Punjab

ਗੁਰਮੀਤ ਰਾਮ ਰਹੀਮ ਵਾਪਸ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਪੁੱਜਾ

ਚੰਡੀਗੜ੍ਹ – ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਰਲੋੋ ਖ਼ਤਮ ਹੋ ਗਈ ਹੈ। ਸੌਦਾ ਸਾਧ ਦੀ ਫਰਲੋ ਅੱਜ ਖ਼ਤਮ ਹੋ ਗਈ ਹੈ। ਡੇਰਾ ਮੁਖੀ ਐਤਵਾਰ ਰਾਤ 11:50 ਵਜੇ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਪਹੁੰਚਿਆ। ਸੌਦਾ ਸਾਧ 21 ਦਿਨਾਂ ਦੀ ਫਰਲੋ ‘ਤੇ ਬਾਹਰ ਆਇਆ ਸੀ। ਗੁਰੂਗ੍ਰਾਮ ਪੁਲਿਸ ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ‘ਚ ਲੈ ਕੇ ਰੋਹਤਕ ਪਹੁੰਚੀ। ਡੇਰਾ ਮੁਖੀ ਐਤਵਾਰ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਪਹੁੰਚਿਆ। ਕਾਫ਼ਲੇ ‘ਚ ਅੱਠ ਤੋਂ ਵੱਧ ਲਗਜ਼ਰੀ ਗੱਡੀਆਂ ਸਨ, ਜਿਨ੍ਹਾਂ ਦੇ ਅੱਗੇ ਹੋਰ ਪੁਲਿਸ ਪਾਇਲਟ ਚੱਲ ਰਹੇ ਸਨ। ਦੂਜੇ ਪਾਸੇ ਰਾਮ ਰਹੀਮ 21 ਦਿਨਾਂ ਦੌਰਾਨ ਸਿਰਸਾ ਡੇਰੇ ਨਹੀਂ ਪਹੁੰਚ ਸਕਿਆ, ਜਦੋਂਕਿ ਉਸ ਦੇ ਪੈਰੋਕਾਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਗੁਰੂਗ੍ਰਾਮ ਪੁਲਿਸ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ‘ਚ ਲੈ ਕੇ ਰੋਹਤਕ ਪਹੁੰਚੀ। ਜੇਲ੍ਹ ਕੰਪਲੈਕਸ ਦੇ ਆਸਪਾਸ ਸੁੁਰੱਖਿਆ ਪ੍ਰਬੰਧ ਪਹਿਲਾਂ ਹੀ ਪੁਖ਼ਤਾ ਕਰ ਦਿੱਤੇ ਗਏ ਸਨ। ਦਰਅਸਲ ਸਰਕਾਰ ਨੇ ਫਰਵਰੀ ‘ਚ ਰਾਮ ਰਹੀਮ ਦੀ 21 ਦਿਨ ਦੀ ਫਰਲੋ ਮਨਜ਼ੂਰ ਕੀਤੀ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਉਸ ਨੂੰ ਜ਼ੈੱਡ ਪਲੱਸ ਵੀ ਮੁਹੱਈਆ ਕਰਵਾਈ ਸੀ। ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ‘ਚ ਹੀ ਰਿਹਾ।

 

ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਪ੍ਰਬੰਧ ਕੀਤੇ ਗਏ ਸਨ। ਆਈਆਈਐਮ ਪੁਲਿਸ ਚੌਕੀ ਤੋਂ ਜੇਲ੍ਹ ਅਹਾਤੇ ਤਕ ਪੰਜ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕੈਦੀਆਂ ਨੂੰ ਮਿਲਣ ਆਏ ਹੋਰ ਕੈਦੀਆਂ ਤੇ ਲੋਕਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਸਵੇਰੇ 10 ਵਜੇ ਤੋਂ ਬਾਅਦ ਕਿਸੇ ਵੀ ਮੁਲਾਕਾਤੀ ਨੂੰ ਜੇਲ੍ਹ ਅੰਦਰ ਨਹੀਂ ਜਾਣ ਦਿੱਤਾ ਗਿਆ। ਜ਼ਿਆਦਾਤਰ ਨੂੰ ਜੇਲ੍ਹ ਦੇ ਨਿਯਮਾਂ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਸੀ ਜਾਂ ਦੁਪਹਿਰ ਤੋਂ ਬਾਅਦ ਸਮਾਂ ਦਿੱਤਾ ਜਾ ਰਿਹਾ ਸੀ। ਇਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।

ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਨੇ 2017 ‘ਚ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ ਸਜ਼ਾ ਸੁਣਾਈ ਸੀ। ਉਸ ਸਮੇਂ ਪੰਚਕੂਲਾ ‘ਚ ਹੋਈ ਹਿੰਸਾ ਤੋਂ ਬਾਅਦ ਡੇਰਾ ਮੁਖੀ ਨੂੰ ਸੜਕ ਰਾਹੀਂ ਲਿਆਉਣ ਦੀ ਬਜਾਏ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਉਦੋਂ ਤੋਂ ਇਹ ਇੱਥੇ ਹੈ। ਇਸ ਤੋਂ ਬਾਅਦ ਪੱਤਰਕਾਰ ਤੇ ਡੇਰਾ ਪ੍ਰਬੰਧਕ ਦੇ ਕਤਲ ਦੇ ਮਾਮਲੇ ਵਿੱਚ ਵੀ ਸਜ਼ਾ ਸੁਣਾਈ ਗਈ। ਡੇਰਾ ਮੁਖੀ ਨੇ ਕਈ ਵਾਰ ਪੈਰੋਲ ਦੀ ਮੰਗ ਵੀ ਕੀਤੀ ਸੀ। ਇਸ ਵਾਰ 21 ਦਿਨਾਂ ਦੀ ਫਰਲੋ ਰਾਹੀਂ ਉਹ ਪਹਿਲੀ ਵਾਰ ਇੰਨੇ ਦਿਨ ਜੇਲ੍ਹ ਤੋਂ ਬਾਹਰ ਆਇਆ ਹੈ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ, ਬਠਿੰਡਾ ‘ਚ ਕੀਤੀ ਵਿਸ਼ਾਲ ਜਨਸਭਾ, ਲੋਕਾਂ ਨੂੰ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਕੀਤੀ ਅਪੀਲ

editor

ਭਗਵੰਤ ਮਾਨ ਨੇ ਲੋਕਾਂ ਨੂੰ ‘ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ’ ਸੁਣਾ ਕੇ ਸੁਖਬੀਰ ‘ਤੇ ਲਈ ਚੁਟਕੀ 

editor

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor