International

ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਮੰਗੀ ਮਾਫ਼ੀ

ਟੋਰੰਟੋ – ਭਾਰਤੀ ਮੂਲ ਦੀ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਤੇ ਉੱਚ ਫ਼ੌਜੀ ਅਧਿਕਾਰੀਆਂ ਨੇ ਹਥਿਆਰਬੰਦ ਬਲ ਦੇ ਉਨ੍ਹਾਂ ਮੌਜੂਦਾ ਤੇ ਸਾਬਕਾ ਮੁਲਾਜ਼ਮਾਂ ਤੋਂ ਮਾਫ਼ੀ ਮੰਗੀ ਹੈ, ਜਿਨ੍ਹਾਂ ਨੂੰ ਜਿਨਸੀ ਸ਼ੋਸ਼ਣ ਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ।ਸੀਬੀਸੀ ਨਿਊਜ਼ ਮੁਤਾਬਕ ਕੌਮੀ ਸੁਰੱਖਿਆ ਦਫ਼ਤਰ ਤੋਂ ਆਨਲਾਈਨ ਪ੍ਰਸਾਰਤ ਪ੍ਰੋਗਰਾਮ ’ਚ ਕੈਨੇਡਾ ਦੀ ਸਰਕਾਰ ਵੱਲੋਂ ਰੱਖਿਆ ਮੰਤਰੀ ਅਨੀਤਾ ਆਨੰਦ, ਉਪ ਰੱਖਿਆ ਮੰਤਰੀ ਜਾਡੀ ਥਾਮਸ ਤੇ ਚੀਫ ਆਫ ਸਟਾਫ ਵਾਇਨ ਆਇਰੇ ਨੇ ਫ਼ੌਜ ਦੇ ਉਨ੍ਹਾਂ ਮੁਲਾਜ਼ਮਾਂ ਤੋਂ ਮਾਫ਼ੀ ਮੰਗੀ, ਜਿਨ੍ਹਾਂ ਦੀ ਜ਼ਿੰਦਗੀ ਫ਼ੌਜ ’ਚ ਜਿਨਸੀ ਸ਼ੋਸ਼ਣ ਤੇ ਭੇਦਭਾਵ ਕਾਰਨ ਬਰਬਾਦ ਹੋ ਗਈ। ਇਸ ਮਾਫ਼ੀ ਦੀ ਉਡੀਕ ਲੰਬੇ ਸਮੇਂ ਤੋਂ ਸੀ। ਫੇਸਬੁੱਕ ’ਤੇ ਵੀ ਇਸ ਅਧਿਕਾਰਕ ਮਾਫ਼ੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।ਅਨੀਤਾ ਆਨੰਦ ਨੇ ਕਿਹਾ, ‘ਦੇਸ਼ ਦੀ ਰੱਖਿਆ ਮੰਤਰੀ ਵਜੋਂ ਮੈਂ ਕੈਨੇਡਾ ਦੀ ਸਰਕਾਰ ਵੱਲੋਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ। ਮੈਂ ਉਨ੍ਹਾਂ ਚੁਣੇ ਗਏ ਅਧਿਕਾਰੀਆਂ ਵੱਲੋਂ ਵੀ ਮਾਫ਼ੀ ਮੰਗਦੀ ਹਾਂ, ਜੋ ਜਿਨਸੀ ਸ਼ੋਸ਼ਣ ਤੇ ਭੇਦਭਾਵ ਦੇ ਮਾਮਲੇ ’ਚ ਕਾਰਵਾਈ ਕਰਨ ’ਚ ਅਸਫਲ ਰਹੇ।ਉਨ੍ਹਾਂ ਕਿਹਾ ਕਿ ਮੈਂ ਕੈਨੇਡਾ ਦੇ ਉਨ੍ਹਾਂ ਹਜ਼ਾਰਾਂ ਲੋਕਾਂ ਤੋਂ ਮਾਫ਼ੀ ਮੰਗਦੀ ਹਾਂ, ਜਿਨ੍ਹਾਂ ਨੂੰ ਇਸ ਲਈ ਨੁਕਸਾਨ ਪੁਹੰਚਾਇਆ ਗਿਆ ਕਿਉਂਕਿ ਤੁਹਾਡੀ ਸਰਕਾਰ ਨੇ ਤੁਹਾਡੀ ਰੱਖਿਆ ਨੂੰ ਕੀਤੀ ਤੇ ਨਾ ਹੀ ਅਸੀਂ ਇਹ ਪੱਕਾ ਕੀਤਾ ਕਿ ਇਨਸਾਫ਼ ਤੇ ਜਵਾਬਦੇਹੀ ਤੈਅ ਕਰਨ ਲਈ ਸਹੀ ਵਿਵਸਥਾ ਹੋਵੇ। ਤੁਹਾਡੀ ਸਰਕਾਰ ਤੇ ਫ਼ੌਜ ਉਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ’ਚ ਅਸਫਲ ਰਹੀ। ਇਸ ਲਈ ਅਸੀਂ ਮਾਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਸਰਕਾਰਾਂ ਨੇ ਇਸ ਪਾਪ ਨੂੰ ਖ਼ਤਮ ਕਰਨ ਲਈ ਢੁੱਕਵੀਂ ਕੋਸ਼ਿਸ਼ ਨਹੀਂ ਕੀਤੀ। ਚੀਜ਼ਾਂ ਬਦਲ ਸਕਦੀਆਂ ਹਨ। ਬਦਲਣੀਆਂ ਚਾਹੀਦੀਆਂ ਹਨ ਤੇ ਬਦਲਣਗੀਆਂ। ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਨੂੁੰ ਕਰਨਾ ਚਾਹੁੰਦੇ ਹਾਂ। ਦੱਸਣਯੋਗ ਹੈ ਕਿ ਸਾਬਕਾ ਫ਼ੌਜ ਮੁਖੀ ਸਮੇਤ 11 ਮੁੱਖ ਫ਼ੌਜੀ ਅਧਿਕਾਰੀਆਂ ’ਤੇ ਲੱਗੇ ਜਿਨਸੀ ਸ਼ੋਸ਼ਮ ਤੇ ਭੇਦਭਾਵ ਦੇ ਦੋਸ਼ਾਂ ਤੋਂ ਬਾਅਦ ਰੱਖਿਆ ਮੰਤਰੀ ਤੇ ਫ਼ੌਜ ਮੁਖੀ ਨੇ ਮਾਫ਼ੀ ਮੰਗੀ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor