India

ਗੰਗਾ ‘ਚ ਡੁੱਬੇ ਤਿੰਨ ਨੌਜਵਾਨ, 8 ਦੋਸਤ ਨੀਮ ਬੀਚ ‘ਤੇ ਮਨਾ ਰਹੇ ਸੀ ਦੋਸਤ ਦਾ ਜਨਮ-ਦਿਨ

ਰਿਸ਼ੀਕੇਸ਼ – ਥਾਣਾ ਮੁਨੀਕੇਰੇਤੀ ਖੇਤਰ ਅਧੀਨ ਪੈਂਦੇ ਤਪੋਵਨ ਪੁਲਿਸ ਚੌਕੀ ਵਿੱਚ ਨੀਮ ਬੀਚ ਨੇੜੇ ਅੱਜ ਤਿੰਨ ਨੌਜਵਾਨਾਂ ਦੀ ਗੰਗਾ ਵਿੱਚ ਡੁੱਬਣ ਨਾਲ ਮੌਤ ਹੋ ਗਈ। ਨੀਮ ਬੀਚ ‘ਤੇ ਅੱਠ ਦੋਸਤ ਇੱਕ ਦੋਸਤ ਦਾ ਜਨਮਦਿਨ ਮਨਾ ਰਹੇ ਸਨ। ਜਿਸ ਨੌਜਵਾਨ ਦਾ ਅੱਜ ਜਨਮ ਦਿਨ ਸੀ, ਉਹ ਵੀ ਗੰਗਾ ਵਿੱਚ ਡੁੱਬ ਗਿਆ ਹੈ।

ਐਸਡੀਆਰਐਫ ਦੀ ਟੀਮ ਅਤੇ ਆਫ਼ਤ ਪ੍ਰਬੰਧਨ ਟੀਮ ਗੰਗਾ ਵਿੱਚ ਡੁੱਬੇ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਐਸਡੀਆਰਐਫ ਦੇ ਇੰਸਪੈਕਟਰ ਕਵਿੰਦਰ ਸਿੰਘ ਸਾਜਵਾਨ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ ਤਿੰਨ ਵਜੇ ਮੁਨੀਕੇਰੇਤੀ ਥਾਣੇ ਤੋਂ ਸੂਚਨਾ ਮਿਲੀ ਸੀ ਕਿ ਨੀਮ ਬੀਚ ਨੇੜੇ ਤਿੰਨ ਨੌਜਵਾਨ ਗੰਗਾ ਵਿੱਚ ਡੁੱਬ ਗਏ ਹਨ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਤਪੋਵਨ ਪੁਲਿਸ ਚੌਕੀ ਦੇ ਇੰਚਾਰਜ ਸਤੇਂਦਰ ਕੁਮਾਰ ਨੇ ਦੱਸਿਆ ਕਿ ਰਿਸ਼ੀਕੇਸ਼ ਤੋਂ 8 ਦੋਸਤ ਇੱਥੇ ਆਪਣਾ ਜਨਮ-ਦਿਨ ਮਨਾਉਣ ਆਏ ਸਨ। ਨੀਮ ਬੀਚ ‘ਤੇ ਉਹ ਗੰਗਾ ਵਿਚ ਇਸ਼ਨਾਨ ਕਰਨ ਲਈ ਉਤਰੇ ਸਨ। ਗੰਗਾ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਸੀ। ਇਸ ਦੌਰਾਨ ਤਿੰਨ ਨੌਜਵਾਨ ਗੰਗਾ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ‘ਤੇ ਪੁਲਿਸ ਐਸਡੀਆਰਐਫ ਦੀ ਟੀਮ ਅਤੇ ਡਿਜ਼ਾਸਟਰ ਮੈਨੇਜਮੈਂਟ ਟੀਮ ਬਚਾਅ ‘ਚ ਲੱਗੀ ਹੋਈ ਹੈ।

ਮੁਨੀਕੇਰੇਤੀ ਦੇ ਐਸਐਚਓ ਇੰਸਪੈਕਟਰ ਰਿਤੇਸ਼ ਸ਼ਾਹ ਨੇ ਦੱਸਿਆ ਕਿ ਗੰਗਾ ਵਿੱਚ ਡੁੱਬਣ ਵਾਲੇ ਤਿੰਨ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਆਰੀਅਨ ਬੰਗਵਾਲ (16 ਸਾਲ) ਪੁੱਤਰ ਵਰਿੰਦਰ ਸਿੰਘ, ਵਤਸਲ ਬਿਸ਼ਟ (17 ਸਾਲ) ਅਤੇ ਪ੍ਰਤੇਕ (16 ਸਾਲ) ਪੁੱਤਰ ਰਾਕੇਸ਼ ਚੰਦਰ ਸਾਰੇ ਵਾਸੀ ਗਲੀ ਨੰਬਰ 28 ਗੁਮਾਨੀਵਾਲਾ, ਸ਼ਿਆਮਪੁਰ, ਰਿਸ਼ੀਕੇਸ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਵਤਸਲ ਬਿਸ਼ਟ ਦਾ ਜਨਮ ਦਿਨ ਸੀ, ਜਿਸ ‘ਤੇ ਇਹ ਸਾਰੇ ਦੋਸਤ ਇੱਥੇ ਪੁੱਜੇ ਸਨ।

ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਮੁਨੀਕੇਰੇਤੀ ਥਾਣੇ ਵਿਚ ਤਪੋਵਨ, ਸੱਚਾ ਧਾਮ ਆਸ਼ਰਮ, ਨੀਮ ਬੀਚ ਅਤੇ ਸਾਈਂ ਘਾਟ ਆਦਿ ਇਲਾਕੇ ਹਨ, ਜਿੱਥੇ ਨਹਾਉਣਾ ਬਹੁਤ ਖ਼ਤਰਨਾਕ ਹੈ। ਸਭ ਤੋਂ ਵੱਧ ਡੁੱਬਣ ਦੀਆਂ ਘਟਨਾਵਾਂ ਇਨ੍ਹਾਂ ਇਲਾਕਿਆਂ ਵਿੱਚ ਹੀ ਵਾਪਰ ਰਹੀਆਂ ਹਨ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor