India

ਤੀਜੇ ਪੜਾਅ ਦੀਆਂ ਵੋਟਿੰਗ ਤੋਂ ਬਾਅਦ ਕਾਂਗਰਸ ਅਤੇ ‘ਇੰਡੀ ਗਠਜੋੜ’ ਦਾ ਫਿਊਜ਼ ਉਡ ਗਿਐ : ਮੋਦੀ

ਹੈਦਰਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ’ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਬਾਅਦ ਕਾਂਗਰਸ ਅਤੇ ਉਸ ਦੇ ‘ਇੰਡੀ’ ਗਠਜੋੜ ਦੇ ਘਟਕ ਦਲਾਂ ਦਾ ਤੀਜਾ ‘ਫਿਊਜ਼’ ਉੱਡ ਗਿਆ ਹੈ। ਹੈਦਰਾਬਾਦ ਤੋਂ ਰਕੀਬ 150 ਕਿਲੋਮੀਟਰ ਦੂਰ ਵੇਮੁਲਾਵਾੜਾ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਵੋਟਿੰਗ ਦੇ ਚਾਰ ਪੜਾਅ ਬਾਕੀ ਹਨ ਅਤੇ ਜਨਤਾ ਦੇ ਆਸ਼ੀਰਵਾਦ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਰਟਰੀ ਜਨਤਾਂਤਰਿਕ ਗਠਜੋੜ (ਰਾਜਗ) ਜਿੱਤ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਗਠਜੋੜ ‘ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦਾ ਮਜ਼ਾਕ ਉਡਾਉਂਦੇ ਹੋਏ ਕਿਹਾ,‘‘ਤੀਜੇ ਪੜਾਅ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਤੇ ‘ਇੰਡੀ’ ਗਠਜੋੜ ਦਾ ਤੀਜਾ ਫਿਊਜ਼ ਉੱਡ ਗਿਆ ਹੈ।’’
ਪੀ.ਐੱਮ. ਮੋਦੀ ਅਤੇ ਭਾਜਪਾ ਦੇ ਕੁਝ ਨੇਤਾ ਵਿਰੋਧੀ ਧਿਰ ਗਠਜੋੜ ਨੂੰ ‘ਇੰਡੀ’ ਗਠਜੋੜ ਕਹਿੰਦੇ ਹਨ। ਕਾਂਗਰਸ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ‘ਰਾਸ਼ਟਰ ਪ੍ਰਥਮ’ ਦੇ ਸਿਧਾਂਤ ’ਚ ਯਕੀਨ ਕਰਦੀ ਹੈ, ਜਦੋਂ ਕਿ ਕਾਂਗਰਸ ਅਤੇ ਬੀਆਰਐੱਸ ਲਈ ‘ਪਰਿਵਾਰ ਪ੍ਰਥਮ’ ਹੈ। ਉਨ੍ਹਾਂ ਕਿਹਾ ਕਿ ਬੀਆਰਐੱਸ ਅਤੇ ਕਾਂਗਰਸ ਨੇ ਭਿ੍ਰਸ਼ਟਾਚਾਰ ’ਤੇ ਇਕ-ਦੂਜੇ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ ਪਰ ਦੋਵੇਂ ਦਲਾਂ ਦਰਮਿਆਨ ਭਿ੍ਰਸ਼ਟਾਚਾਰ ਇਕ ਆਮ ਕਾਰਕ ਹੈ। ਪੀ.ਐੱਮ. ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ 5 ਸਾਲ ਤੱਕ ‘ਅਡਾਨੀ’ ਅਤੇ ‘ਅੰਬਾਨੀ’ ਦੇ ਨਾਂ ਦਾ ਜਾਪ ਕੀਤਾ ਅਤੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ’ਚ ‘ਡਬਲ ਅਤੇ (ਆਰਆਰ)’ ਟੈਕਸ ਨੂੰ ਲੈ ਕੇ ਦਿੱਲੀ ਤੱਕ ਖੂਬ ਚਰਚਾ ਹੋ ਰਹੀ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor