India

ਖ਼ਾਲਸਾ ਪੰਥ ਸਾਜਨਾ ਦਿਵਸ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ: ਡਾ. ਵਿਜੇ ਸਤਬੀਰ ਸਿੰਘ

ਨਾਂਦੇੜ –  ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਪੁਰਬ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ। ਮਿਤੀ 13 ਅਤੇ 14 ਅਪ੍ਰੈਲ 2024 ਨੂੰ ਵੱਖ-ਵੱਖ ਧਾਰਮਿਕ ਸਮਾਗਮ ਮਨਾਏ ਜਾਣਗੇ. ਮਿਤੀ 13 ਅਪ੍ਰੈਲ 2024 ਨੂੰ ਮਾਣਯੋਗ ਪੰਜ ਪਿਆਰੇ ਸਾਹਿਬਾਨ ਵੱਲੋਂ ਸੰਗਤਾਂ ਨੂੰ ਅੰਮ੍ਰਿਤ ਛਕਾਕੇ ਖਾਲਸਾ ਸਜਾਇਆ ਜਾਵੇਗਾ । ਰਾਤ ਠੀਕ 8.30 ਤੋਂ 12.30 ਤੱਕ ਮਾਣਯੋਗ ਪੰਜ ਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਡਾ.ਸ.ਵਿਜੇ ਸਤਬੀਰ ਪ੍ਰਸ਼ਾਸਕ ਅਤੇ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਦਸਮੇਸ਼ ਹਜ਼ੂਰੀ ਸੇਵਾ ਸੁਸਾਇਟੀ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ 14ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਕੁਲਵਿੰਦਰ ਸਿੰਘ ਜੀ – ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਭਾਈ ਚਰਨਜੀਤ ਸਿੰਘ ਜੀ ਹੀਰਾ (ਦਿੱਲੀ) ਵੱਲੋਂ ਅੰਮ੍ਰਿਤਮਈ ਗੁਰਬਾਣੀ ਦੇ ਜਸ ਸਰਵਣ ਕਰਵਾਏ ਜਾਣਗੇ।
ਮਿਤੀ 14 ਅਪ੍ਰੈਲ 2024 ਨੂੰ ਤਖ਼ਤ ਸਾਹਿਬ ਵਿਖੇ ਸਿੰਘਾਸਨ ਅਸਥਾਨ ਦੇ ਸਾਹਮਣੇ ਗੁਰੂ ਸਾਹਿਬ ਜੀ ਪਵਿੱਤਰ ਸ਼ਸਤਰ ਦਰਸ਼ਨਾਂ ਲਈ ਸਜਾਏ ਜਾਣਗੇ। ਇਨ੍ਹਾਂ ਪਵਿੱਤਰ ਸ਼ਸਤਰਾਂ ਦੀ ਪੂਜਾ, ਤਿਲਕ ਆਦਿ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਤਖ਼ਤ ਸਾਹਿਬ ਜੀ ਦੇ ਹੈਡ ਗ੍ਰੰਥੀ ਮਾਣਯੋਗ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਵੱਲੋਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਯੁੱਧਮਈ ਬਾਣੀ ‘ਚੰਡੀ ਦੀ ਵਾਰ’ ਦੇ ਪਾਠ ਕੀਤੇ ਜਾਣਗੇ। ਸ਼ਾਮ ਠੀਕ 4.00 ਵਜੇ ਪੁਰਾਤਨ ਮਰਿਆਦਾ ਅਨੁਸਾਰ ਅਰਦਾਸ ਕਰਕੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਮਹੱਲਾ (ਨਗਰ ਕੀਰਤਨ) ਤਖਤ ਸਾਹਿਬ ਜੀ ਦੇ ਮਾਣਯੋਗ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਪੰਜ ਪਿਆਰੇ ਸਾਹਿਬ ਜੇ ਦੀ ਸਰਪ੍ਰਸਤੀ ਹੇਠ, ਨਿਸ਼ਾਨ ਸਾਹਿਬ, ਗੁਰੂ ਸਾਹਿਬ ਜੀ ਦੇ ਘੋੜੇ, ਕੀਰਤਨੀ ਜੱਥੇ, ਭਜਨ ਮੰਡਲੀ, ਗੱਤਕਾ ਪਾਰਟੀ ਦੇ ਕਰਤੱਬ ਅਤੇ ਭਜਨ, ਕੀਰਤਨ ਕਰਦੇ ਹੋਏ ਪੂਰੇ ਜਾਹੋ-ਜਹਾਲ ਨਾਲ ਰਵਾਨਾ ਹੋਵੇਗਾ। ਇਹ ਮਹੱਲਾ ਗੁਰਦੁਆਰਾ ਗੇਟ ਨੰ.1 ਤੋਂ ਗੁਰਦੁਆਰਾ ਚੌਰਸਤਾ, ਮਹਾਵੀਰ ਚੋਂਕ, ਹੱਲਾ ਬੋਲ ਚੌਂਕ ਪਹੁੰਚਕੇ ਇਸ ਮਾਰਗ ’ਤੇ ਪਰੰਪਰਾਗਤ ‘ਹੱਲਾ’ ਖੇਡਿਆ ਜਾਵੇਗਾ ਉਪਰੰਤ ਇਹ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪਹੁੰਚ ਕੇ ਵਿਸ਼ਰਾਮ ਕਰ ਧਾਰਮਿਕ ਰਸਮ ਅਦਾ ਕਰਦੇ ਹੋਏ ਅਗਲੇ ਪੜਾਵ ਲਈ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪਹੁੰਚਕੇ ਦੇਰ ਰਾਤ ਉਥੋਂ ਚਲ ਕੇ ਤਖਤ ਸਾਹਿਬ ਵਿਖੇ ਪਹੁੰਚ ਕੇ ਮਹੱਲੇ ਦੀ ਸਮਾਪਤੀ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਕਿ, ਇਨ੍ਹਾਂ ਸਾਰਿਆਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Related posts

ਪੰਜਾਬ ਸਣੇ ਉੱਤਰ ਪੱਛਮੀ ਭਾਰਤ ’ਚ ਕਹਿਰ ਦੀ ਗਰਮੀ ਪਏਗੀ

editor

ਸੀਏਏ ਕਾਨੂੰਨ ਕੋਈ ਨਹੀਂ ਹਟਾ ਸਕਦਾ, ਇਹ ਕਾਨੂੰਨ ਮੋਦੀ ਦੀ ਗਾਰੰਟੀ ਦਾ ਤਾਜ਼ਾ ਉਦਾਹਰਣ ਹੈ : ਮੋਦੀ

editor

ਕੇਜਰੀਵਾਲ ਦੇ ਭਾਸ਼ਣ ’ਤੇ ਈਡੀ ਨੇ ਪ੍ਰਗਟਾਇਆ ਇਤਰਾਜ਼, ਕੋਰਟ ਬੋਲੀ-ਇਸ ’ਚ ਨਹੀਂ ਪਵਾਂਗੇ

editor