International

ਜੋ ਬਾਈਡਨ ਦੀ ਅਪੀਲ, ਬੰਧਕਾਂ ਬਾਰੇ ਸਮਝੌਤਾ ਕਰਨ ਲਈ ਹਮਾਸ ’ਤੇ ਦਬਾਅ ਬਣਾਉਣ ਮਿਸਰ ਅਤੇ ਕਤਰ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮਿਸਰ ਅਤੇ ਕਤਰ ਦੇ ਆਗੂਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਹਮਾਸ ’ਤੇ ਇਸ ਗੱਲ ਦਾ ਦਬਾਅ ਬਣਾਉਣ ਲਈ ਕਿਹਾ ਕਿ ਉਹ ਇਜ਼ਰਾਈਲ ਦੇ ਬੰਧਕਾਂ ਬਾਰੇ ਸਮਝੌਤਾ ਕਰਨ। ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਬਾਇਡਨ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਕਿਹਾ ਸੀ ਕਿ ਉਹ ਗਾਜ਼ਾ ’ਚ ਛੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਰੋਕਣ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਰਾਸ਼ਟਰਪਤੀ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਕੁੱਝ ਬੰਧਕਾਂ ਦੇ ਪਰਵਾਰ ਦੇ ਮੈਂਬਰਾਂ ਨਾਲ ਸੋਮਵਾਰ ਨੂੰ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਹੁਣ ਵੀ 100 ਲੋਕ ਹਮਾਸ ਦੇ ਕਬਜ਼ੇ ’ਚ ਹਨ।ਬਾਇਡਨ ਨੇ ਬੰਧਕਾਂ ਬਾਰੇ ਇਸ ਹਫ਼ਤੇ ਦੇ ਅੰਤ ’ਚ ਗੱਲਬਾਤ ਲਈ ਸੀ.ਆਈ.ਏ. ਡਾਇਰੈਕਟਰ ਬਿਲ ਬਰਨਸ ਨੂੰ ਕਾਹਿਰਾ ’ਚ ਤੈਨਾਤ ਕੀਤਾ ਹੈ ਅਤੇ ਇਸ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਹਿ ਅਲ ਸਿਸੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਚਿੱਠੀਆਂ ਲਿਖੀਆਂ ਹਨ। ਵਾਇਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਧਕਾਂ ਦੀ ਰਿਹਾਈ ਲਈ ਹੋਰ ਮਨੁੱਖੀ ਮਦਦ ਪਹੁੰਚਾਉਣ ਲਈ ਅਸਥਾਈ ਜੰਗਬੰਦੀ ਹੀ ਇਕੋ-ਇਕ ਰਸਤਾ ਹੈ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor