Sport

ਡਿਫੈਂਡਰ ਗੁਰਿੰਦਰ ਸਿੰਘ ਐੱਫਆਈਐੱਚ ਹਾਕੀ-5 ਚੈਂਪੀਅਨਸ਼ਿਪ ‘ਚ ਕਰੇਗਾ ਟੀਮ ਦੀ ਅਗਵਾਈ

ਨਵੀਂ ਦਿੱਲੀ – ਡਿਫੈਂਡਰ ਗੁਰਿੰਦਰ ਸਿੰਘ ਅਗਲੇ ਮਹੀਨੇ ਸਵਿਟਜ਼ਰਲੈਂਡ ਦੇ ਲੁਸਾਨੇ ਵਿਚ ਹੋਣ ਵਾਲੀ ਪਹਿਲੀ ਐੱਫਆਈਐੱਚ ਹਾਕੀ-5 ਚੈਂਪੀਅਨਸ਼ਿਪ ਵਿਚ ਭਾਰਤ ਦੀ ਨੌਂ ਮੈਂਬਰੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਭਾਰਤੀ ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਅਤੇ ਮੇਜ਼ਬਾਨ ਸਵਿਟਜ਼ਰਲੈਂਡ ਨਾਲ ਖੇਡੇਗੀ। ਇਹ ਟੂਰਨਾਮੈਂਟ 5 ਅਤੇ 6 ਜੂਨ ਨੂੰ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਟੀਮ ਦੇ ਮੈਂਬਰ ਮਿਡਫੀਲਡਰ ਸੁਮਿਤ ਉਪ ਕਪਤਾਨ ਹੋਣਗੇ। ਟੀਮ ਵਿਚ ਓਲੰਪਿਕ ਕਾਂਸੀ ਤਮਗਾ ਜੇਤੂ ਟੀਮ ਦੇ ਨਾਲ-ਨਾਲ 698 ਜੂਨੀਅਰ ਵਿਸ਼ਵ ਕੱਪ ਟੀਮ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿਚ ਗੋਲਕੀਪਰ ਪਵਨ, ਡਿਫੈਂਡਰ ਸੰਜੇ, ਮਨਦੀਪ ਮੋਰ ਅਤੇ ਗੁਰਿੰਦਰ ਸਿੰਘ ਸ਼ਾਮਲ ਹਨ। ਮਿਡਫੀਲਡਰ ਸੁਮਿਤ ਅਤੇ ਰਵੀਚੰਦਰ ਸਿੰਘ ਤੋਂ ਇਲਾਵਾ ਫਾਰਵਰਡ ਦਿਲਪ੍ਰਰੀਤ ਸਿੰਘ, ਮੁਹੰਮਦ ਰਾਹੀਲ ਮੌਸਿਨ ਅਤੇ ਗੁਰਸਾਹਿਬਜੀਤ ਸਿੰਘ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਪਵਨ, ਸੰਜੇ ਅਤੇ ਰਵੀਚੰਦਰ 2018 ਦੀਆਂ ਯੂਥ ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਹਾਕੀ-5 ਫਾਰਮੈਟ ਦੀ ਕੋਸ਼ਿਸ਼ ਕੀਤੀ ਗਈ ਸੀ। ਤਿੰਨੋਂ ਪਿਛਲੇ ਸਾਲ ਭੁਵਨੇਸ਼ਵਰ ਵਿਚ ਜੂਨੀਅਰ ਵਿਸ਼ਵ ਕੱਪ ਟੀਮ ਵਿਚ ਵੀ ਸਨ। ਸੁਮਿਤ ਤੋਂ ਇਲਾਵਾ ਦਿਲਪ੍ਰਰੀਤ ਸਿੰਘ ਓਲੰਪਿਕ ਕਾਂਸੀ ਤਮਗਾ ਜੇਤੂ ਟੀਮ ‘ਚ ਸੀ।ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਹਾਕੀ-5 ਟੂਰਨਾਮੈਂਟ ਖੇਡ ਦੇ ਵੱਖਰੇ ਫਾਰਮੈਟ ਨੂੰ ਦਿਖਾਉਣ ਦਾ ਮੌਕਾ ਹੈ। ਅਸੀਂ ਇੰਨੇ ਖੂਬਸੂਰਤ ਦੇਸ਼ ਵਿਚ ਬਿਹਤਰੀਨ ਟੀਮਾਂ ਦੇ ਖਿਲਾਫ ਤੇਜ਼ ਰਫਤਾਰ ਵਾਲੀ ਹਾਕੀ ਖੇਡਦੇ ਹੋਏ ਬਹੁਤ ਖੁਸ਼ ਹਾਂ। ਭਾਰਤੀ ਟੀਮ 1 ਜੂਨ ਨੂੰ ਬੈਂਗਲੁਰੂ ਤੋਂ ਰਵਾਨਾ ਹੋਵੇਗੀ।

ਟੀਮ : ਪਵਨ, ਸੰਜੇ, ਮਨਦੀਪ, ਗੁਰਿੰਦਰ ਸਿੰਘ (ਕੈਪਟਨ), ਸੁਮਿਤ, ਰਵੀਚੰਦਰ ਸਿੰਘ, ਦਿਲਪ੍ਰਰੀਤ ਸਿੰਘ, ਮੁਹੰਮਦ ਰਾਹੀਲ ਮੌਸੀਨ, ਗੁਰਸਾਹਿਬਜੀਤ ਸਿੰਘ। ਸਟੈਂਡਬਾਏ: ਪ੍ਰਸ਼ਾਂਤ ਕੁਮਾਰ ਚੌਹਾਨ, ਬੱਬੀ ਸਿੰਘ ਧਾਮੀ, ਸੁਦੀਪ ਚਿਰਮਾਕੋ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor