Punjab

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’

ਅੰਮ੍ਰਿਤਸਰ – ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਨੂੰ ਕਿਹਾ ਹੈ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਹਰੇਕ ਸਿੱਖ ਪਰਿਵਾਰ ਨੂੰ 5 ਬੱਚੇ ਪੈਦਾ ਕਰਨੇ ਚਾਹੀਦੇ ਹਨ। ਗਿਆਨੀ ਹਰਨਾਮ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਹਰੇਕ ਸਿੱਖ 5 ਬੱਚੇ ਪੈਦਾ ਕਰੇ। ਜੇਕਰ ਤੁਸੀਂ ਉਨ੍ਹਾਂ ਦੀ ਦੇਖ-ਭਾਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਮੈਨੂੰ ਦੇ ਦਿਓ।
ਇਕ ਬੱਚਾ ਘਰ ਰੱਖੋ, 4 ਮੈਨੂੰ ਦੇ ਦਿਓ। ਇਨ੍ਹਾਂ ਬੱਚਿਆਂ ਵਿਚ ਮੈਂ ਆਉਣ ਵਾਲਾ ਭਵਿੱਖ ਦੇਖਦਾ ਹਾਂ। ਇਨ੍ਹਾਂ ਨੂੰ ਗੁਰਮਤਿ ਸਿੱਖਿਆ ਦਿੱਤੀ ਜਾਵੇਗੀ। ਇਨ੍ਹਾਂ ’ਚੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਕੋਈ ਗ੍ਰੰਥੀ, ਕੋਈ ਸ਼ਹੀਦ ਤੇ ਕੋਈ ਵਿਦਵਾਨ ਬਣੇਗਾ। ਇਨ੍ਹਾਂ ਨੂੰ ਗੁਰਮਿਤ ਵਿਦਵਾਨ ਬਣਾਵਾਂਗਾ, ਜਿਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਪਛਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਬੱਚੇ ਤਕ ਸੀਮਤ ਨਾ ਰਹੋ। ਅਸੀਂ (ਸਿੱਖ) ਸੂਬੇ ਵਿਚ 52 ਫੀਸਦੀ ਆਬਾਦੀ ਹੈ ਜਦੋਂ ਕਿ ਬਾਕੀ ਪ੍ਰਵਾਸੀ ਹਨ। ਆਉਣ ਵਾਲੇ ਸਮੇਂ ਵਿਚ ਅਸੀਂ ਘੱਟ ਗਿਣਤੀ ਹੋ ਜਾਵਾਂਗੇ। ਫਿਰ ਇਹ ਸਾਨੂੰ ਕੁੱਟਣਗੇ। ਅੱਜ-ਕੱਲ੍ਹ ਨਸ਼ਾ ਕਰਨ ਵਾਲੇ ਬੱਚੇ ਆਪਣੇ ਮਾਪਿਆਂ ਨੂੰ ਕੁੱਟ ਰਹੇ ਹਨ। ਜੇਕਰ ਤੁਹਾਡੇ ਕੋਲ 4 ਹਨ ਤਾਂ ਘੱਟੋ-ਘੱਟ ਇਕ ਤੁਹਾਡੀ ਦੇਖ-ਭਾਲ ਕਰੇਗਾ, ਦੂਜਾ ਗੁਰੂਘਰ ਜਾਂ ਹੋਰ ਕਾਰ ਸੇਵਾ ਕਰੇਗਾ। ਅੱਜ ਬੱਚੇ ਨਸ਼ੇ ਵਿਚ ਮਰ ਰਹੇ ਹਨ ਪਰ ਲੋਕ ਡੇਰਿਆਂ ਵਿਚ ਭੇਜਣ ਨੂੰ ਤਿਆਰ ਨਹੀਂ। ਪਹਿਲਾਂ ਸਿੱਖਿਆ ਡੇਰਿਆਂ ਵਿਚ ਹੀ ਲਈ ਜਾਂਦੀ ਸੀ। ਇਹ ਡੇਰੇ ਹੀ ਹਨ ਜਿਨ੍ਹਾਂ ਨੇ ਪੰਜਾਬੀ ਤੇ ਸੱਭਿਅਤਾ ਨੂੰ ਸੰਭਾਲ ਕੇ ਰੱਖਿਆ। ਗੁਰਮਿਤ ਗਿਆਨ ਲੋਕਾਂ ਤਕ ਪਹੁੰਚਾਇਆ ਹੈ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor