Punjab

ਦੇਸ਼ਾ ਅਤੇ ਵਿਦੇਸ਼ਾ ਤੌ ਮੰਗਵਾਏ ਗਏ ਸੈਂਕੜੇ ਕਿਸਮ ਦੇ ਫੁਲ, ਵਡੀ ਗਿਣਤੀ ਵਿਚ ਦਿਲੀ ਅਤੇ ਕਲਕੱਤਾ ਤੋ ਆਏ ਕਾਰੀਗਰ ਸਜਾਵਟ ਵਿਚ ਜੁਟੇ

ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੁਲਾ ਦੀ ਸਜਾਵਟ ਸੰਬਧੀ ਦਿਲੀ ਅਤੇ ਕਲਕੱਤਾ ਤੋ ਆਏ ਕਾਰੀਗਰ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੁਲਾ ਨਾਲ ਸਜਾਵਟ ਦਾ ਕੰਮ ਪੁਰੀ ਸਿਦਤ ਨਾਲ ਕਰ ਰਹੇ ਹਨ ਜਿਸ ਨਾਲ ਦੇਸ਼ਾ ਵਿਦੇਸ਼ਾਂ ਤੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆ ਸੰਗਤਾ ਇਹਨਾ ਫੁਲਾ ਦੀ ਸਜਾਵਟ ਦਾ ਆਨੰਦ ਮਾਨਣ ਗਿਆ।ਇਸ ਸੰਬਧੀ ਗਲਬਾਤ ਕਰਦਿਆਂ ਦਿਲੀ ਤੌ ਅੰਮ੍ਰਿਤਸਰ ਪਹੁੰਚੇ ਫੁਲਾ ਦੀ ਸਜਾਵਟ ਕਰਨ ਵਾਲੇ ਸੰਚਿਤ ਕੁਮਾਰ ਨੇ ਦਸਿਆ ਕਿ ਹਰ ਸਾਲ ਜੀ ਤਰਾ ਇਸ ਸਾਲ ਵੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਫੁਲਾ ਦੀ ਸਜਾਵਟ ਕਰਨ ਦਾ ਮੌਕਾ ਮਿਲਿਆ ਹੈ ਅਤੇ 4 ਦਿਨਾ ਵਿਚ ਸੈਂਕੜੇ ਕਾਰੀਗਰਾਂ ਵਲੌ ਲਖਾ ਦੀ ਗਿਣਤੀ ਵਿਚ ਫੁਲਾ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੁਲਾ ਨਾਲ ਸਜਾਵਟ ਕੀਤੀ ਜਾਵੇਗੀ।ਉਹਨਾ ਦਸਿਆ ਕਿ ਇਸ ਸਜਾਵਟ ਲੱਈ ਜਿਥੇ ਦੇਸ਼ ਦੇ ਕੌਣੇ ਕੌਣੇ ਤੌ ਫੁੱਲ ਮੰਗਵਾਏ ਹਨ ਉਥੇ ਵਿਦੇਸ਼ਾਂ ਤੋ ਵੀ ਵਡੀ ਗਿਣਤੀ ਵਿੱਚ ਫੁਲਾ ਦੋ ਆਮਦ ਹੋਈ ਹੈ ਹੁਣ ਤਕ 7 ਟਰੱਕ ਭਰ ਫੁਲ ਲਗ ਚੁਕੇ ਹਨ ਅਤੇ ਹੋਰ ਫੁਲ ਵੀ ਮੰਗਵਾਏ ਜਾਣਗੇ।ਅਤੇ ਇਹਨਾ ਫੁਲਾ ਨੂੰ ਤਰੋ ਤਾਜ਼ਾ ਰਖਣ ਲਈ ਬੈਂਸ ਵਿਚ ਪਾਣੀ ਭਰਿਆ ਜਾਵੇਗਾ ਅਤੇ ਸੰਗਤਾ ਇਸ ਖੂਬਸੁਰਤੀ ਦਾ ਆਨੰਦ ਮਾਨ ਸਕਣ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor