Punjab

ਚੰਨੀ ਨੇ ਸਿਰਫ਼ ਫੋਕੇ ਐਲਾਨ ਕੀਤੇ : ਪਰਮਿੰਦਰ ਢੀਂਡਸਾ

ਲਹਿਰਾਗਾਗਾ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਿਰਫ਼ ਐਲਾਨ ਕਰਨੇ ਤੇ ਲਾਗੂ ਨਾਂ ਕਰਨ ਨਾਲ ਇੱਕ ਉਹ ਹਾਸੇ ਦਾ ਪਾਤਰ ਬਣੇ ਹਨ, ਕਿਉਂਕਿ ਚੰਨੀ ਸਰਕਾਰ ਨੇ ਪਹਿਲਾ ਜੋਸ਼ ਨਾਲ ਅਨੇਕਾਂ ਐਲਾਨ ਕੀਤੇ, ਪੰ੍ਤੂ ਜ਼ਮੀਨੀ ਪੱਧਰ ਤੇ ਕੁਝ ਵੀ ਲਾਗੂ ਨਹੀਂ ਕੀਤਾ। ਇਹ ਵਿਚਾਰ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ, ਹਲਕਾ ਵਿਧਾਇਕ ਅਤੇ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਸ਼ਹਿਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਐਲਾਨ ਉਹ ਕਰਨੇ ਚਾਹੀਦੇ ਹਨ ਜਿਹੜੇ ਪੂਰੇ ਕੀਤੇ ਜਾਣ। ਉਨਾਂ੍ਹ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ‘ਤੇ ਸ਼ਬਦੀ ਬਾਣ ਛੱਡਦਿਆਂ ਕਿਹਾ ਕਿ ਬੀਬੀ ਮੇਰੇ ‘ਤੇ 14 ਕਰੋੜ ਰੁਪਏ ਘਪਲੇ ਦਾ ਦੋਸ਼ ਲਾ ਰਹੀ ਹੈ, ਇਸ ਸਬੰਧੀ ਮੈਂ ਚੈਲੇਂਜ ਕਰਦਾ ਹਾਂ ਕਿ 14 ਰੁਪਏ ਦਾ ਘਪਲਾ ਵੀ ਕੋਈ ਸਾਬਤ ਕਰ ਦੇਵੇ ਮੈਂ ਚੋਣ ਨਹੀਂ ਲੜਾਂਗਾ, ਸਿਆਸਤ ਛੱਡ ਦੇਵਾਂਗਾ। ਬੀਬੀ ਭੱਠਲ ਅਜਿਹੀਆਂ ਗੱਲਾਂ ਬੁਖਲਾਹਟ ‘ਚ ਆ ਕੇ ਕਰ ਰਹੀ ਹੈ। ਕਿਉਂਕਿ ਉਨਾਂ੍ਹ ਨੂੰ ਮਹਿਸੂਸ ਹੋ ਰਿਹਾ ਹੈ, ਕਿ ਲੋਕ ਮੇਰੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਬੀਬੀ ਨੂੰ ਹਾਰ ਮੂਹਰੇ ਦਿਖ ਰਹੀ ਹੈ। ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਹੀ ਉਹ ਊਲ- ਜਲੂਲ ਬੋਲ ਰਹੇ ਹਨ। ਉਨਾਂ੍ਹ ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਪੁਲਿਸ ਖ਼ਲਿਾਫ਼ ਬੋਲੇ ਅਪਸ਼ਬਦਾਂ ਬਾਰੇ ਕਿਹਾ ਕਿ ਪਾਰਟੀ ਪ੍ਰਧਾਨਾਂ ਨੂੰ ਅਜਿਹੇ ਬਿਆਨ ਦੇਣੇ ਸ਼ੋਭਦੇ ਨਹੀਂ। ਬੇਸ਼ਕ ਪੁਲਿਸ ‘ਚ ਵੀ ਕੁਝ ਮਾੜੇ ਅਫ਼ਸਰ ਹਨ ਪਰ ਸਭਨਾਂ ਨੂੰ ਮਾੜਾ ਕਹਿਣਾ ਗਲਤ ਹੈ। ਸੁਖਬੀਰ ਬਾਦਲ ਸਰਕਾਰ ਵੇਲੇ ਖ਼ੁਦ ਗ੍ਹਿ ਮੰਤਰੀ ਰਹੇ ਹਨ ਜੇ ਉਹ ਫਿਰ ਵੀ ਪੰਜ-ਪੰਜ ਸੌ ਰੁਪਏ ਪੁਲਿਸ ਵੱਲੋਂ ਜੇਬਾਂ੍ਹ ਚੋਂ ਕੱਢਣ ਦਾ ਦੋਸ਼ ਲਾ ਰਹੇ ਹਨ, ਤਾਂ ਉਹ ਖ਼ੁਦ ਜ਼ਿੰਮੇਵਾਰ ਹਨ, ਕਿਉਂਕਿ ਉਦੋਂ ਪੁਲਿਸ ਦਾ ਅਕਸ ਸੁਧਾਰਨ ਲਈ ਸੁਖਬੀਰ ਬਾਦਲ ਨੇ ਕਿਉਂ ਨਹੀਂ ਕੁਝ ਕੀਤਾ। ਅਜਿਹਾ ਕੁੱਝ ਬੋਲ ਕੇ ਪੁਲਿਸ ਦਾ ਮਨੋਬਲ ਗਿਰਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਇਹ ਪਾਰਟੀਆਂ ਵੱਲੋਂ ਬਿਨਾਂ ਸੋਚੇ ਸਮਝੇ ਐਲਾਨ ਕਰਨਾ ਗਲਤ ਮਾਨਸਿਕਤਾ ਦੀ ਨਿਸ਼ਾਨੀ ਹੈ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਰਾਮਪਾਲ ਸਿੰਘ ਬਹਿਣੀਵਾਲ, ਛੱਜੂ ਸਿੰਘ ਧਾਲੀਵਾਲ, ਜਸਵੰਤ ਸਿੰਘ ਹੈਪੀ,ਅਤੇ ਹੋਰ ਵੀ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor