International

ਤਾਲਿਬਾਨ ਪ੍ਰਸ਼ਾਸਨ ਨੂੰ ਮਾਨਤਾ ਲਈ ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਦੀ ਸਰਕਾਰਾਂ ਨੂੰ ਅਪੀਲ

ਕਾਬੁਲ – ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਨੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਫ਼ਗਾਨਿਸਤਾਨੀ ਤਾਲਿਬਾਨ ਪ੍ਰਸ਼ਾਸਨ ਨੂੰ ਰਸਮੀ ਤੌਰ ’ਤੇ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਨਤਾ ਲਈ ਜ਼ਰੂਰੀ ਸਾਰੀਆਂ ਸ਼ਰਤਾਂ ਉਨ੍ਹਾਂ ਨੇ ਪੂਰੀਆਂ ਕਰ ਲਈਆਂ ਹਨ।  ਸਤੰਬਰ ’ਚ ਅਹੁਦਾ ਸੰਭਾਲਣ ਤੋਂ ਬਾਅਦ ਅਖੁੰਦ ਨੇ ਪਹਿਲੀ ਵਾਰ ਜਨ ਪ੍ਰਸਾਰਨ ’ਚ ਕਿਹਾ ਕਿ ਸਾਰੀਆਂ ਸਰਕਾਰਾਂ ਖ਼ਾਸ ਤੌਰ ’ਤੇ ਇਸਲਾਮੀ ਦੇਸ਼ ਉਸ ਨੂੰ ਮਾਨਤਾ ਦੇਣਾ ਸ਼ੁਰੂ ਕਰ ਦੇਣ। ਜ਼ਿਕਰਯੋਗ ਹੈ ਕਿ ਦੁਨੀਆ ਦੇ ਪ੍ਰਮੁੱਖ ਦੇਸ਼ ਤਾਲਿਬਾਨ ਨੂੰ ਮਾਨਤਾ ਦੇਣ ਦੇ ਪੱਖ ’ਚ ਨਹੀਂ ਹਨ। ਖ਼ਾਸ ਤੌਰ ’ਤੇ ਅਮਰੀਕਾ ਨੇ ਅਫ਼ਗਾਨਿਸਤਾਨ ਸਰਕਾਰ ਦੇ ਸਾਰੇ ਖਾਤਿਆਂ ਤੇ ਜਾਇਦਾਦਾਂ ਸੀਜ਼ ਕਰ ਦਿੱਤੀਆਂ ਹਨ। ਅਖੁੰਦ ਤੇ ਤਾਲਿਬਾਨ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਅਫ਼ਗਾਨਿਸਤਾਨ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਮਨੁੱਖੀ ਸਹਾਇਤਾ ਦੇਣ ਤੇ ਸਰਕਾਰੀ ਸਹਾਇਤਾ ਜਾਰੀ ਕਰਨ ਲਈ ਕਿਹਾ ਹੈ। ਇਸ ਦੌਰਾਨ ਤਾਲਿਬਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੁੱਦੀਨ ਹੱਕਾਨੀ ਨੇ ਕਾਬੁਲ ਪੁਲਿਸ ਨਾਲ ਬੈਠਕ ’ਚ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਜਨਤਾ ਨਾਲ ਚੰਗਾ ਵਿਹਾਰ ਕਰੋ। ਕੋਈ ਸਖ਼ਤ ਕਦਮ ਉਦੋਂ ਹੀ ਚੁੱਕੋ ਜਦੋਂ ਬਹੁਤ ਜ਼ਰੂਰੀ ਹੋਵੇ। ਨਾਲ ਹੀ ਬਗ਼ੈਰ ਕਿਸੇ ਅਪਰਾਧ ਦੇ ਕੈਦ ਕੀਤੇ ਗਏ ਲੋਕਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹੱਕਾਨੀ ਨੇ ਤਾਲਿਬਾਨੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿਛਲੀ ਸਰਕਾਰ ਦੇ ਅਫਸਰਾਂ ਦੇ ਨਾਲ ਹੀ ਬਦਲੇ ਦੀ ਕਾਰਵਾਈ ਵੀ ਨਾ ਕਰਨ। ਇਕ ਰਿਪੋਰਟ ਮੁਤਾਬਕ ਜਦੋਂ ਤੋਂ ਤਾਲਿਬਾਨ ਦਾ ਕਬਜ਼ਾ ਹੋਇਆ ਹੈ ਅਫ਼ਗਾਨਿਸਤਾਨ ’ਚ ਪੰਜ ਲੱਖ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਖ਼ਾਸ ਤੌਰ ’ਤੇ ਕੰਮਕਾਜੀ ਮਹਿਲਾਵਾਂ ਦੀ ਸਥਿਤੀ ਸਭ ਤੋਂ ਵੱਧ ਖ਼ਰਾਬ ਹੈ। ਉਨ੍ਹਾਂ ਦੇ ਨੌਕਰੀ ਜਾਂ ਕਾਰੋਬਾਰ ਕਰਨ ’ਤੇ ਰੋਕ ਲਗਾਈ ਜਾ ਚੁੱਕੀ ਹੈ। ਕਈ ਜਾਇਦਾਦਾਂ ਵੀ ਬੰਦ ਹੋ ਗਈਆਂ ਹਨ। ਇਸ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਨੂੰ ਕੋਵਿਡ ਵੈਕਸੀਨ ਦੀਆਂ ਦਸ ਲੱਖ ਵਾਧੂ ਖ਼ੁਰਾਕਾਂ ਦੇ ਰਿਹਾ ਹੈ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor