Sport

ਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰ

ਦੁਬਈ – ਭਾਰਤੀ ਪੈਰਾ ਐਥਲੀਟ ਧਰਮਬੀਰ ਨੇ ਇੱਥੇ 13ਵੀਂ ਫੈਜਾ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਰਦਾਂ ਦੇ ਐੱਫ 32/51 ਕਲੱਬ ਥ੍ਰੋਅ ਮੁਕਾਬਲੇ ਵਿਚ ਨਵੇਂ ਏਸ਼ਿਆਈ ਰਿਕਾਰਡ ਨਾਲ ਸਿਲਵਰ ਮੈਡਲ ਜਿੱਤਿਆ। ਭਾਰਤ ਨੇ ਪਹਿਲੇ ਦਿਨ ਤਿੰਨ ਮੈਡਲ ਜਿੱਤੇ। ਦਵਿੰਦਰ ਸਿੰਘ ਨੇ ਵੀ ਮਰਦਾਂ ਦੇ ਚੱਕਾ ਸੁੱਟ ਐੱਫ 44 ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਜਦਕਿ ਜੋਤੀ ਬੇਹਰਾ ਨੇ 400 ਮੀਟਰ ਮਹਿਲਾਵਾਂ ਦੇ ਟੀ-37/38/47 ਦੇ ਫਾਈਨਲ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਸੋਮਵਾਰ ਨੂੰ ਮਰਦਾਂ ਦੇ ਕਲੱਬ ਥ੍ਰੋਅ ਐੱਫ 32/51 ਦੇ ਫਾਈਨਲ ਵਿਚ ਏਸ਼ਿਆਈ ਪੈਰਾ ਖੇਡਾਂ 2018 ਦੇ ਸਿਲਵਰ ਮੈਡਲ ਜੇਤੂ ਧਰਮਬੀਰ 31.09 ਮੀਟਰ ਦੀ ਦੂਰੀ ਤਕ ਥ੍ਰੋਅ ਕਰ ਕੇ ਅਲਜੀਰੀਆ ਦੇ ਵਾਲਿਦ ਫਰਹਾ (37.42) ਤੋਂ ਬਾਅਦ ਦੂਜੇ ਸਥਾਨ ‘ਤੇ ਰਹੇ। ਧਰਮਬੀਰ ਨੇ ਇਸ ਨਾਲ ਇਕ ਨਵਾਂ ਏਸ਼ਿਆਈ ਰਿਕਾਰਡ ਵੀ ਬਣਾਇਆ। ਦਵਿੰਦਰ ਨੇ ਮਰਦਾਂ ਦੇ ਚੱਕਾ ਸੁੱਟ ਐੱਫ 44 ਵਿਚ 50.36 ਮੀਟਰ ਦੀ ਦੂਰੀ ਤੱਕ ਚੱਲਾ ਸੁੱਟ ਕੇ ਸਿਲਵਰ ਮੈਡਲ ਜਿੱਤਿਆ।

Related posts

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor