Sport

ਸਿੰਧੂ ਮਲੇਸ਼ੀਆ ਮਾਸਟਰਜ਼ ਦੇ ਦੂਜੇ ਦੌਰ ’ਚ

ਕੁਆਲਾਲੰਪੁਰ –  ਬ੍ਰੇਕ ਤੋਂ ਵਾਪਸੀ ਕਰਨ ਵਾਲੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀਵੀ ਸਿੰਧੂ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ ਸਿੱਧੇ ਗੇਮਾਂ ਵਿਚ ਹਰਾ ਕੇ ਮਲੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ।ਵਿਸ਼ਵ ਦੀ 15ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਉਬੇਰ ਕੱਪ ਅਤੇ ਥਾਈਲੈਂਡ ਓਪਨ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਨੇ ਗਿਲਮੋਰ ਨੂੰ 21.17, 21. 16 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਪਿਛਲੇ ਸਾਲ ਗੋਡੇ ਦੀ ਸੱਟ ਤੋਂ ਬਾਅਦ ਵਾਪਸੀ ਤੋਂ ਬਾਅਦ ਕਈ ਕਰੀਬੀ ਮੈਚ ਹਾਰ ਚੁੱਕੀ ਹੈ। ਹੁਣ ਉਸ ਦਾ ਇਰਾਦਾ ਇੱਥੇ ਚੰਗਾ ਪ੍ਰਦਰਸ਼ਨ ਕਰਕੇ ਪੈਰਿਸ ਓਲੰਪਿਕ ਦੀਆਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਹੋਵੇਗਾ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਆਖਰੀ ਵਾਰ 2022 ਸਿੰਗਾਪੁਰ ਓਪਨ ਵਿੱਚ ਖਿਤਾਬ ਜਿੱਤਿਆ ਸੀ। ਹੁਣ ਉਸਦਾ ਸਾਹਮਣਾ ਕੋਰੀਆ ਦੇ ਸਿਮ ਯੂ ਜਿਨ ਨਾਲ ਹੋਵੇਗਾ।ਮਿਕਸਡ ਡਬਲਜ਼ ਵਿੱਚ ਵਿਸ਼ਵ ਰੈਂਕਿੰਗ ਦੇ 53ਵੇਂ ਨੰਬਰ ਦੇ ਬੀ ਸੁਮੀਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਨੇ ਹਾਂਗਕਾਂਗ ਦੇ ਕੁਆਲੀਫਾਇਰ ਲੁਈ ਚੁਨ ਵਾਈ ਅਤੇ ਫੂ ਚੀ ਯਾਨ ਨੂੰ 21.15, 12 21, 21. 17 ਨੂੰ ਹਰਾ ਕੇ ਦੂਜੇ ਦੌਰ ‘’ਚ ਜਗ੍ਹਾ ਬਣਾਈ। ਹੁਣ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਚੇਨ ਤਾਂਗ ਜ਼ੀ ਅਤੇ ਤੋਹ ਈ ਵੇਈ ਨਾਲ ਹੋਵੇਗਾ।

Related posts

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

editor

ਅਫ਼ਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਲਈ ਕੁਆਲੀਫ਼ਾਈ ਕੀਤਾ

editor

ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੀ ਵਾਰ ਹਰਾਇਆ

editor