿਰਦਾਰ ਵੀ ਦਰਸ਼ਕਾਂ ਨੂੰ ਪਹਿਲਾਂ ਨਾਲੋਂ ਵਧੇਰੇ ਪਸੰਦ ਆਵੇਗਾ। ਇਸ ਫ਼ਿਲਮ ਵਿੱਚ ਜਿੱਥੇ ਰੁਮਾਂਸ ਭਾਵੁਕਤਾ ਅਤੇ ਰਿਸ਼ਤਿਆਂ ਦੀ ਕਦਰ ਕੀਮਤ ਦਰਸਾਈ ਜਾਵੇਗੀ, ਉਥੇ ਪੰਜਾਬੀ ਮਾਂ ਬੋਲੀ ਸੱਭਿਆਚਾਰ ਅਤੇ ਪੰਜਾਬ ਦੇ ਨੌਜਵਾਨੀ ਕਲਚਰ ਨੂੰ ਵੀ ਬੜੇ ਨੇੜ੍ਹੇ ਤੋਂ ਪਰਦੇ ‘ਤੇ ਰੂਪਮਾਨ ਕੀਤਾ ਜਾਵੇਗਾ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ।
ਜ਼ਿਕਰਯੋਗ ਹੈ ਕਿ 2018 ਦੇ ਕਾਮੇਡੀ ਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚ ਲਵ ਐਂਗਲ ਵਾਲੀ ਭਾਵੁਕਤਾਭਰੀ ਫ਼ਿਲਮ ‘ਕਿਸਮਤ’ ਬਣਾਉਣਾ ਇੱਕ ਬਹੁਤ ਵੱਡਾ ਕਦਮ ਸੀ ਪ੍ਰੰਤੂ ਸਮੁੱਚੀ ਟੀਮ ਦਾ ਵਿਸ਼ਵਾਸ਼ ਸੀ ਤੇ ਇਹ ਸਾਲ ਦੀ ਸੱਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋਈ। ਇਸੇ ਗੱਲ ਨੂੰ ਧਿਆਨ ‘ਚ ਰੱਖਦਿਆਂ ‘ਕਿਸਮਤ 2’ ਦੇ ਨਿਰਮਾਣ ਕਾਰਜ ‘ਚ ਸ਼੍ਰੀ ਨਰੋਤਮ ਜੀ ਸਟੂਡੀਓ ਨਾਲ ‘ ਜ਼ੀ ਸਟੂਡੀਓਜ਼ ਨੇ ਵੀ ਹੱਥ ਮਿਲਾਇਆ ਹੈ ਤੇ ਫ਼ਿਲਮ ਨੂੰ ਬੇਹੱਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।
‘ਅੰਗਰੇਜ਼’ ਲਾਹੋਰੀਏ, ਲਵ ਪੰਜਾਬ, ਕਾਲਾ ਸ਼ਾਹ ਕਾਲਾ, ਕਿਸਮਤ’ ਚੰਡੀਗੜ੍ਹ ਅੰਮਿਤ੍ਰਸਰ-ਚੰਡੀਗੜ੍ਹ ਅਤੇ ‘ਝੱਲੇ ’ ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਸਰਗੁਣ ਮਹਿਤਾ ਨੇ ਦੱਸਿਆ ਕਿ ਉਸਨੇ ਲਾਕ ਡਾਊਨ ਦੇ ਦਿਨਾਂ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਦਾ ਸੰਗੀਤਕ ਵੀਡਿਓਜ਼ ਅਤੇ ਇੰਸਟ੍ਰਾਗਰਾਮ ‘ਤੇ ਦਿਲਚਸਪ ਕਹਾਣੀਆਂ ਨਾਲ ਮਨੋਰੰਜਨ ਕੀਤਾ ਹੈ। ‘ਕਿਸਮਤ 2’ ਤੋਂ ਸਰਗੁਣ ਮਹਿਤਾ ਨੂੰ ਵੀ ਵੱਡੀਆਂ ਆਸਾਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor