Australia Sport

ਨੋਵਾਕ ਜੋਕੋਵਿਚ ਨੇ ਨਿਕ ਕਿਰਗਿਓਸ ਨੂੰ ਹਰਾ ਕੇ ਸੱਤਵਾਂ ਵਿੰਬਲਡਨ ਜਿੱਤਿਆ

ਲੰਡਨ – ਨੋਵਾਕ ਜੋਕੋਵਿਚ ਨੇ ਆਸਟ੍ਰੇਲੀਅਨ ਟੈਨਿਸ ਖਿਡਾਰੀ ਨਿਕ ਕਿਰਗਿਓਸ ਨੂੰ ਹਰਾ ਕੇ ਆਪਣੇ ਕਰੀਅਰ ਦਾ ਸੱਤਵਾਂ ਵਿੰਬਲਡਨ ਪੁਰਸ਼ ਸਿੰਗਲ ਖਿਤਾਬ ਅਤੇ ਕੁੱਲ ਮਿਲਾ ਕੇ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।

ਸਰਬੀਅਨ ਚੈਂਪੀਅਨ ਨੋਵਾਕ ਜੋਕੋਵਿਚ ਰਾਫੇਲ ਨਡਾਲ ਦੇ 22 ਗ੍ਰੈਂਡ ਸਲੈਮ ਤੋਂ ਬਾਅਦ ਦੂਜੇ ਸਭ ਤੋਂ ਵੱਧ ਪੁਰਸ਼ 21 ਗ੍ਰੈਂਡ ਸਲੈਮ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਵਿੰਬਲਡਨ ਫਾਈਨਲ ਦੇ ਵਿੱਚ ਨੋਵਾਕ ਜੋਕੋਵਿਚ ਤੇ ਨਿਕ ਕਿਰਗਿਓਸ ਵਿਚਕਾਰ ਮੁਕਾਬਲਾ ਬਹੁਤ ਹੀ ਸ਼ਾਨਦਾਰ ਅਤੇ ਤਣਾਅ ਭਰਪੂਰ ਸੀ। ਕਿਰਗਿਓਸ ਨੇ ਆਪਣੇ ਪਹਿਲੇ ਗ੍ਰੈਂਡ ਸਲੈਮ ਸਿੰਗਲਜ਼ ਫਾਈਨਲ ਦਾ ਪਹਿਲਾ ਸੈੱਟ ਜਿੱਤਿਆ, ਪਰ ਚੋਟੀ ਦਾ ਦਰਜਾ ਪ੍ਰਾਪਤ ਸਰਬੀਆ ਨੇ ਇਸ ਤੋਂ ਬਾਅਦ 4-6, 6-3, 6-3, 7-6 (7/3) ਨਾਲ ਜਿੱਤ ਦਰਜ ਕੀਤੀ। ਨੋਵਾਕ ਜੋਕੋਵਿਚ ਜਿਸਨੇ ਆਲ ਇੰਗਲੈਂਡ ਕਲੱਬ ਵਿੱਚ ਆਖਰੀ ਚਾਰ ਫਾਈਨਲ ਜਿੱਤੇ ਹਨ – ਨੇ ਕਿਹਾ ਕਿ ਗਰਾਸ ਕੋਰਟ ਮੇਜਰ “ਹਮੇਸ਼ਾ ਮੇਰੇ ਦਿਲ ਵਿੱਚ ਸਭ ਤੋਂ ਖਾਸ ਟੂਰਨਾਮੈਂਟ ਰਿਹਾ ਹੈ ਅਤੇ ਰਹੇਗਾ”।

ਨਿਕ ਕਿਰਗਿਓਸ ਨੇ ਨੋਵਾਕ ਜੋਕੋਵਿਚ ਤੋਂ ਫਾਈਨਲ ਹਾਰਨ ਤੋਂ ਬਾਅਦ ਉਪ-ਜੇਤੂ ਵਿੰਬਲਡਨ ਟਰਾਫੀ ਨੂੰ ਆਪਣੇ ਕੋਲ ਰੱਖਿਆ। ਫਾਈਨਲ ਹਾਰਨ ਤੋਂ ਤੁਰੰਤ ਬਾਅਦ ਨਿਕ ਕਿਰਗਿਓਸਆਪਣੀ ਰਨਰ-ਅੱਪ ਟਰਾਫੀ ਦੇ ਨਾਲ ਜਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਸਨ। ਆਪਣੇ ਦਿਲਚਸਪ ਵਿੰਬਲਡਨ ਫਾਈਨਲ ਤੋਂ ਬਾਅਦ, ਨਿਕ ਕਿਰਗਿਓਸ ਨੇ ਨੋਵਾਕ ਜੋਕੋਵਿਚ ਦੇ ਖੇਡ ਪੱਧਰ ਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਵਧਾਈ ਵੀ ਦਿੱਤੀ। ਕਿਰਗਿਓਸ ਨੇ ਕਿਹਾ ਕਿ ਉਹ ਇੱਕ ਦਿਨ ਦੁਬਾਰਾ ਇੱਕ ਵੱਡੇ ਫਾਈਨਲ ਵਿੱਚ ਵਾਪਸ ਆਉਣ ਦੀ ਉਮੀਦ ਕਰਦਾ ਸੀ, ਪਰ ਉਸਨੇ ਮੰਨਿਆ ਕਿ ਉਸਨੂੰ ਯਕੀਨ ਨਹੀਂ ਸੀ ਕਿ ਉਹ ਅਜਿਹਾ ਕਰ ਸਕਦਾ ਹੈ, ਕਿਉਂਕਿ ਪਿਛਲੇ ਦੋ ਹਫ਼ਤਿਆਂ ਵਿੱਚ ਉਸਦੀ ਸਿਹਤ ਠੀਕ ਨਹੀਂ ਸੀ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor