International

ਚੀਨ ’ਚ ਕੋਵਿਡ ’ਤੇ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਨੂੰ ਆਖ਼ਰ 4 ਸਾਲਾਂ ਬਾਅਦ ਮਿਲੀ ਰਿਹਾਈ

ਬੀਜਿੰਗ –  ਚੀਨ ਦੇ ਵੁਹਾਨ ‘’ਚ ਕੋਰੋਨਾ ਵਾਇਰਸ ਫੈਲਣ ਦੇ ਸ਼ੁਰੂਆਤੀ ਦਿਨਾਂ ‘’ਚ ਰਿਪੋਰਟਿੰਗ ਕਰਨ ਨਾਲ ਜੁੜੇ ਮਾਮਲੇ ‘’ਚ ਚਾਰ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਚੀਨੀ ਪੱਤਰਕਾਰ ਝਾਂਗ ਝਾਨ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਪੱਤਰਕਾਰ ਨੇ ਰਿਹਾਅ ਹੋਣ ਦੇ 8 ਦਿਨਾਂ ਬਾਅਦ ਇਕ ਵੀਡੀਓ ’ਚ ਇਹ ਜਾਣਕਾਰੀ ਦਿੱਤੀ। ਝਾਂਗ ਝਾਨ ਨੂੰ ‘ਝਗੜਾ ਕਰਵਾਉਣ ਅਤੇ ਗੜਗੜੀ ਪੈਦਾ’ ਕਰਨ ਦੇ ਜੁਰਮ ਵਿਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਝਾਂਗ ਝਾਨ ਦੇ ਰਿਹਾਅ ਹੋਣ ਦੇ ਦਿਨ ਉਨ੍ਹਾਂ ਦੇ ਸਾਬਕਾ ਵਕੀਲ ਝਾਨ ਨਾਲ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਸਕੇ।ਇਕ ਸੰਖੇਪ ਵੀਡੀਓ ‘’ਚ ਝਾਂਗ ਨੇ ਦੱਸਿਆ ਕਿ ਉਨ੍ਹਾਂ ਨੂੰ 13 ਮਈ ਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਅਤੇ ਪੁਲਸ ਨੇ ਉਨ੍ਹਾਂ ਦੇ ਭਰਾ ਝਾਂਗ ਜੂ ਦੇ ਘਰ ‘’ਤੇ ਉਨ੍ਹਾਂ ਨੂੰ ਛੱਡਿਆ ਸੀ। ਉਨ੍ਹਾਂ ਕਿਹਾ, ‘’ਮੈਂ ਸਾਰਿਆਂ ਨੂੰ ਮਦਦ ਕਰਨ ਲਈ ਧੰਨਵਾਦ ਦਿੰਦੀ ਹਾਂ।ਚੀਨੀ ਪੱਤਰਕਾਰ ਦਾ ਇਹ ਵੀਡੀਓ ਇਕ ਵਿਦੇਸ਼ੀ ਵਰਕਰ ਜੇਨ ਵਾਂਗ ਨੇ ਸਾਂਝਾ ਕੀਤਾ। ਉਨ੍ਹਾਂ ਝਾਂਗ ਝਾਨ ਨੂੰ ਰਿਹਾਅ ਕਰਨ ਲਈ ਬਿ੍ਰਟੇਨ ਵਿਚ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਹ ਝਾਂਗ ਦੇ ਸਾਬਕਾ ਵਕੀਲਾਂ ਨਾਲ ਲਗਾਤਾਰ ਸੰਪਰਕ ‘’ਚ ਰਹੇ ਸਨ।ਝਾਂਗ ਨੇ ਇਕ ਬਿਆਨ ‘’ਚ ਕਿਹਾ ਕਿ ਝਾਂਗ ਨੂੰ ਹਾਲੇ ਵੀ ਸੀਮਤ ਆਜ਼ਾਦੀ ਹੈ। ਹੁਣ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਪੁਲਸ ਚੀਨੀ ਪੱਤਰਕਾਰ ਝਾਂਗ ਨੂੰ ਹੋਰ ਜ਼ਿਆਦਾ ਕੰਟਰੋਲ ’ਚ ਰੱਖੇਗੀ, ਭਲੇ ਹੀ ਉਹ ਹੁਣ ਜੇਲ੍ਹ ’ਚ ਨਾ ਹੋਵੇ। ਝਾਂਗ ਉਨ੍ਹਾਂ ਮੁੱਠੀ ਭਰ ਪੱਤਰਕਾਰਾਂ ਵਿਚੋਂ ਇਕ ਸੀ, ਜਿਨ੍ਹਾਂ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਅਤੇ ਫਰਵਰੀ 2020 ‘’ਚ ਚੀਨ ਸਰਕਾਰ ਵੱਲੋਂ ਪੂਰਨ ਲਾਕਡਾਊਨ ਲਾਏ ਜਾਣ ਤੋਂ ਬਾਅਦ ਵੁਹਾਨ ‘ਚ ਥਾਂ-ਥਾਂ ਜਾ ਕੇ ਰਿਪੋਰਟਿੰਗ ਕੀਤੀ ਸੀ।

Related posts

ਜੀ-7 ਸਮਿਟ : ਗਰਭਪਾਤ ਦੇ ਮੁੱਦੇ ’ਤੇ ਇਟਲੀ ਦੀ ਮੇਲੋਨੀ ਅਤੇ ਮੈਕਰੋਨ ਨਾਲ ਹੋਈ ਬਹਿਸ

editor

ਪਾਕਿਸਤਾਨ ਦੇ ਲੋਕਾਂ ਨੂੰ ਵੱਡੀ ਰਾਹਤ, 10. 20 ਰੁਪਏ ਸਸਤਾ ਹੋਇਆ ਪੈਟਰੋਲ

editor

ਜੀ7 ਸੰਮੇਲਨ ਦੌਰਾਨ ਮੋਦੀ ਅਤੇ ਜਾਪਾਨ ਦੇ ਪੀ.ਐਮ. ਕਿਸ਼ਿਦਾ ਨੇ ਚੀਨ ਅਤੇ ਇੰਡੋ-ਪੈਸੀਫਿਕ ਲਈ ਬਣਾਈਆਂ ਯੋਜਨਾਵਾਂ

editor