Sport

ਨਿਸ਼ਾਨੇਬਾਜ਼ੀ: ਰੇਜ਼ਾ ਢਿੱਲੋਂ ਤੇ ਅਨੰਤਜੀਤ ਸਿੰਘ ਨੇ ਉਲੰਪਿਕ ਕੋਟਾ ਹਾਸਲ ਕੀਤਾ

ਕੁਵੈਤ ਸਿਟੀ – ਨਿਸ਼ਾਨੇਬਾਜ਼ ਰੇਜ਼ਾ ਢਿੱਲੋਂ ਅਤੇ ਅਨੰਤਜੀਤ ਸਿੰਘ ਨਰੂਕਾ ਨੇ ਅੱਜ ਇੱਥੇ ਸ਼ਾਟਗੰਨ ਲਈ ਏਸ਼ਿਆਈ ਓਲੰਪਿਕ ਕੁਆਲੀਫਿਕੇਸ਼ਨ ’ਚ ਆਪਣੇ ਸਕੀਟ ਮੁਕਾਬਲਿਆਂ ’ਚ ਚਾਂਦੀ ਦੇ ਤਮਗ਼ੇ ਜਿੱਤਦਿਆਂ ਪੈਰਿਸ ਓਲੰਪਿਕ ਲਈ ਭਾਰਤ ਨੂੰ ਦੋ ਹੋਰ ਕੋਟੇ ਦਿਵਾਏ ਹਨ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 19 ਹੋ ਗਈ ਹੈ। ਰੇਜ਼ਾ ਢਿੱਲੋਂ ਨੇ ਔਰਤਾਂ ਦੇ ਸਕੀਟ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਦਿਆਂ ਦੇਸ਼ ਲਈ 18ਵਾਂ ਕੋਟਾ ਹਾਸਲ ਕੀਤਾ। ਇਸ ਤੋਂ ਬਾਅਦ ਅਨੰਤਜੀਤ ਸਿੰਘ ਪੁਰਸ਼ਾਂ ਦੇ ਸਕੀਟ ਫਾਈਨਲ ’ਚ ਕੁੱਲ 56 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਉਹ ਤਾਇਪੈ ਦੇ ਮੇਂਗ ਯੁਆਨ ਲੀ (57 ਅੰਕ) ਤੋਂ ਸਿਰਫ਼ ਇੱਕ ਅੰਕ ਨਾਲ ਪਛੜ ਕੇ ਸੋਨ ਤਮਗ਼ੇ ਤੋਂ ਖੁੰਝ ਗਿਆ। ਮੁਹੰਮਦ ਅਲਦਾਈਹਾਨੀ (47 ਅੰਕ) ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਫਾਈਨਲ ’ਚ ਓਲੰਪਿਕ ਲਈ ਦਾਅ ’ਤੇ ਲੱਗਾ ਦੂਜਾ ਕੋਟਾ ਹਾਸਲ ਕੀਤਾ।ਔਰਤਾਂ ਦੇ ਸਕੀਟ ਮੁਕਾਬਲੇ ’ਚ ਸੋਨ ਤਮਗ਼ਾ ਚੀਨ ਦੀ ਜਿਨਮੇਈ ਗਾਓ ਨੇ ਜਿੱਤਿਆ ਜਦਕਿ ਭਾਰਤੀ ਖਿਡਾਰਨਾਂ ਰੇਜ਼ਾ ਢਿੱਲੋਂ ਨੇ ਚਾਂਦੀ ਅਤੇ ਮਹੇਸ਼ਵਰੀ ਚੌਹਾਨ ਨੇ ਕਾਂਸੇ ਦਾ ਤਮਗ਼ਾ ਹਾਸਲ ਕੀਤਾ। ਫਾਈਨਲ ’ਚ ਪਹੁੰਚੀ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਚੌਥੇ ਸਥਾਨ ’ਤੇ ਰਹੀ।

Related posts

ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ

editor

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor