Breaking News International Latest News News

ਛੁੱਟੀ ਨਾ ਮਿਲਣ ’ਤੇ ਮਹਿਲਾ ਨੇ ਕੀਤਾ ਕੇਸ, ਕੰਪਨੀ ਨੂੰ ਦੇਣੇ ਪਏ ਇੰਨੇ ਕਰੋੜ ਰੁਪਏ

ਨਵੀਂ ਦਿੱਲੀ – ਕਈ ਵਾਰ ਵੱਡੀਆਂ ਕੰਪਨੀਆਂ ਤੋਂ ਵੀ ਅਜਿਹੀ ਭੁੱਲ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਕੋਰਟ ਦੇ ਮਾਮਲਿਆਂ ’ਚ ਫਸਣਾ ਪੈ ਜਾਂਦਾ ਹੈ। ਦੁਨੀਆ ਭਰ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਕਾਫੀ ਆਮ ਹੋ ਗਈਆਂ ਹਨ। ਹਾਲ ਹੀ ’ਚ ਲੰਡਨ ਦਾ ਇਕ ਮਾਮਲਾ ਕਾਫੀ ਚਰਚਾ ’ਚ ਛਾਇਆ ਹੋਇਆ ਹੈ। ਦਰਅਸਲ, ਉੱਥੇ ਦੀ ਇਕ ਕੰਪਨੀ (London Company) ’ਚ ਕੰਮ ਕਰਨ ਵਾਲੀ ਮਹਿਲਾ ਨੇ ਆਪਣੇ ਬੌਸ ਤੋਂ ਇਕ ਘੰਟਾ ਜਲਦੀ ਜਾਣ ਦੀ ਆਗਿਆ ਮੰਗੀ ਸੀ ਪਰ ਬੌਸ ਦੇ ਮਨ੍ਹਾ ਕਰ ਦੇਣ ’ਤੇ ਮਹਿਲਾ ਨੇ ਇਸ ਮਾਮਲੇ ਨੂੰ ਕੋਰਟ ਤਕ ਖਿੱਚ ਕੇ ਲੈ ਗਈ। ਲੰਡਨ ਦੀ ਇਕ ਕੰਪਨੀ ’ਚ ਕੰਮ ਕਰਨ ਵਾਲੀ ਮਹਿਲਾ ਨੇ ਆਪਣੀ ਬੇਟੀ ਦੀ ਦੇਖਭਾਲ ਕਰਨ ਲਈ ਬੌਸ ਤੋਂ ਘਰ ਜਲਦੀ ਜਾਣ ਦੀ ਆਗਿਆ ਮੰਗੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਹਫਤੇ ’ਚ 4 ਦਿਨ ਇਕ ਘੰਟਾ ਪਹਿਲਾਂ ਜਾਣਾ ਹੋਵੇਗਾ ਤਾਂ ਕਿ ਉਹ ਆਪਣੀ ਬੇਟੀ ਨੂੰ ਸਕੂਲ ਤੋਂ ਪਿਕ ਕਰ ਸਕੇ ਪਰ ਬੌਸ ਨੇ ਉਸ ਨੂੰ ਸਾਫ ਮਨ੍ਹਾ ਕਰ ਦਿੱਤਾ ਸੀ। ਅਜਿਹੇ ’ਚ Ellis ਨਾਂ ਦੀ ਇਸ ਮਹਿਲਾ ਨੇ ਰਿਜ਼ਾਇਨ (Resign) ਦੇ ਕੇ Employment Tribunal Court ਤਕ ਮਾਮਲਾ ਪਹੁੰਚਾ ਦਿੱਤਾ ਸੀ। ਰਿਪੋਰਟ ਅਨੁਸਾਰ ਮਹਿਲਾ ਨੇ Employment Tribunal Court ’ਚ ਆਪਣਾ ਪੱਖ ਰੱਖਿਆ ਤੇ ਫਿਰ ਕੰਪਨੀ ਨੇ ਵੀ ਆਪਣਾ representative ਉੱਥੇ ਭੇਜ ਦਿੱਤਾ। ਕੋਰਟ ਨੇ ਦੋਵਾਂ ਧਿਰਾਂ ਦਾ ਮਾਮਲਾ ਸੁਣ ਕੇ ਤੇ ਫਿਰ ਮਹਿਲਾ ਦੇ ਹਿਤ ’ਚ ਫ਼ੈਸਲਾ ਸੁਣਾ ਦਿੱਤਾ। ਕੋਰਟ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਜਲਦ ਤੋਂ ਜਲਦ ਮਹਿਲਾ ਨੂੰ ਇਕ ਲੱਖ 80 ਹਜ਼ਾਰ ਯੂਰੋ ਦਾ ਜੁਰਮਾਨਾ (Compensation) ਦੇਣ। Indian Currency ’ਚ ਇਹ ਰਕਮ ਲਗਪਗ 2 ਕਰੋੜ ਰੁਪਏ ਹੈ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor