Pollywood

ਕੈਨੇਡਾ ‘ਚ ਪੰਜਾਬੀ ਗਾਇਕ ਕੇਐਸ ਮੱਖਣ ਗ੍ਰਿਫ਼ਤਾਰ

ਸਰੀ – ਪੰਜਾਬ ਦੇ ਮਸ਼ਹੂਰ ਗਾਇਕ ਕੇ ਐਸ ਮੱਖਣ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਐ, ਜਿਸ ਨੂੰ ਕੈਨੇਡਾ ਦੀ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਅਪਣੀ ਗੱਡੀ ਵਿਚ ਕਿਧਰੇ ਜਾ ਰਿਹਾ ਸੀ। ਕੇ ਐਸ ਮੱਖਣ ਨੂੰ ਦੇਖਦਿਆਂ ਹੀ ਕੈਨੇਡਾ ਪੁਲਿਸ ਨੇ ਉਸ ਦੀ ਗੱਡੀ ਰੋਕੀ ਅਤੇ ਉਸ ਦੇ ਹੱਥ ਪਿੱਛੇ ਕਰਕੇ ਹਥਕੜੀਆਂ ਲਗਾ ਦਿੱਤੀਆਂ।

ਕੇ ਐਸ ਮੱਖਣ ਦੀ ਇਸ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਐ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਪੁਲਿਸ ਵੱਲੋਂ ਕੇ ਐਸ ਮੱਖਣ ਨੂੰ ਹਥਕੜੀਆਂ ਲਗਾਈਆਂ ਜਾ ਰਹੀਆਂ ਅਤੇ ਉਥੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ। ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ ਸਰੀ ਪੁਲਿਸ ਵੱਲੋਂ ਕੀਤੀ ਗਈ ਅਤੇ ਕੇ ਐਸ ਮੱਖਣ ‘ਤੇ ਨਾਜਾਇਜ਼ ਅਸਲਾ ਰੱਖਣ ਦੇ ਇਲਜ਼ਾਮ ਲਗਾਏ ਗਏ ਨੇ।
ਜ਼ਿਕਰਯੋਗ ਐ ਕਿ ਗਾਇਕ ਕੇ ਐਸ ਮੱਖਣ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਨੇ।

ਅਕਤੂਬਰ 2019 ਵਿਚ ਉਹ ਉਸ ਸਮੇਂ ਵਿਵਾਦਾਂ ਵਿਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਸਿੱਖ ਪ੍ਰਚਾਰਕਾਂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਆਪਣੇ ਕਕਾਰ ਉਤਾਰ ਦਿੱਤੇ ਸਨ ਕਿਉਂਕਿ ਕਾਫ਼ੀ ਸਮੇਂ ਤੱਕ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਬਸਪਾ ਦੀ ਟਿਕਟ ‘ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਦੀ ਚੋਣ ਵੀ ਲੜੀ ਸੀ।

ਹੁਣ ਫਿਰ ਨਾਜਾਇਜ਼ ਅਸਲਾ ਰੱਖਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰੀ ਨੂੰ ਲੈ ਕੇ ਕੇ ਐਸ ਮੱਖਣ ਫਿਰ ਤੋਂ ਵਿਵਾਦਾਂ ਵਿਚ ਆ ਗਏ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਇਸ ਮਾਮਲੇ ਵਿਚ ਸ਼ਾਮ ਤੱਕ ਉਸ ਨੂੰ ਜ਼ਮਾਨਤ ਮਿਲ ਸਕਦੀ ਐ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor