India

ਜੇਲ੍ਹ ’ਚ ਪਾਰਥ ਨੂੰ ਵੇਖ ਕੈਦੀਆਂ ਨੇ ਲਾਏ ਚੋਰ-ਚੋਰ ਦੇ ਨਾਅਰੇ, ਅਰਪਿਤਾ ਨੂੰ ਲੈ ਕੇ ਵੀ ਕਹੀਆਂ ਅਸ਼ਲੀਲ ਗੱਲਾਂ

ਕੋਲਕਾਤਾ – ਅਧਿਆਪਕ ਭਰਤੀ ਘੁਟਾਲੇ ’ਚ ਗਿ੍ਰਫਤਾਰ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਨੂੰ ਵੇਖ ਕੇ ਜੇਲ੍ਹ ’ਚ ਕੈਦੀਆਂ ਨੇ ਚੋਰ ਚੋਰ ਦੇ ਨਾਅਰੇ ਲਾਏ ਤੇ ਉਸਨੂੰ ਰੱਜ ਕੇ ਗਾਲ੍ਹਾਂ ਕੱਢੀਆਂ। ਇੰਨਾ ਹੀ ਨਹੀਂ, ਉਸਦੀ ਮਹਿਲਾ ਦੋਸਤ ਅਰਪਿਤਾ ਮੁਖਰਜੀ ਨੂੰ ਲੈ ਕੇ ਵੀ ਅਸ਼ਲੀਲ ਗੱਲਾਂ ਕਹੀਆਂ। ਸੂਤਰਾਂ ਅਨੁਸਾਰ ਪਾਰਥ ਨੂੰ ਪ੍ਰੈਜ਼ੀਡੈਂਸੀ ਜੇਲ੍ਹ ’ਚ ਮਾੜੇ ਸਲੂਕ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਸਵੇਰੇ ਉਹ ਜਿਵੇਂ ਹੀ ਆਪਣੀ ਕੋਠੜੀ ਤੋਂ ਬਾਹਰ ਆਇਆ ਤਾਂ ਹੋਰਨਾਂ ਦੋ ਕੈਦੀ ਚੋਰ ਚੋਰ ਦੇ ਨਾਅਰੇ ਲਾਉਣ ਲੱਗੇ। ਇੰਨਾ ਹੀ ਨਹੀਂ, ਉਹ ਉਸਨੂੰ ਤਰ੍ਹਾਂ ਤਰ੍ਹਾਂ ਦੇ ਅਪਸ਼ਬਦ ਕਹਿਣ ਲੱਗੇ। ਕੁਝ ਕੈਦੀਆਂ ਨੇ ਸੀਟੀ ਵਜਾਉਣੀ ਸ਼ੁਰੂ ਕਰ ਦਿੱਤੀ। ਕੁਝ ਕਹਿਣ ਲੱਗੇ ‘ਵੇਖ ਕੇਮਨ ਲਾਗੇ’ (ਵੇਖ ਕਿਵੇਂ ਲਗਦਾ ਹੈ) ਪਰ ਪਾਰਥ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਤੇ ਸਿੱਧਾ ਅੱਗੇ ਵਧ ਗਿਆ। ਫਿਰ ਸ਼ਾਮ ਨੂੰ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਕੁਝ ਕੈਦੀ ਉਸ ਵੱਲ ਭੈੜੇ ਇਸ਼ਾਰੇ ਕਰਨ ਲੱਗੇ। ਇਥੋਂ ਤਕ ਕਿ ਅਰਪਿਤਾ ਦੇ ਨਾਂ ’ਤੇ ਗਲਤ ਗੱਲਾਂ ਕਰਨ ਲੱਗੇ। ਹਾਲਾਂਕਿ ਸਾਬਕਾ ਸਿੱਖਿਆ ਮੰਤਰੀ ਨੇ ਇਸ ’ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਪਾਰਥ ਜਿਸ ਕੋਠੜੀ ’ਚ ਬੰਦ ਹੈ, ਉਸ ਵਿਚ ਕੋਈ ਮੰਜਾ ਨਹੀਂ ਹੈ। ਕੁਰਸੀ ਵੀ ਨਹੀਂ ਹੈ ਪਰ ਉਸਦੇ ਪਖਾਨੇ ’ਚ ਇਕ ਕਮੋਡ (ਟਾਇਲਟ ਸੀਟ) ਹੈ। ਅਜਿਹੇ ’ਚ ਭਾਰੀ ਸਰੀਰ ਵਾਲੇ ਪਾਰਥ ਨੇ ਪੂਰੀ ਰਾਤ ਉਸੇ ਕਮੋਡ ’ਤੇ ਬੈਠ ਕੇ ਕੱਢੀ। ਐਤਵਾਰ ਨੂੰ ਸਵੇਰੇ ਜੇਲ੍ਹ ਅਧਿਕਾਰੀਆਂ ਨੂੰ ਬਿਸਤਰੇ ਤੇ ਮੰਜੇ ਦੀ ਗੁਹਾਰ ਲਾਈ, ਜਿਸ ’ਤੇ ਉਸ ਨੂੰ ਮੰਜਾ ਦੇ ਦਿੱਤਾ ਗਿਆ। ਉਸਨੂੰ ਤਿੰਨ ਕੰਬਲ ਵੀ ਦਿੱਤੇ ਗਏ ਹਨ। ਸਿਰਹਾਣੇ ਵਜੋਂ ਤਿੰਨੇ ਕੰਬਲ ਸਿਰ ਹੇਠਾਂ ਰੱਖ ਕੇ ਸੌਂ ਗਿਆ। ਸਵੇਰੇ ਈਡੀ ਵੱਲੋਂ ਪਾਰਥ ਨੂੰ ਕੁਝ ਅਖਬਾਰ ਤੇ ਮੈਗਜ਼ੀਨ ਵੀ ਦਿੱਤੀਆਂ ਗਈਆਂ। ਅਖਬਾਰ ’ਚ ਆਪਣੇ ਖਿਲਾਫ ਛਪੀਆਂ ਰਿਪੋਰਟਾਂ ਵੇਖ ਕੇ ਪਾਰਥ ਨੇ ਨਜ਼ਰਾਂ ਫੇਰ ਲਈਆਂ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ’ਚ ਪਾਰਥ ਦੇ ਪੈਰ ਸੁੱਜ ਗਏ ਹਨ। ਉਸਦਾ ਭਾਰ ਵੀ ਤਿੰਨ ਕਿਲੋ ਘੱਟ ਗਿਆ ਹੈ।

