Punjab

ਨਾਟਕ ‘ਗ਼ਦਰ ਐਕਸਪ੍ਰੈਸ’ ਨੇ ਦਰਸ਼ਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ

Gadar
ਬਠਿੰਡਾ – ਨਾਟਿਅਮ ਵੱਲੋਂ ਮਨਿਸਟਰੀ ਆਫ਼ ਕਲਚਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ਼ ਡਾ. ਆਤਮਜੀਤ ਦੇ ਲਿਖੇ ਨਾਟਕ ‘ਗ਼ਦਰ ਐਕਸਪ੍ਰੈੱਸ’ ਦੀ ਸਫ਼ਲ ਪੇਸ਼ਕਾਰੀ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਆਡੀਟੋਰੀਅਮ ਵਿਖੇ ਕੀਤੀ ਗਈ। ਇਸ ਨਾਟਕ ਦੇ ਸਹਾਇਕ ਨਿਰਦੇਸ਼ਕ ਸੁਰਿੰਦਰ ਕੌਰ, ਲਾਈਟ ਡੀਜਾਇਨਰ ਗੁਰਨੂਰ ਸਿੰਘ ਸਨ। ਇਹ ਨਾਟਕ ਆਜ਼ਾਦੀ ਦੇ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਸੀ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ। ਗ਼ਦਰ ਲਹਿਰ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਚਲਾਈ ਗਈ। ਇਸ ਲਹਿਰ ਦਾ ਕੁੱਲ ਮੰਤਵ ਹਿੰਦੁਸਤਾਨ ਨੂੰ ਫਰੰਗੀਆਂ ਤੋਂ ਆਜ਼ਾਦ ਕਰਵਾਉਣਾ ਸੀ। ਇਹ ਦੇਸ਼ ਦੀ ਆਜ਼ਾਦੀ ਲਈ ਲੜੀ ਉਹ ਜੰਗ ਸੀ, ਜਿਸ ਨੂੰ ਉਨ੍ਹਾਂ ਆਪਣਾ ਖੂਨ ਦੇ ਕੇ ਸਿੰਜਿਆ, ਜੋ ਭਰ ਜੋਬਨ ‘ਤੇ ਗਈ ਪਰ ਕੁੱਝ ‘ਆਪਣਿਆਂ ਦੀ ਗ਼ੱਦਾਰੀ’ ਕਾਰਨ ਮਾਰ ਖਾ ਗਈ। ਇਨ੍ਹਾਂ ਵਿਚ ਵਿਸ਼ੇਸ਼ ਜ਼ਿਕਰਯੋਗ ਕਾਸ਼ੀ ਰਾਮ, ਹਰਨਾਮ ਸਿੰਘ ਕਾਹਰੀ-ਸਾਹਰੀ, ਭਾਈ ਭਗਵਾਨ ਸਿੰਘ, ਮੇਵਾ ਸਿੰਘ ਲੋਪੋਕੇ ਹਨ। ਦੋ ਘੰਟੇ ਲੰਬਾ ਇਹ ਨਾਟਕ ਬੜਾ ਗੰਭੀਰ ਤੇ ਸੰਜੀਦਾ ਸੀ, ਜਿਸ ਨੂੰ ਦਰਸ਼ਕਾਂ ਨੇ ਬੜੀ ਸੰਜੀਦਗੀ ਨਾਲ ਦੇਖਿਆ ਅਤੇ ਦਰਸ਼ਕਾਂ ਵੱਲੋਂ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਨਾਲ ਕਲਾਕਾਰਾਂ ਦਾ ਸਨਮਾਨ ਕੀਤਾ Gadarਗਿਆ।
ਦੋ ਦਿਨ ਚੱਲੇ ਇਸ ਨਾਟਕ ਵਿੱਚ ਸਤਿਕਾਰਤ ਮਹਿਮਾਨ ਵਜੋਂ ਪ੍ਰੋ. ਬੂਟਾ ਸਿੰਘ, ਵਾਈਸ ਚਾਂਸਲਰ ਐਮਆਰਐਸਪੀਟੀਯੂ ਬਠਿੰਡਾ, ਪ੍ਰੋ. ਜੀ. ਪੀ. ਐਸ. ਬਰਾੜ, ਡਾ. ਸੁਮੇਲ ਸਿੱਧੂ ਹਿਸਟੋਰੀਅਨ, ਡਾ. ਵਿਤੁਲ ਗੁਪਤਾ, ਡਾ. ਗੁਰਸੇਵਕ ਸਿੰਘ ਗਿੱਲ, ਇਕਬਾਲ ਸਿੰਘ ਬੁੱਟਰ, ਉਪ-ਜ਼ਿਲ੍ਹਾ ਸਿੱਖਿਆ ਅਫਸਰ, ਬਠਿੰਡਾ, ਸਤਵਿੰਦਰਪਾਲ ਕੌਰ ਪ੍ਰਿੰਸੀਪਲ ਡਾਈਟ, ਬਠਿੰਡਾ, ਹਰਦੀਪ ਸਿੰਘ ਤੱਗੜ, ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫਸਰ, ਬਠਿੰਡਾ ਆਦਿ ਹਾਜ਼ਰ ਸਨ। ਡਾ. ਪੂਜਾ ਗੁਪਤਾ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਤੇ ਡਾ. ਕਸ਼ਿਸ਼ ਗੁਪਤਾ ਚੇਅਰਮੈਨ ਨਾਟਿਅਮ ਨੇ ਸਭਨਾਂ ਦਾ ਧੰਨਵਾਦ ਕੀਤਾ। ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਨਾਟਕ ਦੇ ਮੁੱਖ ਪਾਤਰਾਂ ਵਿਚੋਂ ਨਵੀ ਸਰਾਂ, ਬਿਕਰਮਜੀਤ ਸਿੰਘ, ਅਸ਼ੀਸ਼ ਸ਼ਰਮਾ, ਸਿਕੰਦਰ ਸਿੰਘ , ਬਲਵਿੰਦਰ ਸਿੰਘ, ਗੋਬਿੰਦ ਸਿੰਘ, ਗੁਰਵਿੰਦਰ ਕੌਰ, ਵਾਣੀ ਗੋਇਲ, ਹਰਪ੍ਰੀਤ ਸਿੰਘ, ਗੁਰਮੀਤ ਧੀਮਾਨ, ਮਨਪ੍ਰੀਤ ਕੌਰ, ਜਗਮੇਲ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ।

Related posts

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

editor

ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ‘ਆਪ’ ਨੂੰ ਮਿਲਿਆ ਹੁਲਾਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ‘ਆਪ’ ‘ਚ ਸ਼ਾਮਲ

editor