India

ਟਵਿਟਰ ਦੀ ਅਰਜ਼ੀ ‘ਤੇ ਸਮ੍ਰਿਤੀ ਇਰਾਨੀ ਨੂੰ ਨੋਟਿਸ, ਮਾਮਲਾ ਗੋਆ ਬਾਰ ਦੇ ਲਾਇਸੈਂਸ ਨਾਲ ਜੁੜਿਐ

ਨਵੀਂ ਦਿੱਲੀ – ਟਵਿੱਟਰ ਦੀ ਬੇਨਤੀ ‘ਤੇ ਹਾਈਕੋਰਟ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੋਂ ਜਵਾਬ ਮੰਗਿਆ ਹੈ। ਗੋਆ ਬਾਰ ਲਾਇਸੈਂਸ ਮਾਮਲੇ ‘ਚ ਇਰਾਨੀ ਦੀ ਪਟੀਸ਼ਨ ‘ਤੇ 29 ਜੁਲਾਈ ਦੇ ਹੁਕਮ ‘ਚ ਟਵਿੱਟਰ ਨੇ ਸੋਧਾਂ ਦੀ ਮੰਗ ਕੀਤੀ ਹੈ।ਉਕਤ ਹੁਕਮਾਂ ‘ਚ ਹਾਈਕੋਰਟ ਨੇ ਟਵਿਟਰ ਨੂੰ ਇਰਾਨੀ ਖ਼ਿਲਾਫ਼ ਕਾਂਗਰਸੀ ਨੇਤਾਵਾਂ ਵਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਪੋਸਟਾਂ ਅਤੇ ਵੈੱਬ ਲਿੰਕਾਂ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਸੀ।

ਜਿਸ ‘ਤੇ ਟਵਿੱਟਰ ਨੇ ਕਿਹਾ ਕਿ ਉਹ ਸਿਰਫ ਉਸ ਸਮੱਗਰੀ ਨੂੰ ਹਟਾਉਣ ਲਈ ਪਾਬੰਦ ਹੈ ਜੋ ਮੁਦਈ ਦੁਆਰਾ URL ਪ੍ਰਦਾਨ ਕੀਤੇ ਜਾਣ ‘ਤੇ ਮਾਣਹਾਨੀ ਵਾਲੀ ਪਾਈ ਜਾਂਦੀ ਹੈ।ਜਿ਼ਕਰਯੋਗ ਹੈ ਕਿ ਇਤਰਾਜ਼ਯੋਗ ਪੋਸਟ ਕਰਨ ਲਈ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਨੇਤਾਵਾਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਹੋਰਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਇਸ ਤੋਂ ਪਹਿਲਾਂ 29 ਜੁਲਾਈ ਨੂੰ ਦਿੱਲੀ ਹਾਈ ਕੋਰਟ ਨੇ ਸਮ੍ਰਿਤੀ ਇਰਾਨੀ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਦੇ ਸਬੰਧ ਵਿੱਚ ਕਾਂਗਰਸ ਨੇਤਾ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ ਸੰਮਨ ਜਾਰੀ ਕੀਤਾ ਸੀ।
ਸਮ੍ਰਿਤੀ ਇਰਾਨੀ ਨੇ ਆਪਣੀ ਬੇਟੀ ‘ਤੇ ਲੱਗੇ ਦੋਸ਼ਾਂ ਲਈ ਕਾਂਗਰਸ ਨੇਤਾਵਾਂ ਤੋਂ 2 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਦਰਅਸਲ, ਸਮਰਿਤੀ ਇਰਾਨੀ ਦੀ ਧੀ ‘ਤੇ ਕਾਂਗਰਸੀ ਨੇਤਾਵਾਂ ਵੱਲੋਂ ਗੈਰ-ਕਾਨੂੰਨੀ ਬਾਰ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor