Sport

ਡੇ-ਨਾਈਟ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ

ਬੈਂਗਲੁਰੂ – ਜੇ ਤੁਸੀਂ ਕਮਜ਼ੋਰ ਸ੍ਰੀਲੰਕਾ ਖ਼ਿਲਾਫ਼ ਦੋ ਮੈਚਾਂ ਦੀ ਸੀਰੀਜ਼ ਵਿਚ ਕੀਤੇ ਗਏ ਕਲੀਨ ਸਵੀਪ ਨੂੰ ਘੱਟ ਮੰਨ ਰਹੇ ਹੋ ਤਾਂ ਇਹ ਤੁਹਾਡੀ ਭੁੱਲ ਹੈ ਕਿਉਂਕਿ ਪਿਛਲੇ 10 ਸਾਲ ਵਿਚ ਟੀਮ ਇੰਡੀਆ ਨੇ ਆਪਣੇ ਘਰ ਵਿਚ ਸ੍ਰੀਲੰਕਾ ਤੋਂ ਇਲਾਵਾ ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਆਸਟ੍ਰੇਲੀਆ ਨੂੰ ਦੋ-ਦੋ ਵਾਰ ਟੈਸਟ ਸੀਰੀਜ਼ ਵਿਚ ਹਰਾਇਆ ਹੈ। ਇਹੀ ਨਹੀਂ, ਉਸ ਨੇ ਇਕ ਵਾਰ ਅਫ਼ਗਾਨਿਸਤਾਨ ਨੂੰ ਵੀ ਹਰਾਇਆ ਹੈ। ਕਦੀ ਭਾਰਤੀ ਟੀਮ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਨਿਊਜ਼ੀਲੈਂਡ ਵਿਚ ਜਿੱਤਣ ਦਾ ਮੰਤਰ ਲੱਭਦੀ ਸੀ ਪਰ ਹੁਣ ਦੁਨੀਆ ਦੀਆਂ ਸਾਰੀਆਂ ਟੀਮਾਂ ਭਾਰਤ ਵਿਚ ਟੈਸਟ ਸੀਰੀਜ਼ ਜਿੱਤਣ ਦਾ ਮੰਤਰ ਲੱਭ ਰਹੀਆਂ ਹਨ। ਭਾਰਤੀ ਟੀਮ ਪਿਛਲੇ 10 ਸਾਲ ਤੋਂ ਘਰ ਵਿਚ ਕੋਈ ਵੀ ਟੈਸਟ ਸੀਰੀਜ਼ ਨਹੀਂ ਹਾਰੀ ਹੈ। ਮੋਹਾਲੀ ਵਿਚ ਪਹਿਲਾ ਟੈਸਟ ਪਾਰੀ ਤੇ 222 ਦੌੜਾਂ ਨਾਲ ਹਾਰਨ ਵਾਲੀ ਸ੍ਰੀਲੰਕਾਈ ਟੀਮ ਨੂੰ ਇੱਥੇ ਚਿੰਨਾਸਵਾਮੀ ਸਟੇਡੀਅਮ ਵਿਚ ਡੇ-ਨਾਈਟ ਟੈਸਟ ਵਿਚ ਦੂਜੀ ਪਾਰੀ ਵਿਚ ਜਿੱਤ ਲਈ 447 ਦੌੜਾਂ ਦਾ ਟੀਚਾ ਮਿਲਿਆ ਸੀ। ਸ੍ਰੀਲੰਕਾ ਕੋਲ ਤਿੰਨ ਦਿਨ ਸਨ ਪਰ ਉਸ ਕੋਲ ਅਜਿਹੇ ਬੱਲੇਬਾਜ਼ ਨਹੀਂ ਸਨ ਜੋ ਉਸ ਨੂੰ ਜਿੱਤ ਦੇ ਦਰਵਾਜ਼ੇ ਤਕ ਵੀ ਪਹੁੰਚਾ ਸਕਣ। ਸਭ ਨੂੰ ਮੈਚ ਦਾ ਨਤੀਜਾ ਪਤਾ ਸੀ ਪਰ ਬੱਸ ਇਹ ਨਹੀਂ ਪਤਾ ਸੀ ਕਿ ਭਾਰਤ ਕਿੰਨੇ ਸਮੇਂ ਵਿਚ ਕਿੰਨੀਆਂ ਦੌੜਾਂ ਨਾਲ ਜਿੱਤ ਹਾਸਲ ਕਰੇਗਾ। ਕਪਤਾਨ ਦਿਮੁਥ ਕਰੁਣਾਰਤਨੇ (107) ਦੇ 14ਵੇਂ ਸੈਂਕੜੇ ਦੀ ਬਦੌਲਤ ਸ੍ਰੀਲੰਕਾਈ ਟੀਮ ਤੀਜੇ ਦਿਨ ਦੇ ਦੂਜੇ ਸੈਸ਼ਨ ਤਕ ਆਪਣੀ ਪਾਰੀ ਨੂੰ 208 ਦੌੜਾਂ ਤਕ ਖਿੱਚਣ ਵਿਚ ਕਾਮਯਾਬ ਰਹੀ। 238 ਦੌੜਾਂ ਨਾਲ ਜਿੱਤ ਹਾਸਲ ਕਰਨ ਵਾਲੀ ਟੀਮ ਇੰਡੀਆ ਨੂੰ ਪਤਾ ਸੀ ਕਿ ਭਾਰਤ ਵਿਚ 400 ਕੀ ਕੋਈ ਮਹਿਮਾਨ ਟੀਮ ਕਦੀ ਚੌਥੀ ਪਾਰੀ ਵਿਚ 300 ਦੌੜਾਂ ਵੀ ਨਹੀਂ ਬਣਾ ਸਕੀ ਹੈ। ਭਾਰਤ ਨੇ ਜ਼ਰੂਰ 2008 ਵਿਚ ਚੇਨਈ ਵਿਚ ਇੰਗਲੈਂਡ ਖ਼ਿਲਾਫ਼ ਚੌਥੀ ਪਾਰੀ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 387 ਦੌੜਾਂ ਬਣਾ ਕੇ ਉਸ ਮੈਚ ਨੂੰ ਛੇ ਵਿਕਟਾਂ ਨਾਲ ਜਿੱਤਿਆ ਸੀ। ਉਸ ਵਿਚ ਸਚਿਨ ਨੇ ਆਖ਼ਰੀ ਦਿਨ ਅਜੇਤੂ 103 ਦੌੜਾਂ ਬਣਾਈਆਂ ਸਨ ਤੇ ਆਪਣੀ ਪਾਰੀ ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸਮਰਪਤ ਕੀਤਾ ਸੀ। ਭਾਰਤ ਨੂੰ ਸੀਰੀਜ਼ ਜਿੱਤਣ ਨਾਲ 24 ਅੰਕ ਮਿਲੇ ਹਨ ਪਰ ਟੀਮ ਫ਼ੀਸਦੀ ਅੰਕ ਘੱਟ ਹੋਣ ਕਾਰਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਸੂਚੀ ਵਿਚ ਅਜੇ ਪੰਜਵੇਂ ਸਥਾਨ ’ਤੇ ਹੈ। ਚੋਟੀ ਦੀਆਂ ਦੋ ਟੀਮਾਂ ਹੀ ਡਬਲਯੂਟੀਸੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor