New Zealand

ਨਿਊਜ਼ੀਲੈਂਡ ‘ਚ ਸਿਗਰਟ ਖਰੀਦਣ ‘ਤੇ ਲੱਗੇਗੀ ਪਾਬੰਦੀ !

ਵੈਲਿੰਗਟਨ – ਨਿਊਜ਼ੀਲੈਂਡ ਸਿਗਰਟਨੋਸ਼ੀ ਦੀ ਆਦਤ ਤੋਂ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਤੰਬਾਕੂ ਉਦਯੋਗ ‘ਤੇ ਵੀ ਸਭ ਤੋਂ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਦੇਸ਼ ਦੇ ਨੌਜਵਾਨ ਹੁਣ ਉਮਰ ਭਰ ਸਿਗਰਟ ਨਹੀਂ ਖਰੀਦ ਸਕਣਗੇ। ਨਿਊਜ਼ੀਲੈਂਡ ਨੇ ਇਸ ਸਖ਼ਤ ਕਦਮ ਚੁੱਕਣ ਦੇ ਸਮਰਥਨ ਵਿੱਚ ਦਲੀਲ ਦਿੱਤੀ ਕਿ ਸਿਗਰਟਨੋਸ਼ੀ ਨੂੰ ਰੋਕਣ ਲਈ ਕੀਤੇ ਜਾ ਰਹੇ ਹੋਰ ਉਪਾਅ ਬਹੁਤ ਲੰਬਾ ਸਮਾਂ ਲੈ ਰਹੇ ਹਨ। ਲਗਭਗ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਸਾਲ 2008 ਤੋਂ ਬਾਅਦ ਪੈਦਾ ਹੋਇਆ ਕੋਈ ਵੀ ਨੌਜਵਾਨ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਗਰਟ ਜਾਂ ਤੰਬਾਕੂ ਉਤਪਾਦ ਨਹੀਂ ਖਰੀਦ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੋਂ ਇਹ ਸਖ਼ਤ ਕਾਨੂੰਨ ਲਾਗੂ ਹੋ ਜਾਵੇਗਾ। ਸਿਹਤ ਮੰਤਰੀ ਡਾਕਟਰ ਆਇਸ਼ਾ ਵੇਰਲ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਵੀ ਸਿਗਰਟਨੋਸ਼ੀ ਨਾ ਕਰਨ। ਇਹ ਪ੍ਰਸਤਾਵ ਵੀਰਵਾਰ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ ਗਿਆ। ਇਸ ਦੇ ਤਹਿਤ ਤੰਬਾਕੂ ਉਤਪਾਦ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ ਵੀ ਘਟਾਈ ਜਾਵੇਗੀ। ਇੰਨਾ ਹੀ ਨਹੀਂ, ਸਾਰੇ ਉਤਪਾਦਾਂ ਵਿੱਚ ਨਿਕੋਟੀਨ ਦਾ ਪੱਧਰ ਵੀ ਘਟਾਇਆ ਜਾਵੇਗਾ।

ਸਾਲ 2027 ਤੱਕ ਦੇਸ਼ ਵਿਚ ਨਹੀਂ ਹੋਵੇਗੀ ਸਿਗਰਟ ਪੀਣ ਵਾਲੀ ਪੀੜ੍ਹੀ

ਸਿਹਤ ਮੰਤਰੀ ਡਾਕਟਰ ਆਇਸ਼ਾ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸਿਗਰਟਨੋਸ਼ੀ ਲਈ ਵਰਤੇ ਗਏ ਤੰਬਾਕੂ ਉਤਪਾਦਾਂ ਦੀ ਸਪਲਾਈ ਕਰਨਾ ਜਾਂ ਵੇਚਣਾ ਅਪਰਾਧ ਬਣਾਵਾਂਗੇ। ਜੇਕਰ ਕੁਝ ਨਾ ਬਦਲਿਆ ਤਾਂ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ 5 ਫੀਸਦੀ ਤੋਂ ਹੇਠਾਂ ਲਿਆਉਣ ਲਈ ਕਈ ਦਹਾਕੇ ਲੱਗ ਜਾਣਗੇ ਅਤੇ ਇਹ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖੇਗੀ। ਵਰਤਮਾਨ ਵਿੱਚ, ਨਿਊਜ਼ੀਲੈਂਡ ਵਿੱਚ 15 ਸਾਲ ਤੋਂ ਘੱਟ ਉਮਰ ਦੇ 11.6% ਨੌਜਵਾਨ ਸਿਗਰਟ ਪੀਂਦੇ ਹਨ। ਜਦੋਂ ਕਿ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਵਿੱਚ ਇਹ ਅੰਕੜਾ 29 ਫੀਸਦੀ ਹੈ। ਸਰਕਾਰ ਆਉਣ ਵਾਲੇ ਮਹੀਨਿਆਂ ਵਿੱਚ ਮਾਓਰੀ ਸਿਹਤ ਟਾਸਕ ਫੋਰਸ ਨਾਲ ਗੱਲਬਾਤ ਕਰੇਗੀ। ਇਸ ਤੋਂ ਬਾਅਦ ਇਸ ਨੂੰ ਅਗਲੇ ਸਾਲ ਜੂਨ ‘ਚ ਸੰਸਦ ‘ਚ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਸਰਕਾਰ ਨੇ 2022 ਦੇ ਅੰਤ ਤੱਕ ਇਸ ਸਖ਼ਤ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਸਾਲ 2024 ਤੋਂ ਇਹ ਪਾਬੰਦੀਆਂ ਪੜਾਅਵਾਰ ਲਾਗੂ ਕੀਤੀਆਂ ਜਾਣਗੀਆਂ। ਇਸ ਤਹਿਤ ਦੁਕਾਨਾਂ ਦੀ ਗਿਣਤੀ ਕਾਫੀ ਘੱਟ ਜਾਵੇਗੀ। ਸਾਲ 2027 ਵਿੱਚ ਦੇਸ਼ ਨੇ ਇੱਕ ਅਜਿਹੀ ਪੀੜ੍ਹੀ ਦਾ ਟੀਚਾ ਰੱਖਿਆ ਹੈ ਜੋ ਸਿਗਰਟ ਨਾ ਪੀਂਦੀ ਹੋਵੇ।ਸਰਕਾਰ ਦਾ ਤਰਕ ਹੈ ਕਿ ਕਾਨੂੰਨ ਲਾਗੂ ਹੋਣ ਦੇ ਬਾਅਦ ਦੁਕਾਨਦਾਰ ਸਿਰਫ 80 ਸਾਲ ਦੀ ਉਮਰ ਤੋਂ ਵੱਧ ਵਾਲੇ ਲੋਕਾਂ ਨੂੰ ਸਿਗਰਟ ਵੇਚ ਸਕਣਗੇ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin