India

ਦੂਜੀ ਲਹਿਰ ਦੀ ਸਟੀਕ ਟਾਈਮਿੰਗ ਦੱਸਣ ਵਾਲੀ ਕੋਵਿਡ ਸੁਪਰਮਾਡਲ ਕਮੇਟੀ ਨੇ ਤੀਜੀ ਲਹਿਰ ਦੀ ਭਵਿੱਖਬਾਣੀ ਕੀਤੀ

ਨਵੀਂ ਦਿੱਲੀ – ਦੇਸ਼ ’ਚ ਹਾਲੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਰੋਜ਼ਾਨਾ ਔਸਤਨ ਸੱਤ ਤੋਂ ਅੱਠ ਹਜ਼ਾਰ ਦੇ ਦਰਮਿਆਨ ਆ ਰਹੇ ਹਨ। ਪਰ ਇਹ ਸਥਿਤੀ ਬਹੁਤ ਦਿਨਾਂ ਤਕ ਬਣੀ ਰਹਿਣ ਵਾਲੀ ਨਹੀਂ ਹੈ। ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਜਦੋਂ ਉਹ ਹੁਣ ਤਕ ਸਭ ਤੋਂ ਜ਼ਿਆਦਾ ਖ਼ਤਰਨਾਕ ਮੰਨੇ ਜਾ ਰਹੇ ਡੇਲਟਾ ਵੇਰੀਐਂਟ  ਨੂੰ ਪਿੱਛੇ ਛੱਡੇਗਾ ਤਾਂ ਦੇਸ਼ ਦਾ ਸਾਹਮਣਾ ਮਹਾਮਾਰੀ ਦੀ ਤੀਜੀ ਲਹਿਰ ਨਾਲ ਹੋਵੇਗਾ। ਨੈਸ਼ਨਲ ਕੋਵਿਡ-19 ਸੁਪਰਮਾਡਲ ਕਮੇਟੀ ਦੇ ਮੈਂਬਰਾਂ ਨੇ ਇਸ ਨੂੰ ਲੈ ਕੇ ਸਾਵਧਾਨ ਕੀਤਾ ਹੈ ਤੇ ਫਰਵਰੀ ਤਕ ਤੀਜੀ ਲਹਿਰ ਦੇ ਸਿਖ਼ਰ ’ਤੇ ਹੋਣ ਦੀ ਸ਼ੰਕਾ ਵੀ ਪ੍ਰਗਟਾਈ ਹੈ। ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਬਦਲਦੀ ਸਥਿਤੀ ’ਤੇ ਨਜ਼ਰ ਰੱਖਣ ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਸਰਕਾਰ ਨੇ ਪਿਛਲੇ ਸਾਲ ਇਸ ਕਮੇਟੀ ਦਾ ਗਠਨ ਕੀਤਾ ਸੀ। ਆਪਣੇ ਗਣਿਤ ਮਾਡਲ ਦੇ ਆਧਾਰ ’ਤੇ ਇਸ ਕਮੇਟੀ ਨੇ ਦੂਜੀ ਲਹਿਰ ਬਾਰੇ ਸਟੀਕ ਭਵਿੱਖਵਾਣੀ ਪ੍ਰਗਟਾਈ ਸੀ।ਇਸ ਕਮੇਟੀ ਦੇ ਮੁਖੀ ਤੇ ਹੈਦਰਾਬਾਦ ਸਥਿਤ ਆਈਆਈਟੀ ’ਚ ਪ੍ਰੋਫੈਸਰ ਵਿੱਦਿਆਸਾਗਰ ਨੇ ਕਿਹਾ ਕਿ ਭਾਰਤ ’ਚ ਓਮੀਕ੍ਰੋਨ ਕਾਰਨ ਮਹਾਮਾਰੀ ਦੀ ਤੀਜੀ ਲਹਿਰ ਆਵੇਗੀ, ਪਰ ਦੂਜੀ ਲਹਿਰ ਦੀ ਤੁਲਨਾ ’ਚ ਇਹ ਘੱਟ ਭਿਆਨਕ ਹੋਵੇਗੀ। ਏਐੱਨਆਈ ਨਾਲ ਗੱਲਬਾਤ ’ਚ ਵਿੱਦਿਆਸਾਗਰ ਨੇ ਕਿਹਾ, ‘ਦੇਸ਼ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਹਾਲੇ ਦੇਸ਼ ’ਚ ਵਿਆਪਕ ਪੱਧਰ ’ਤੇ ਇਮਿਊਨਿਟੀ ਕਾਰਨ ਦੂਜੀ ਲਹਿਰ ਦੀ ਤੁਲਨਾ ’ਚ ਇਹ ਹਲਕੀ ਹੋਣੀ ਚਾਹੀਦੀ ਹੈ। ਹਾਲੇ ਰੋਜ਼ਾਨਾ ਲਗਪਗ 7500 ਮਾਮਲੇ ਮਿਲ ਰਹੇ ਹਨ ਪਰ ਓਮੀਕ੍ਰੋਨ ਜਦੋਂ ਡੈਲਟਾ ਨੂੰ ਪਿੱਛੇ ਛੱਡ ਕੇ ਪ੍ਰਮੁੱਖ ਸੰਕ੍ਰਾਮਕ ਵੇਰੀਐਂਟ ਬਣੇਗਾ ਤਾਂ ਯਕੀਨੀ ਰੂਪ ’ਚ ਮਾਮਲੇ ਤੇਜ਼ੀ ਨਾਲ ਵਧਣਗੇ।’ਹਾਲਾਂਕਿ, ਉਨ੍ਹਾਂ ਕਿਹਾ ਕਿ ਰੋਜ਼ਾਨਾ ਜ਼ਿਆਦਾ ਮਾਮਲੇ ਨਹੀਂ ਮਿਲਣਗੇ। ਡੈਲਟਾ ਵੇਰੀਐਂਟ ਨੇ ਜ਼ਿਆਦਾਤਰ ਅਜਿਹੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਸੀ ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ ਸਨ। ਹੁਣ 85 ਫ਼ੀਸਦੀ ਤੋਂ ਵੱਧ ਬਾਲਗਾਂ ਨੂੰ ਪਹਿਲੀ ਤੇ 55 ਫ਼ੀਸਦੀ ਤੋਂ ਵੱਧ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਦੇਸ਼ ’ਚ 75 ਤੋਂ 80 ਫ਼ੀਸਦੀ ਲੋਕਾਂ ’ਚ ਕੋਰੋਨਾ ਐਂਟੀਬਾਡੀ ਪਾਈ ਗਈ ਹੈ। ਇਸ ਲਈ ਤੀਜੀ ਲਹਿਰ ’ਚ ਰੋਜ਼ਾਨਾ ਜ਼ਿਆਦਾ ਮਾਮਲੇ ਨਹੀਂ ਮਿਲਣਗੇ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor