New Zealand

ਨਿਊਜ਼ੀਲੈਂਡ ‘ਚ 29 ਨਵੰਬਰ ਤੋਂ ਉਪਲਬਧ ਹੋਵੇਗੀ ਫਾਈਜ਼ਰ ‘ਬੂਸਟਰ’

ਵੈਲਿੰਗਟਨ – ਨਿਊਜ਼ੀਲੈਂਡ ਵਿੱਚ ਫਾਈਜ਼ਰ ਵੈਕਸੀਨ ਦੀ ਇੱਕ ਬੂਸਟਰ ਖੁਰਾਕ 29 ਨਵੰਬਰ ਤੋਂ ਲੋਕਾਂ ਨੂੰ ਉਪਲਬਧ ਕਰਵਾਈ ਜਾਵੇਗੀ। ਕੋਵਿਡ-19 ਮਾਮਲਿਆਂ ਦੇ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸੋਮਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਦੀ ਰੈਗੂਲੇਟਰੀ ਅਥਾਰਟੀ ਮੇਡਸੇਫ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਵੈਕਸੀਨ ਦੀ ਵਰਤੋਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ।

ਵੈਕਸੀਨ ਤਕਨੀਕੀ ਐਡਵਾਈਜ਼ਰੀ ਗਰੁੱਪ ਵੱਲੋਂ ਕੈਬਨਿਟ ਨੂੰ ਸਿਫਾਰਿਸ਼ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਹਿਪਕਿਨਜ਼ ਨੇ ਕਿਹਾ, ਟੀਕਾਕਰਨ ਕੋਵਿਡ-19 ਦੇ ਵਿਰੁੱਧ ਸਭ ਤੋਂ ਵਧੀਆ ਬਚਾਅ ਹੈ। ਨਿਊਜ਼ੀਲੈਂਡ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇੱਕ ਬੂਸਟਰ ਡੋਜ਼ ਮੁਫ਼ਤ ਵਿੱਚ ਉਪਲਬਧ ਹੋਵੇਗੀ, ਜਿਹਨਾਂ ਨੇ ਦੇਸ਼ ਜਾਂ ਵਿਦੇਸ਼ ਵਿੱਚ ਆਪਣੀਆਂ ਦੋ-ਡੋਜ਼ ਛੇ ਮਹੀਨੇ ਤੋਂ ਪਹਿਲਾਂ ਲਈਆਂ ਹਨ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin