India

ਗੁਰੂਘਰ ਅਰਦਾਸ ਲਈ ਰਾਂਚੀ ਜਾ ਰਹੇ ਸਿੱਖ ਸ਼ਰਧਾਲੂਆਂ ਦੀ ਬੱਸ ਨਦੀ ’ਚ ਡਿੱਗੀ, 7 ਮੌਤਾਂ

ਹਜ਼ਾਰੀਬਾਗ – ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਤਾਤੀਝਰੀਆ ਥਾਣਾ ਖੇਤਰ ਦੇ ਅਧੀਨ ਸੇਵਾਨੇ ਨਦੀ ਨੇੜੇ ਪੁਲ ਤੋਂ ਯਾਤਰੀਆਂ ਨਾਲ ਭਰੀ ਬੱਸ ਹੇਠਾਂ ਡਿੱਗ ਗਈ। ਇਸ ਭਿਆਨਕ ਹਾਦਸੇ ’ਚ ਬੱਸ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਬੱਸ ਵਿੱਚ 52 ਸਿੱਖ ਭਾਈਚਾਰੇ ਦੇ ਲੋਕ ਸਵਾਰ ਸਨ।
ਬੱਸ ਯਾਤਰੀਆਂ ਨੂੰ ਲੈ ਕੇ ਗਿਰੀਡੀਹ ਤੋਂ ਰਾਂਚੀ ਜਾ ਰਹੀ ਸੀ। ਸਵਾਰ ਯਾਤਰੀ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਅਰਦਾਸ ਕੀਰਤਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬੱਸ ਜਿਵੇਂ ਹੀ ਪੁਲ ਤੋਂ ਰੇਲਿੰਗ ਤੋੜਦੇ ਹੋਏ ਕਰੀਬ 20 ਫੁੱਟ ਹੇਠਾਂ ਡਿੱਗੀ ਤਾਂ ਉਸ ਦੇ ਪਰਖੱਚੇ ਉੱਡ ਗਏ। ਅਚਾਨਕ ਸਵਾਰੀਆਂ ਵਿੱਚ ਰੌਲਾ ਪੈ ਗਿਆ। ਬੱਸ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਗੈਸ ਕਟਰ ਮਸ਼ੀਨ ਨਾਲ ਬੱਸ ਨੂੰ ਕੱਟਿਆ ਗਿਆ।
ਤੇਜ਼ ਆਵਾਜ਼ ਨਾਲ ਜਿਵੇਂ ਹੀ ਬੱਸ ਪੁਲ ਦੇ ਹੇਠਾਂ ਡਿੱਗੀ ਤਾਂ ਆਸ-ਪਾਸ ਦੇ ਲੋਕ ਮੌਕੇ ਵੱਲ ਭੱਜਣ ਲੱਗੇ। ਖ਼ਬਰ ਲਿਖੇ ਜਾਣ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਹਾਦਸਾ ਇੰਨਾ ਵੱਡਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਰਨ ਵਾਲਿਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ।
ਇਸ ਐਸਐਸਟੀ ਬੱਸ ਦੇ ਹਾਦਸੇ ਤੋਂ ਬਾਅਦ ਹੁਣ ਤੱਕ ਇਸ ਵਿੱਚੋਂ 7 ਲਾਸ਼ਾਂ ਨੂੰ ਕੱਢ ਕੇ ਐਚ.ਐਮ.ਸੀ.ਐਚ. ਵਿੱਚ ਭੇਜਿਆ ਗਿਆ ਹੈ।

Related posts

ਮੋਦੀ ਦੀ ਧਾਕੜ ਸਰਕਾਰ ਨੇ ਸੁੱਟ ਦਿੱਤੀ ਧਾਰਾ 370 ਦੀ ਕੰਧ : ਪ੍ਰਧਾਨ ਮੰਤਰੀ

editor

ਯੋਗੀ ਦਾ ਬੁਲਡੋਜ਼ਰ ਰਾਖਵਾਂਕਰਨ ਦੇ ਖ਼ਿਲਾਫ਼: ਕਾਂਗਰਸ

editor

ਮਾਲੀਵਾਲ ਕੁੱਟਮਾਰ ਮਾਮਲਾ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ

editor