ਵਿਧਾਇਕ ਦਾ ਅਹੁਦਾ ਛੱਡਣ ਦੀਆਂ ਗੱਲਾਂ ਵਿਚਾਲੇ ਪਾਰਥ ਦੇ ਵਕੀਲ ਸੁਕੰਨਿਆ ਬਿਸਵਾਸ ਨੇ ਕਿਹਾ ਕਿ ਚੈਟਰਜੀ ਹਾਲੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵੇਗਾ। ਉਹ ਵਿਧਾਇਕ ਬਣੇ ਰਹਿਣਾ ਚਾਹੁੰਦਾ ਹੈ। ਉਸਨੂੰ ਪਾਰਟੀ ’ਤੇ ਪੂਰਾ ਭਰੋਸਾ ਹੈ। ਇਸ ਤੋਂ ਪਹਿਲਾਂ ਕੋਰਟ ’ਚ ਸੁਣਵਾਈ ਦੌਰਾਨ ਪਾਰਥ ਦੇ ਵਕੀਲ ਨੇ ਕਿਹਾ ਸੀ ਕਿ ਜੇ ਉਸਦੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ’ਤੇ ਵਿਚਾਰ ਕਰੇਗਾ।

ਤ੍ਰਿਣਮੂਲ ਨੇ ਕੁਨਾਲ ਨੂੰ ਪਾਰਥ ਖਿਲਾਫ ਬਿਆਨਬਾਜ਼ੀ ਕਰਨ ਤੋਂ ਰੋਕਿਆ

ਤਿ੍ਰਣਮੂਲ ਕਾਂਗਰਸ ਨੇ ਪਾਰਟੀ ਦੇ ਬੁਲਾਰੇ ਕੁਨਾਲ ਘੋਸ਼ ਨੂੰ ਪਾਰਥ ਖਿਲਾਫ ਬਿਆਨਬਾਜ਼ੀ ਨਾ ਕਰਨ ਦੀ ਹਦਾਇਤ ਦਿੱਤੀ ਹੈ। ਦਰਅਸਲ ਕੁਨਾਲ ਪਾਰਥ ਖਿਲਾਫ ਲਗਾਤਾਰ ਬਿਆਨਬਾਜ਼ੀ ਕਰਦਾ ਆ ਰਿਹਾ ਸੀ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor