International

ਡਬਲਿਊ. ਐੱਚ. ਓ. ਬੋਰਡ ’ਚ ਨਿਯੁਕਤੀ ਲਈ ਅਮਰੀਕਾ ਨੇ ਭੇਜਿਆ ਸਰਜਨ ਜਨਰਲ ਵਿਵੇਕ ਮੂਰਤੀ ਦਾ ਨਾਮ

ਵਾਸ਼ਿੰਗਟਨ – ਰਾਸ਼ਟਰਪਤੀ ਜੋਅ ਬਿਡੇਨ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਕਾਰਜਕਾਰੀ ਬੋਰਡ ਵਿੱਚ ਅਮਰੀਕੀ ਪ੍ਰਤੀਨਿੱਧੀ ਵਜੋਂ ਸੇਵਾ ਕਰਨ ਲਈ ਇੱਕ ਵਾਰ ਫ਼ਿਰ ਭਾਰਤੀ-ਅਮਰੀਕੀ ਸਰਜਨ ਜਨਰਲ ਡਾ. ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਹੈ। ਮੂਰਤੀ (46) ਦਾ ਨਾਂ ਬੋਰਡ ਨੂੰ ਦੁਬਾਰਾ ਭੇਜਿਆ ਗਿਆ ਹੈ, ਕਿਉਂਕਿ ਇਸ ਅਹੁਦੇ ’ਤੇ ਨਿਯੁਕਤੀ ਲਈ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਅਕਤੂਬਰ 2022 ਤੋਂ ਸੈਨੇਟ ਵਿੱਚ ਲੰਬਿਤ ਸੀ।
ਉਨ੍ਹਾਂ ਦੀ ਮਾਰਚ 2021 ਵਿੱਚ ਦੇਸ਼ ਦੇ 21ਵੇਂ ਸਰਜਨ ਜਨਰਲ ਵਜੋਂ ਨਿਯੁਕਤੀ ਲਈ ਅਮਰੀਕੀ ਸੈਨੇਟ ਦੁਆਰਾ ਪੁਸ਼ਟੀ ਕੀਤੀ ਗਈ ਸੀ। ਉਹ ਇਸ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜ ਕਾਲ ਦੌਰਾਨ 19ਵੇਂ ਸਰਜਨ ਜਨਰਲ ਵਜੋਂ ਵੀ ਕੰਮ ਕਰ ਚੁੱਕੇ ਹਨ। ਮੂਰਤੀ ਇੱਕ ਮਸ਼ਹੂਰ ਡਾਕਟਰ, ਖੋਜ ਵਿਗਿਆਨੀ, ਉੱਦਮੀ ਅਤੇ ਲੇਖਕ ਹਨ। ਉਹ ਆਪਣੀ ਪਤਨੀ ਡਾ. ਐਲਿਸ ਚੇਨ ਅਤੇ ਆਪਣੇ 2 ਬੱਚਿਆਂ ਨਾਲ ਵਾਸ਼ਿੰਗਟਨ ਵਿੱਚ ਰਹਿੰਦੇ ਹਨ। ਮੂਰਤੀ ਦਾ ਜਨਮ ਹਡਰਸਫ਼ੀਲਡ ਯੌਰਕਸ਼ਾਇਰ ਵਿੱਚ ਹੋਇਆ ਸੀ। ਮੂਰਤੀ ਦੇ ਮਾਤਾ-ਪਿਤਾ ਭਾਰਤ ’ਚ ਕਰਨਾਟਕ ਤੋਂ ਹਨ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor