Story

ਦੀਵਾਲੀ ਤੇ ਲਕਸ਼ਮੀ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਦੀਵਾਲੀ ਵਾਲੇ ਦਿਨ ਰਾਤ ਨੂੰ ਘਰ ਦੇ ਦਰਵਾਜ਼ੇ ਬੰਦ ਕਰਨ ਲੱਗੀ ਬਿਮਲਾ ਨੇ ਬਾਹਰਲਾ ਦਰਵਾਜ਼ਾ ਖੁਲ੍ਹਾ ਛੱਡ ਦਿੱਤਾ। ਉਸ ਦੇ ਪਤੀ ਰਾਮੇ ਨੇ ਜਦੋਂ ਕਾਰਨ ਪੁੱਛਿਆ ਤਾਂ ਬਿਮਲਾ ਨੇ ਸਿਆਣਪ ਘੋਟੀ,  “ਕਲ੍ਹ ਕਥਾ ਕਰਦਿਆਂ ਚਾਲੂ ਰਾਮ ਪੰਡਿਤ ਨੇ ਦੱਸਿਆ ਸੀ ਕਿ ਦੀਵਾਲੀ ਵਾਲੀ ਰਾਤ ਦਰਵਾਜ਼ਾ ਖੁਲ੍ਹਾ ਛੱਡਣ ਨਾਲ ਲੱਛਮੀ ਆਉਂਦੀ ਹੈ। ਜੇ ਦਰਵਾਜ਼ਾ ਬੰਦ ਕਰ ਦੇਈਏ ਤਾਂ ਉਹ ਕਿਸੇ ਹੋਰ ਘਰ ਚਲੀ ਜਾਂਦੀ ਹੈ।” ਰਾਮਾ ਅੱਗੋਂ ਖਿਝ੍ਹ ਕੇ ਬੋਲਿਆ,  “ਲੱਛਮੀ ਤਾਂ ਸਵੇਰ ਦੀ ਤੋਹਫਿਆਂ ਦੇ ਰੂਪ ਵਿੱਚ ਮੰਤਰੀਆਂ, ਲੀਡਰਾਂ ਅਤੇ ਅਫਸਰਾਂ ਦੇ ਘਰਾਂ ਵਿੱਚ ਪਹੁੰਚ ਚੁੱਕੀ ਹੈ। ਤੂੰ ਚੁੱਪ ਕਰ ਕੇ ਦਰਵਾਜ਼ਾ ਬੰਦ ਕਰ ਦੇ, ਇਹ ਨਾ ਹੋਵੇ ਕਿ ਘਰ ਵਿੱਚ ਜੋ ਚਾਰ ਛਿੱਲੜ ਪਏ ਨੇ, ਉਹ ਵੀ ਚੋਰ ਚੁੱਕ ਕੇ ਲੈ ਜਾਣ। ਜੇ ਲੱਛਮੀ ਨੇ ਆਉਣਾ ਹੋਊ, ਆਪੇ ਛੱਤ ਥਾਣੀ ਆ ਜਾਊਗੀ।”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin